
ਪਾਕਿਸਤਾਨ ਦੇ ਸਾਬਕਾ ਕ੍ਰਿਕਟ ਖਿਡਾਰੀ ਨੇ ਕੀਤਾ ਦਾਅਵਾ
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਵਿਸ਼ਵ ਕੱਪ 2019 'ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਰਹੀ ਹੈ। ਭਾਰਤੀ ਟੀਮ ਹਾਲੇ ਤਕ ਆਪਣੇ ਕਿਸੇ ਮੈਚ 'ਚ ਨਹੀਂ ਹਾਰੀ ਹੈ। ਭਾਰਤੀ ਟੀਮ ਦੇ ਆਲਰਾਊਂਡਰ ਖਿਡਾਰੀ ਹਾਰਦਿਕ ਪੰਡਯਾ ਬੱਲੇਬਾਜ਼ੀ ਅਤੇ ਗੇਂਦਬਾਜ਼ੀ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਅਬਦੁਲ ਰੱਜਾਕ ਨੇ ਕਿਹਾ ਹੈ ਕਿ ਪੰਡਯਾ ਦੀ ਬੱਲੇਬਾਜ਼ੀ ਤਕਨੀਕ 'ਚ ਕੁਝ ਕਮੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਡਯਾ ਮੇਰੀ ਕੋਚਿੰਗ 'ਚ ਵਧੀਆ ਆਲਰਾਊਂਡਰ ਖਿਡਾਰੀ ਬਣ ਸਕਦਾ ਹੈ। ਅਬਦੁਲ ਰੱਜਾਕ ਨੇ ਬੀਸੀਸੀਆਈ ਤੋਂ ਆਪਣੇ ਲਈ ਕੰਮ ਮੰਗਿਆ ਹੈ।
Abdul Razzaq "give me 2 weeks and I will make Hardik Pandya the world's best all-rounder" #Cricket pic.twitter.com/o3eIt69nfN
— Saj Sadiq (@Saj_PakPassion) 27 June 2019
ਅਬਦੁਲ ਰੱਜਾਕ ਨੇ ਟਵੀਟ ਕਰਦਿਆਂ ਕਿਹਾ, "ਅੱਜ ਮੈਂ ਹਾਰਦਿਕ ਦਾ ਖੇਡ ਨੇੜੇ ਤੋਂ ਵੇਖਿਆ। ਗੇਂਦ 'ਤੇ ਜ਼ੋਰਦਾਰ ਸ਼ਾਟ ਲਗਾਉਣ ਸਮੇਂ ਮੈਨੂੰ ਉਸ ਦੇ ਸਰੀਰਕ ਸੰਤੁਲਨ 'ਚ ਕਾਫ਼ੀ ਗਲਤੀਆਂ ਨਜ਼ਰ ਆਈਆਂ। ਮੈਂ ਉਸ ਦਾ ਫ਼ੁਟਵਰਕ ਵੇਖਿਆ ਅਤੇ ਲੱਗਦਾ ਹੈ ਕਿ ਇਸ 'ਚ ਵੀ ਥੋੜਾ ਬਹੁਤ ਬਦਲਾਅ ਕਰਨ ਦੀ ਲੋੜ ਹੈ। ਜੇ ਮੈਂ ਪੰਡਯਾ ਨਾਲ ਦੋ ਹਫ਼ਤੇ ਕੰਮ ਕਰਾਂ, ਕੋਚਿੰਗ ਦਿਆਂ, ਉਨ੍ਹਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਾਂ, ਦੁਬਈ 'ਚ ਕ੍ਰਿਕਟ ਬਾਰੇ ਉਸ ਨੂੰ ਸਿਖਲਾਈ ਦਿਆਂ ਤਾਂ ਉਮੀਦ ਹੈ ਕਿ ਦੋ ਹਫ਼ਤੇ 'ਚ ਹੀ ਉਹ ਦੁਨੀਆਂ ਦਾ ਨੰਬਰ-1 ਹਿਟਰ ਬਣ ਸਕਦਾ ਹੈ।"
Abdul Razzaq
ਅਬਦੁਲ ਰੱਜਾਕ ਨੇ ਕਿਹਾ ਕਿ ਜੇ ਬੀਸੀਸੀਆਈ ਚਾਹੁੰਦੀ ਹੈ ਕਿ ਹਾਰਦਿਕ ਪੰਡਯਾ ਦੇ ਖੇਡ 'ਚ ਸੁਧਾਰ ਹੋਵੇ ਤਾਂ ਮੈਂ ਇਸ ਦੇ ਲਈ ਤਿਆਰ ਹਾਂ ਅਤੇ ਦੋ ਹਫ਼ਤੇ 'ਚ ਹੀ ਉਨ੍ਹਾਂ ਨੂੰ ਨੰਬਰ-1 ਆਲਰਾਊਂਡਰ ਬਣਾ ਸਕਦਾ ਹਾਂ।
Hardik Pandya
ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਦੇ ਮੁਕਾਬਲੇ 'ਚ ਪਾਕਿਸਤਾਨ ਵਿਰੁੱਧ ਪੰਡਯਾ ਨੇ 19 ਗੇਂਦਾਂ 'ਚ 26 ਦੌੜਾਂ ਬਣਾਈਆਂ ਸਨ ਅਤੇ ਮੁਹੰਮਦ ਹਫ਼ੀਜ਼ ਤੇ ਸ਼ੋਇਬ ਮਲਿਕ ਨੂੰ ਆਊਟ ਕੀਤਾ ਸੀ।