ਪਾਕਿਸਤਾਨ ਦੇ ਫੀਲਡਿੰਗ ਕੋਚ ਨੇ ਕੀਤਾ ਖੁਲਾਸਾ, ਪੀਸੀਬੀ ਨੇ ਕਦੇ ਵੀ ਸਮੇਂ 'ਤੇ ਨਹੀਂ ਦਿਤੀ ਤਨਖ਼ਾਹ
Published : Sep 28, 2018, 5:45 pm IST
Updated : Sep 28, 2018, 5:45 pm IST
SHARE ARTICLE
Steve Rixon
Steve Rixon

ਪਾਕਿਸਤਾਨ ਕ੍ਰਿਕੇਟ ਟੀਮ ਦੇ ਫੀਲਡਿੰਗ ਕੋਚ ਦਾ ਅਹੁਦਾ ਛੱਡਣ ਵਾਲੇ ਸਾਬਕਾ ਆਸਟ੍ਰੇਲੀਆਈ ਖਿਡਾਰੀ ਸਟੀਵ ਰਿਕਸਨ ਨੂੰ ਪਾਕਿਸਤਾਨ ਕ੍ਰਿਕੇਟ ਬੋਰਡ ਸਮੇਂ ਤੇ ਤਨਖ਼ਾਹ ਨਾ ਮਿਲੀ

ਸਿਡਨੀ : ਪਾਕਿਸਤਾਨ ਕ੍ਰਿਕੇਟ ਟੀਮ ਦੇ ਫੀਲਡਿੰਗ ਕੋਚ ਦਾ ਅਹੁਦਾ ਛੱਡਣ ਵਾਲੇ ਸਾਬਕਾ ਆਸਟ੍ਰੇਲੀਆਈ ਖਿਡਾਰੀ ਸਟੀਵ ਰਿਕਸਨ ਨੇ ਪਾਕਿਸਤਾਨ ਕ੍ਰਿਕੇਟ ਬੋਰਡ (ਪੀਸੀਬੀ) ਉਤੇ ਪੇਸ਼ੇਵਰ ਰਵੱਈਆ ਨਾ ਅਪਣਾਉਣ ਅਤੇ ਸਮੇਂ 'ਤੇ ਤਨਖ਼ਾਹ ਦੀ ਅਦਾਇਗੀ ਨਾ ਕਰਨ ਦਾ ਦੋਸ਼ ਲਗਾਇਆ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਦੇ ਕਾਰਨ ਹੀ ਉਹ ਆਪਣਾ ਅਹੁਦਾ ਛੱਡਣ ਨੂੰ ਤਿਆਰ ਨੇ, ਵੈਬਸਾਈਟ ਈਐਸਪੀਐਨਕ੍ਰਿਕਇੰਨਫੋ ਨੇ ਰਿਕਸਨ ਦੇ ਹਵਾਲੇ ਵਿਚ ਲਿਖਿਆ ਹੈ, ਮੈਨੂੰ ਕਦੇ ਵੀ ਸਮੇਂ 'ਤੇ ਤਨਖ਼ਾਹ ਨਹੀਂ ਦਿਤੀ ਗਈ। ਇਹ ਅਪਮਾਨਜਨਕ ਗੱਲ ਹੈ। ਕੁਝ ਚੀਜ਼ਾਂ ਸਮੇਂ ਉਤੇ ਹੋਣੀਆਂ ਚਾਹੀਦੀਆ ਹਨ ਪਰ ਹੁੰਦੀਆਂ ਨਹੀਂ ਸੀ।

Steve RixonSteve Rixon ਮੇਰਾ ਇਕਰਾਰਨਾਮਾ ਹੋਣ 'ਚ ਹੀ ਪੰਜ ਮਹੀਨੇ ਦਾ ਸਮਾਂ  ਲਗ ਗਿਆ ਸੀ, ਅਤੇ ਆਖਰੀ ਸਮੇਂ ਉਤੇ ਅਹੁਦਾ ਦਿਤਾ ਗਿਆ ਸੀ। ਮੈਂ ਪਿਛਲੇ 30 ਸਾਲ ਤੋਂ ਕੋਚਿੰਗ ਦੇ ਖੇਤਰ ਨਾਲ ਜੁੜਿਆ ਹੋਇਆ ਹਾਂ। ਸਾਬਕਾ ਵਿਕੇਟਕੀਪਰ ਨੇ ਕਿਹਾ ਕਿ ਪੀਸੀਬੀ ਨੂੰ ਇਹ ਸਿਖਣ ਦੀ ਜ਼ਰੂਰਤ ਹੈ ਕਿ ਵਿਦੇਸ਼ੀ ਸਟਾਫ਼ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ  ਪੀਸੀਬੀ ਦੇ ਵਿਵਹਾਰ ਦੇ ਕਾਰਨ ਹੀ ਡੈਰੇਨ ਬੈਰੀ ਹੁਣ ਤਕ ਉਹਨਾਂ ਦਾ ਸਥਾਨ ਨਹੀਂ ਲੈ ਸਕੇ।ਉਹਨਾਂ ਨੇ ਕਿਹਾ ਡੈਰੇਨ ਬੈਰੀ ਨੇ ਆਖਰ ਵਿਚ ਇਸ ਕੰਮ ਦੇ ਲਈ ਮਨ੍ਹਾ ਕਰ ਦਿਤਾ ।

Steve RixonSteve Rixonਜਦੋਂ ਮੈਂ ਬੇਵਕੁਫ਼ ਸ਼ਬਦ ਦਾ ਇਸਤੇਮਾਲ ਕਰਦਾ ਹਾਂ, ਤਾਂ ਉਹ ਇਸ ਤਰ੍ਹਾਂ ਦੇ ਫ਼ੈਸਲਿਆਂ ਦੇ ਲਈ ਕਰਦਾ ਹਾਂ। ਤੁਸੀਂ ਚਾਹੁੰਦੇ ਹੋ ਕਿ ਵਿਦੇਸ਼ੀ ਸਟਾਫ਼ ਆ ਕੇ ਅਪਣਾ ਕੰਮ ਕਰੇ 'ਤੇ ਜਦੋਂ ਉਹ ਐਵੇਂ ਕਰਨ ਲਗ ਜਾਂਦੇ ਨੇ ਤਾਂ ਉਹਨਾਂ ਨੂੰ ਚੰਗਾ ਵਿਵਹਾਰ ਕਰਨਾ ਚਾਹੀਦਾ ਹੈ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking: ਕਾਂਗਰਸ ਦੇ ਸਾਬਕਾ ਵਿਧਾਇਕ ਦਾ ਭਿਆਨ.ਕ ਸੜਕ ਹਾਦਸਾ, Fortuner ਬਣ ਗਈ ਕਬਾੜ, ਹਸਪਤਾਲ ਰੈਫਰ ਕੀਤੇ ਅੰਗਦ

23 Apr 2024 2:46 PM

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM
Advertisement