
ਭਾਰਤੀ ਓਲੰਪਿਕ ਸੰਘ (ਆਈਓਏ) ਦੇ ਪ੍ਰਧਾਨ ਡਾਕਟਰ ਨਰਿੰਦਰ ਧਰੁਵ ਬਤਰਾ ਨੂੰ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ)...
ਨਵੀਂ ਦਿੱਲੀ: ਭਾਰਤੀ ਓਲੰਪਿਕ ਸੰਘ (ਆਈਓਏ) ਦੇ ਪ੍ਰਧਾਨ ਡਾਕਟਰ ਨਰਿੰਦਰ ਧਰੁਵ ਬਤਰਾ ਨੂੰ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦਾ ਮੈਂਬਰ ਚੁਣਿਆ ਗਿਆ ਹੈ। ਡਾ. ਬਤਰਾ ਕੌਮਾਂਤਰੀ ਹਾਕੀ ਮਹਾਸੰਘ ਦੇ ਵੀ ਪ੍ਰਧਾਨ ਹਨ। ਇਕ ਤਜਰਬੇਕਾਰ ਖੇਡ ਪ੍ਰਸ਼ਾਸਕ ਦੇ ਤੌਰ ‘ਤੇ ਅਪਣਾ ਅਕਸ ਬਣਾ ਚੁੱਕੇ ਬਤਰਾ ਨੂੰ ਕੌਮਾਂਤਰੀ ਹਾਕੀ ਮਹਾਸੰਘ ਦੇ ਵੀ ਪ੍ਰਧਾਨ ਹਨ। ਬਤਰਾ ਨੂੰ ਬੁੱਧਵਾਰ ਨੂੰ ਸਵਿਟਜ਼ਰਲੈਂਡ ਦੇ ਲੁਸਾਨੇ ਵਿਚ ਹੋਏ ਈਓਸੀ ਦੇ 134ਵੇਂ ਸੈਸ਼ਨ ਵਿਚ 62 ਚੋਂ ਕੁੱਲ 58 ਵੋਟਾਂ ਨਾਲ ਆਈਸੀਸੀ ਦਾ ਮੈਂਬਰ ਚੁਣਿਆ ਗਿਆ ਹੈ।
Batra
ਡਾਕਟਰ ਬਤਰਾ ਪਹਿਲੇ ਭਾਰਤੀ ਹਨ ਜਿਨ੍ਹਾਂ ਨੂੰ ਕੌਮਾਂਤਰੀ ਹਾਕੀ ਮਹਾਸੰਘ) (ਐਫ਼ਆਈਐਚ) ਦਾ ਪ੍ਰਧਾਨ ਚੁਣਿਆ ਗਿਆ ਹੈ। ਉਹ ਲੰਬੇ ਸਮੇਂ ਤੱਕ ਭਾਰਤ ਵਿਚ ਖੇਡ ਪ੍ਰਸ਼ਾਸ਼ਕ ਦੀ ਭੂਮਿਕਾ ਵਿਚ ਰਹੇ ਹਨ। ਸਮਰ ਅਤੇ ਵਿੰਟਰ ਓਲੰਪਿਕ ਅਦਾਰੇ ਦੇ ਪ੍ਰਧਾਨ ਚੁਣੇ ਜਾਣ ਵਾਲ ਉਹ ਪਹਿਲੇ ਭਾਰਤੀ ਹਨ। ਉਹ ਅਪਣੇ ਭਾਰਤੀ ਪ੍ਰਸ਼ਾਸਕ ਹਨ ਜੋ ਕੌਮਾਂਤਰੀ ਅਦਾਰੇ ਅਤੇ ਰਾਸ਼ਟਰੀ ਓਲੰਪਿਕ ਕਮੇਟੀ (ਐਨਓਸੀ) ਦੇ ਸਾਂਝੇ ਤੋਰ ‘ਤੇ ਪ੍ਰਧਾਨ ਡਾ. ਬਤਰਾ ਨੂੰ ਉਨ੍ਹਾਂ ਦੀ ਇਸ ਨਵੀਂ ਕਾਮਯਾਬੀ ਲਈ ਰਾਸ਼ਟਰੀ ਹਾਰੀ ਸੰਸਥਾ ਨੇ ਵੀਰਵਾਰ ਨੂੰ ਵਧਾਈ ਦਿੱਤੀ ਹੈ।