
ਮੁਹੰਮਦ ਸ਼ਮੀ ਅਤੇ ਵਿਰਾਟ ਕੋਹਲੀ ਨੇ ਸੇਲਡਨ ਕਾਟਰੇਲ ਦੇ ਸਟਾਈਲ ਨੂੰ ਕਾਪੀ ਕਰਦਿਆਂ ਉਨ੍ਹਾਂ ਨੂੰ ਮੈਦਾਨ ਤੋਂ ਵਿਦਾਇਗੀ ਦਿੱਤੀ
ਮੈਨਚੈਸਟਰ : ਵਿਸ਼ਵ ਕੱਪ 2019 ਦੇ ਆਪਣੇ ਛੇਵੇਂ ਮੁਕਾਬਲੇ 'ਚ ਭਾਰਤੀ ਕ੍ਰਿਕਟ ਟੀਮ ਨੇ ਵੈਸਟਇੰਡੀਜ਼ ਨੂੰ 125 ਦੌੜਾਂ ਨਾਲ ਹਰਾ ਦਿੱਤਾ। ਮੈਚ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ 50 ਓਵਰਾਂ 'ਚ 7 ਵਿਕਟਾਂ ਗੁਆ ਕੇ 268 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਵੈਸਟਇੰਡੀਜ਼ ਟੀਮ 34.2 ਓਵਰਾਂ 'ਚ 143 ਦੌੜਾਂ ਬਣਾ ਕੇ ਢੇਰ ਹੋ ਗਈ।
Sheldon Cottrell - Mohammad Shami
ਵੈਸਟਇੰਡੀਜ਼ ਗੇਂਦਬਾਜ਼ ਸੇਲਡਨ ਕਾਟਰੇਲ ਦਾ ਸੈਲੀਬ੍ਰੇਸ਼ਨ ਸਟਾਈਲ ਦਰਸ਼ਕਾਂ ਵਿਚਕਾਰ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਕਟ ਲੈਣ ਮਗਰੋਂ ਕਾਟਰੇਲ ਮੈਦਾਨ 'ਚ ਸੈਲਿਊਟ ਕਰ ਕੇ ਵਿਕਟ ਦਾ ਜਸ਼ਨ ਮਨਾਉਂਦੇ ਹਨ। ਵੀਰਵਾਰ ਨੂੰ ਭਾਰਤ ਵਿਰੁੱਧ ਸ਼ੇਲਡਨ ਕਾਟਰੇਲ ਦੇ ਆਊਟ ਹੋਣ ਤੋਂ ਬਾਅਦ ਭਾਰਤੀ ਤੇਜ਼ ਗੇਂਦਾਬਜ਼ ਮੁਹੰਮਦ ਸ਼ਮੀ ਅਤੇ ਕਪਤਾਨ ਵਿਰਾਟ ਕੋਹਲੀ ਨੇ ਉਨ੍ਹਾਂ ਦੇ ਸਟਾਈਲ ਨੂੰ ਕਾਪੀ ਕਰਦਿਆਂ ਉਨ੍ਹਾਂ ਨੂੰ ਮੈਦਾਨ ਤੋਂ ਵਿਦਾਇਗੀ ਦਿੱਤੀ।
pic.twitter.com/5WdbOrSHbf Shami tried to copy Cotrell's salute. Hahahaha! ?♥️
— DIVYANSHU (@MSDivyanshu) 27 June 2019
ਦਰਅਸਲ ਸ਼ੇਲਡਨ ਕਾਟਰੇਲ 8ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਅਤੇ ਉਨ੍ਹਾਂ ਨੂੰ ਯੁਜਵੇਂਦਰ ਚਹਿਲ ਨੇ ਐਲਬੀਡਬਲਿਊ ਆਊਟ ਕੀਤਾ। ਕਾਟਰੇਲ ਦੇ ਆਊਟ ਹੁੰਦਿਆਂ ਹੀ ਮੁਹੰਮਦ ਸ਼ਮੀ ਅਤੇ ਵਿਰਾਟ ਕੋਹਲੀ ਨੇ ਸੈਲਿਊਟ ਕਰ ਕੇ ਇਸ ਵਿਕਟ ਦਾ ਜਸ਼ਨ ਮਨਾਇਆ।
Sheldon Cottrell
ਜ਼ਿਕਰਯੋਗ ਹੈ ਕਿ ਸ਼ੈਲਡਨ ਕਾਟਰੇਲ ਨੇ ਜਮੈਕਾ ਫ਼ੌਜ 'ਚ 6 ਮਹੀਨੇ ਤਕ ਆਪਣੀ ਸੇਵਾਵਾਂ ਦਿੱਤੀਆਂ ਹਨ। ਇਸੇ ਕਾਰਨ ਉਹ ਵਿਕਟ ਲੈਣ ਮਗਰੋਂ ਫ਼ੌਜੀ ਸਟਾਈਲ 'ਚ ਸੈਲਿਊਟ ਕਰਦੇ ਹਨ। ਟਵਿਟਰ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੋਕ ਇਸ 'ਤੇ ਕੁਮੈਂਟ ਵੀ ਕਰ ਰਹੇ ਹਨ।