
ਵਿਸ਼ਵ ਕੁਸ਼ਤੀ ਮੁਕਾਬਲਿਆਂ ਤੋਂ ਚਾਰ ਦਿਨ ਪਹਿਲਾਂ ਹੀ ਉਹ ਵਿਆਹ ਬੰਧਨ ਵਿਚ ਬੱਝਿਆ ਸੀ
ਸਰੀ: ਵਿਸ਼ਵ ਪੁਲਿਸ ਖੇਡਾਂ ਵਿਚ ਸਰੀ ਦੇ ਪੰਜਾਬੀ ਪਹਿਲਵਾਨ ਨੇ ਸੋਨ ਤਗਮਾ ਜਿੱਤ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਨੀਰਦਰਲੈਂਡ ਵਿਚ ਹੋ ਰਹੇ 125 ਕਿਲੋ ਵਰਗ ਦੇ ਕੁਸ਼ਤੀ ਮੁਕਾਬਲਿਆਂ ਵਿਚ ਜੱਸੀ ਸਹੋਤਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਦੱਸ ਦੇਈਏ ਕਿ ਜੱਸੀ ਡੈਲਟਾ ਪੁਲਿਸ ਵਿਚ ਮੁਲਾਜ਼ਮ ਹੈ ਅਤੇ ਵਿਸ਼ਵ ਕੁਸ਼ਤੀ ਮੁਕਾਬਲਿਆਂ ਤੋਂ ਚਾਰ ਦਿਨ ਪਹਿਲਾਂ ਹੀ ਉਹ ਵਿਆਹ ਬੰਧਨ ਵਿਚ ਬੱਝਿਆ ਸੀ। ‘ਰੁਸਤਮ-ਏ-ਪੰਜਾਬ’ ਦਾ ਖ਼ਿਤਾਬ ਜਿੱਤਣ ਵਾਲਾ ਜੱਸੀ ਸਹੋਤਾ ਕਬੱਡੀ ਦਾ ਖਿਡਾਰੀ ਰਿਹਾ ਹੈ।