
ਬ੍ਰਿਟੇਨ ਦੌਰੇ 'ਤੇ ਗਈ ਭਾਰਤੀ ਟੀਮ ਨੇ ਬੁੱਧਵਾਰ ਨੂੰ ਆਇਰਲੈਂਡ ਵਿਰੁਧ ਅਪਣੇ ਮੁਹਿੰਮ ਦੀ ਦਮਦਾਰ ਸ਼ੁਰੂਆਤ ਕੀਤੀ। ਮੇਜ਼ਬਾਨ ਟੀਮ ਵਿਰੁਧ ਖੇਡੇ ਗਏ ਪਹਿਲਾਂ ਟੀ20 'ਚ ...
ਡਬਲਿਨ : ਬ੍ਰਿਟੇਨ ਦੌਰੇ 'ਤੇ ਗਈ ਭਾਰਤੀ ਟੀਮ ਨੇ ਬੁੱਧਵਾਰ ਨੂੰ ਆਇਰਲੈਂਡ ਵਿਰੁਧ ਅਪਣੇ ਮੁਹਿੰਮ ਦੀ ਦਮਦਾਰ ਸ਼ੁਰੂਆਤ ਕੀਤੀ। ਮੇਜ਼ਬਾਨ ਟੀਮ ਵਿਰੁਧ ਖੇਡੇ ਗਏ ਪਹਿਲਾਂ ਟੀ20 'ਚ ਭਾਰਤ ਨੇ 76 ਦੜਾਂ ਨਾਲ ਇਹ ਮੈਚ ਅਪਣੇ ਨਾਮ ਕੀਤਾ। ਇਸ ਮੈਚ ਵਿਚ ਚਾਇਨਾਮੈਨ ਸਪਿਨਰ ਕੁਲਦੀਪ ਯਾਦਵ ਨੇ ਇਸ ਦੌਰੇ ਦਾ ਸ਼ਾਨਦਾਰ ਆਗਾਜ਼ ਕੀਤਾ। ਕੁਲਦੀਪ ਨੇ 4 ਓਵਰ ਵਿਚ 21 ਦੌੜਾਂ ਦੇ ਕੇ 4 ਆਇਰਿਸ਼ ਬੱਲੇਬਾਜ਼ਾਂ ਨੂੰ ਅਪਣਾ ਸ਼ਿਕਾਰ ਬਣਾਇਆ ਅਤੇ ਮੈਨ ਆਫ਼ ਦ ਮੈਚ ਦਾ ਖਿਤਾਬ ਅਪਣੇ ਨਾਮ ਕੀਤਾ।
kuldeep yadav
ਇਸ ਖਿਤਾਬ ਦੇ ਨਾਲ ਹੀ ਕੁਲਦੀਪ ਨੇ ਇੰਗਲਿਸ਼ ਬੱਲੇਬਾਜ਼ਾਂ ਨੂੰ ਚਿਤਾਵਨੀ ਦੇ ਦਿਤੀ ਹੈ। ਮੈਚ ਤੋਂ ਬਾਅਦ ਕੁਲਦੀਪ ਨੇ ਕਿਹਾ ਕਿ ਸ਼ਾਨਦਾਰ ਕ੍ਰਿਕੇਟ ਖੇਡ ਰਹੇ ਇੰਗਲਿਸ਼ ਬੱਲੇਬਾਜ਼ਾਂ ਲਈ ਸਾਡੇ ਵਿਰੁਧ ਦੌੜਾਂ ਬਟੋਰਨਾ ਅਸਾਨ ਨਹੀਂ ਹੋਵੇਗਾ। ਮੈਚ ਤੋਂ ਬਾਅਦ ਕੁਲਦੀਪ ਨੇ ਕਿਹਾ ਕਿ ਮੈਂ ਪਹਿਲੀ ਵਾਰ ਯੂਕੇ ਦੌਰੇ 'ਤੇ ਆਇਆ ਹਾਂ ਅਤੇ ਮੈਨੂੰ ਚੰਗੀ ਸ਼ੁਰੂਆਤ ਮਿਲੀ ਹੈ। ਮੈਂ ਸਮਝਦਾ ਹਾਂ ਕਿ ਬੈਟਿੰਗ ਲਈ ਇਹ ਇਕ ਵਧੀਆ ਵਿਕੇਟ ਸੀ ਅਤੇ ਇਥੇ ਗੇਂਦ ਥੋੜ੍ਹੀ - ਬਹੁਤ ਟਰਨ ਹੋ ਰਹੀ ਸੀ। ਪਿਚ ਉਤੇ ਮੌਜੂਦ ਇਸ ਥੋੜ੍ਹੀ ਜਿਹੀ ਮਦਦ ਨਾਲ ਹੱਥ ਘੁਮਾਇਆ ਅਤੇ ਚੰਗੇ ਢੰਗ ਨਾਲ ਵਿਕੇਟ ਝਟਕੇ।
