ਬਰਮੂਡਾ ਗੋਲਡ ਜਿੱਤਣ ਵਾਲਾ ਸਭ ਤੋਂ ਛੋਟਾ ਦੇਸ਼ ਬਣਿਆ, ਇਸ ਖਿਡਾਰੀ ਨੇ ਫਾਈਨਲ ‘ਚੋਂ ਵਾਪਸ ਲਿਆ ਨਾਮ

By : AMAN PANNU

Published : Jul 28, 2021, 10:27 am IST
Updated : Jul 28, 2021, 10:27 am IST
SHARE ARTICLE
First Gold for Bermuda in Tokyo Olympics
First Gold for Bermuda in Tokyo Olympics

ਬਾਈਲਸ ਨੇ ਕਿਹਾ, ਕਈ ਵਾਰ ਅਸੀਂ ਉਹ ਨਹੀਂ ਕਰ ਸਕਦੇ ਜੋ ਦੁਨੀਆ ਸਾਡੇ ਤੋਂ ਚਾਹੁੰਦੀ ਹੈ। ਅਸੀਂ ਸਿਰਫ ਐਥਲੀਟ ਨਹੀਂ ਹਾਂ, ਇਨਸਾਨ ਵੀ ਹਾਂ।

ਟੋਕੀਉ: ਟੋਕੀਉ ਉਲੰਪਿਕ (Tokyo Olympics) ਵਿਚ ਮੰਗਲਵਾਰ ਇਕ ਹੈਰਾਨ ਕਰ ਦੇਣ ਵਾਲਾ ਦਿਨ ਰਿਹਾ। ਉਸ ਦਿਨ ਦੋ ਵੱਡੀਆਂ ਘਟਨਾਵਾਂ ਵਾਪਰੀਆਂ। ਸਿਰਫ 63 ਹਜ਼ਾਰ ਦੀ ਆਬਾਦੀ ਵਾਲਾ ਬਰਮੂਡਾ (Bermuda won Gold) ਉਲੰਪਿਕ ਸੋਨ ਜਿੱਤਣ ਵਾਲਾ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਬਣ ਗਿਆ ਹੈ। ਬਰਮੁਡਾ ਦੀ ਫਲੋਰਾ ਡਫੀ (Flora Duffy) ਨੇ ਟ੍ਰਾਈਥਲਨ ਮੁਕਾਬਲੇ (Triathlon competition) ਵਿਚ ਸੋਨ ਤਗਮਾ ਜਿੱਤਿਆ। ਦੂਜੇ ਪਾਸੇ, ਵਿਸ਼ਵ ਦੀ ਸਭ ਤੋਂ ਵਧੀਆ ਜਿਮਨਾਸਟ ਸਿਮੋਨ ਬਾਈਲਸ (Best Gymnast Simone Biles) ਨੇ ਫਾਈਨਲ ਮੈਚ ਤੋਂ ਠੀਕ ਪਹਿਲਾਂ ਮਾਨਸਿਕ ਸਿਹਤ (Mental Health) ਦੇ ਕਾਰਨ ਆਪਣਾ ਨਾਮ ਵਾਪਸ ਲੈ ਲਿਆ ਅਤੇ ਉਸਦੀ ਟੀਮ ਨੂੰ ਇਸ ਦਾ ਨਤੀਜਾ ਭੁਗਤਣਾ ਪਿਆ।

ਹੋਰ ਪੜ੍ਹੋ: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਫਟਿਆ ਬੱਦਲ, 40 ਤੋਂ ਜ਼ਿਆਦਾ ਲਾਪਤਾ ਹੋਣ ਦਾ ਖਦਸ਼ਾ

Gymnast Simone BilesGymnast Simone Biles

24 ਸਾਲਾ ਅਮਰੀਕੀ ਜਿਮਨਾਸਟ ਨੂੰ ਖੇਡ ਦੇ ਸਰਬੋਤਮ ਖਿਡਾਰੀਆਂ ਵਿਚ ਗਿਣਿਆ ਜਾਂਦਾ ਹੈ। ਬਿਲੇਸ 4 ਵਾਰ ਉਲੰਪਿਕ ਸੋਨ ਤਗਮਾ ਜਿੱਤ ਚੁੱਕੀ ਹੈ। ਉਹ ਦੁਨੀਆ ਦੀ ਇਕਲੌਤੀ ਔਰਤ ਹੈ, ਜਿਸ ਨੇ 5 ਵਿਸ਼ਵ ਆਲਰਾਉਂਡ ਖ਼ਿਤਾਬ (Won World All-round titles) ਜਿੱਤੇ ਹਨ। ਉਲੰਪਿਕ ਵਿਚ, ਉਹ ਵਾਲਟ ਦੇ ਦੌਰਾਨ ਛਾਲ ਮਾਰਨ ਤੋਂ ਬਾਅਦ ਇਕ ਟ੍ਰੇਨਰ ਨਾਲ ਟਕਰਾ ਗਈ, ਜਿਸ ਤੋਂ ਬਾਅਦ ਉਸ ਨੂੰ ਡਾਕਟਰਾਂ ਦੀ ਟੀਮ ਨਾਲ ਜਾਣਾ ਪਿਆ। ਕੁਝ ਸਮੇਂ ਬਾਅਦ, ਜਦੋਂ ਬਾਈਲਸ ਵਾਪਸ ਆਇਆ ਤਾਂ ਉਸਦੀ ਸੱਜੀ ਲੱਤ ’ਤੇ ਪੱਟੀ ਬੰਨ੍ਹੀ ਹੋਈ ਸੀ। ਉਹ ਆਪਣੀ ਟੀਮ ਨੂੰ ਗਲੇ ਮਿਲੀ। 