kuldeep yadav
ਅਸੀਂ ਵਖਰੀ ਗੇਂਦਬਾਜ਼ੀ ਕੀਤੀ ਅਤੇ ਠੀਕ ਖੇਤਰ ਵਿਚ ਗੇਂਦ ਸੁੱਟੀ। ਦੱਸ ਦਈਏ ਕਿ ਮੇਜ਼ਬਾਨ ਟੀਮ ਦੇ ਨਿਰਧਾਰਤ 20 ਓਵਰ 'ਚ ਕੁੱਲ 9 ਵਿਕੇਟ ਡਿੱਗੇ ਸਨ, ਜਿਨ੍ਹਾਂ ਵਿਚ 7 ਵਿਕੇਟ ਚਹਿਲ ਅਤੇ ਕੁਲਦੀਪ ਦੀ ਜੋਡ਼ੀ ਨੇ ਅਪਣੇ ਨਾਮ ਕੀਤੇ। ਕੁਲਦੀਪ ਨੇ ਅਪਣੇ ਸਾਥੀ ਯੁਜਵੇਂਦਰ ਚਹਿਲ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਅਸੀਂ ਖੇਡ ਦੇ ਦੌਰਾਨ ਕਾਫ਼ੀ ਗੱਲ ਕਰਦੇ ਹਾਂ। ਇੱਥੇ ਚਹਿਲ ਨੇ ਮੇਰੇ ਤੋਂ ਪਹਿਲਾਂ ਬੋਲਿੰਗ ਕੀਤੀ ਅਤੇ ਮੈਨੂੰ ਦੱਸ ਦਿਤਾ ਕਿ ਇਹ ਟ੍ਰੈਕ ਥੋੜ੍ਹਾ ਜਿਹਾ ਹੌਲੀ ਹੈ। ਇਸ ਮੈਚ 'ਚ ਚਹਿਲ ਨੇ 3 ਵਿਕੇਟ ਅਪਣੇ ਨਾਮ ਕੀਤੇ।
kuldeep yadav
ਕੁਲਦੀਪ ਯਾਦਵ ਇਸ ਸ਼ਾਨਦਾਰ ਪ੍ਰਦਰਸ਼ਨ 'ਤੇ ਇੰਗਲੈਂਡ ਪਹੁੰਚਣ ਤੋਂ ਪਹਿਲਾਂ ਇੰਗਲਿਸ਼ ਟੀਮ ਨੂੰ ਚਿਤਾਵਨੀ ਦੇ ਦਿਤੀ ਹੈ। ਉਨ੍ਹਾਂ ਨੇ ਕਿਹਾ ਕਿ ਭਲੇ ਇੰਗਲੈਂਡ ਇਨੀਂ ਦਿਨੀਂ ਸ਼ਾਨਦਾਰ ਕ੍ਰਿਕੇਟ ਖੇਡ ਰਿਹਾ ਹੈ ਪਰ ਜੇਕਰ ਅਸੀਂ ਅਪਣੀ ਵਖਰੀ ਬੋਲਿੰਗ ਦੀ ਵਰਤੋਂ ਚੰਗੇ ਤਰ੍ਹਾਂ ਕਰਦੇ ਹਾਂ ਤਾਂ ਇੰਗਲਿਸ਼ ਬੱਲੇਬਾਜ਼ਾਂ ਲਈ ਸਾਡੇ ਵਿਰੁਧ ਦੌੜਾਂ ਬਣਾਉਣਾ ਅਸਾਨ ਨਹੀਂ ਹੋਵੇਗਾ।