ਹੋਰ ਪੜ੍ਹੋ: ਟੋਕੀਉ ਉਲੰਪਿਕ: ਪੀਵੀ ਸਿੰਧੂ ਨੇ ਪਾਰ ਕੀਤਾ ਇਕ ਹੋਰ ਪੜਾਅ, ਹਾਂਗਕਾਂਗ ਦੀ ਨਗਾਨ ਯੀ ਚਿਓਂਗ ਨੂੰ ਹਰਾਇਆ

Simone BilesSimone Biles

ਅਮਰੀਕੀ ਟੀਮ ਲਗਾਤਾਰ ਤੀਸਰਾ ਸੋਨ ਨਹੀਂ ਜਿੱਤ ਸਕੀ ਅਤੇ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ। ਬਾਅਦ ਵਿਚ, ਬਾਈਲਸ ਨੇ ਕਿਹਾ ਕਿ ਪ੍ਰਦਰਸ਼ਨ ਤੋਂ ਬਾਅਦ ਮੈਂ ਪੋਡੀਅਮ ਨਹੀਂ ਜਾਣਾ ਚਾਹੁੰਦਾ ਸੀ। ਮੈਂ ਆਪਣੀ ਮਾਨਸਿਨ ਸਿਹਤ 'ਤੇ ਧਿਆਨ ਦੇਣਾ ਚਾਹੁੰਦਾ ਹਾ। ਇਹ ਮੇਰੇ ਲਈ ਤਰਜੀਹ ਹੈ। ਬਾਈਲਸ ਨੇ ਕਿਹਾ, ਅਥਲੀਟਾਂ ਨੂੰ ਆਪਣੇ ਸਰੀਰ ਦੀ ਰੱਖਿਆ ਕਰਨੀ ਪੈਂਦੀ ਹੈ।  ਕਈ ਵਾਰ ਅਸੀਂ ਉਹ ਨਹੀਂ ਕਰ ਸਕਦੇ ਜੋ ਦੁਨੀਆ ਸਾਡੇ ਤੋਂ ਚਾਹੁੰਦੀ ਹੈ। ਅਸੀਂ ਸਿਰਫ ਐਥਲੀਟ ਨਹੀਂ ਹਾਂ, ਅਸੀਂ ਇਨਸਾਨ ਵੀ ਹਾਂ।

ਹੋਰ ਪੜ੍ਹੋ: ਕਰਨਾਟਕਾ ਦੇ ਨਵੇਂ ਮੁੱਖ ਮੰਤਰੀ ਦੀ ਤਾਜਪੋਸ਼ੀ ਅੱਜ, ਸਵੇਰੇ 11 ਵਜੇ ਸਹੁੰ ਚੁੱਕਣਗੇ ਬਸਵਰਾਜ ਬੋਮਈ

Flora DuffyFlora Duffy

ਦੂਜੇ ਪਾਸੇ, 33 ਸਾਲ ਦੀ ਫਲੋਰਾ ਡਫੀ ਨੇ ਆਪਣੇ ਦੇਸ਼ ਲਈ ਸੋਨ ਤਗਮਾ ਜਿੱਤਿਆ ਹੈ। ਇਹ ਉਸ ਦਾ ਚੌਥਾ ਉਲੰਪਿਕ ਸੀ। ਉਸਨੇ ਇਹ 1 ਘੰਟੇ 55 ਮਿੰਟ 36 ਸਕਿੰਟ ਵਿਚ ਪੂਰਾ ਕੀਤਾ ਅਤੇ 56 ਐਥਲੀਟਾਂ ਨੂੰ ਪਿੱਛੇ ਛੱਡ ਦਿੱਤਾ। ਗ੍ਰੇਟ ਬ੍ਰਿਟੇਨ ਦੀ ਜਾਰਜੀਆ ਟੇਲਰ ਬਰਾਉਨ ਦੂਜੇ ਸਥਾਨ 'ਤੇ ਰਹੀ। ਜਦੋਂਕਿ ਅਮਰੀਕੀ ਦੀ ਕੈਟੀ ਜੈਫਰਸ ਤੀਜੇ ਸਥਾਨ 'ਤੇ ਰਹੀ। ਬਰਮੂਡਾ ਵਿਚ 1976 ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲਾ ਸਭ ਤੋਂ ਛੋਟਾ ਦੇਸ਼ ਬਣਨ ਦਾ ਰਿਕਾਰਡ ਵੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement