
ਲੰਦਨ ਦੇ ਪੂਰਬੀ ਐਂਜਲੀਆ ਖੇਤਰ ਵਿਚ ਸਿੱਖ ਸਾਮਰਾਜ ਦੇ ਆਖ਼ਰੀ ਮਹਾਰਾਜਾ, ਮਹਾਰਾਜਾ ਦਲੀਪ ਸਿੰਘ ਦੀ 125ਵੀਂ ਬਰਸੀ ਸ਼ਾਨਦਾਰ ਢੰਗ ਨਾਲ ਮਨਾਈ ਜਾ ਰਹੀ ਹੈ.........
ਲੰਦਨ : ਲੰਦਨ ਦੇ ਪੂਰਬੀ ਐਂਜਲੀਆ ਖੇਤਰ ਵਿਚ ਸਿੱਖ ਸਾਮਰਾਜ ਦੇ ਆਖ਼ਰੀ ਮਹਾਰਾਜਾ, ਮਹਾਰਾਜਾ ਦਲੀਪ ਸਿੰਘ ਦੀ 125ਵੀਂ ਬਰਸੀ ਸ਼ਾਨਦਾਰ ਢੰਗ ਨਾਲ ਮਨਾਈ ਜਾ ਰਹੀ ਹੈ। ਇਸ ਮੌਕੇ ਦੋ ਹਫ਼ਤੇ ਦਾ ਲੰਮਾਂ ਪੰਜਾਬੀ ਫ਼ੈਸਟੀਵਲ ਹੋਵੇਗਾ। ਨਾਰਫ਼ੋਕ ਦੇ ਥੈਟਫ਼ੋਰਡ ਵਿਚ ਇਲੈਵਡਨ ਮੈਨਰ ਮਹਾਰਾਜਾ ਦਲੀਪ ਸਿੰਘ ਦਾ ਘਰ ਹੁੰਦਾ ਸੀ। ਇਸ ਫ਼ੈਸਟੀਵਲ ਵਿਚ ਇਕ ਵਿਸ਼ੇਸ਼ ਫ਼ਿਲਮ 'ਪੰਜਾਬ ਤੋਂ ਥੈਟਫ਼ੋਰਡ' ਵਿਖਾਈ ਜਾਵੇਗੀ। ਇਹ ਫ਼ਿਲਮ ਫ਼ੈਸਟੀਵਲ ਦੇ ਆਖ਼ਰੀ ਦਿਨ 21 ਜੁਲਾਈ ਨੂੰ ਵਿਖਾਈ ਜਾਵੇਗੀ। ਇਸ ਫ਼ਿਲਮ ਦੀ ਕਹਾਣੀਕਾਰ ਤੇ ਇਤਿਹਾਸਕਰ ਸੀਮਾ ਆਨੰਦ ਨੇ ਕਿਹਾ ਕਿ ਥੈਟਫ਼ੋਰਡ ਵਿਖੇ ਮਹਾਰਾਜਾ ਦਲੀਪ ਸਿੰਘ ਨੇ ਅਪਣੇ
ਕਈ ਸਾਲ ਬਿਤਾਏ ਸਨ। ਇਥੇ ਉਹ ਅਪਣੀ ਪਤਨੀ ਅਤੇ ਬੱਚੇ ਨਾਲ ਰਹਿੰਦੇ ਸਨ ਜਿਥੇ ਬਾਅਦ ਵਿਚ ਉਨ੍ਹਾਂ ਦੀ ਖ਼ੁਦ ਦੀ, ਪਤਨੀ ਦੀ ਅਤੇ ਨਾਬਾਲਗ਼ ਬੱਚੇ ਦੀ ਮੌਤ ਤੋਂ ਬਾਅਦ ਦਫ਼ਨਾ ਦਿਤਾ ਗਿਆ ਸੀ। ਪਿਛਲੇ ਸਾਲ ਅਪਣੀ ਫ਼ਿਲਮ 'ਬਲੈਕ ਪ੍ਰਿੰਸ' ਦੀ ਸ਼ੂਟਿੰਗ ਦੌਰਾਨ ਪੰਜਾਬੀ ਗਾਇਕ ਤੇ ਕਲਾਕਾਰ ਸਤਿੰਦਰ ਸਰਤਾਜ ਨੇ ਥੈਟਫ਼ੋਰਡ ਜਾ ਕੇ ਮਹਾਰਾਜਾ ਦਲੀਪ ਸਿੰਘ ਦੀ ਸਮਾਧੀ 'ਤੇ ਸ਼ਰਧਾਂਜਲੀ ਦਿਤੀ ਸੀ। ਸ਼ੁਰੂ ਹੋਣ ਜਾ ਰਹੇ ਇਸ ਪੰਜਾਬੀ ਫ਼ੈਸਟੀਵਲ ਵਿਚ ਕਈ ਭਾਰਤੀ ਕਲਾਕਾਰ ਵੀ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਦੋ ਹਫ਼ਤੇ ਤਕ ਚਲਣ ਵਾਲੇ ਪੰਜਾਬੀ ਫ਼ੈਸਟੀਵਲ ਵਿਚ ਬਰਤਾਨੀਆ ਲਈ ਸਿੱਖਾਂ ਵਲੋਂ ਨਿਭਾਈ ਗਈ
Maharaja Ranjit Singh
ਅਹਿਮ ਭੂਮਿਕਾ ਨੂੰ ਵਿਖਾਇਆ ਜਾਵੇਗਾ। ਨਾਰਫੋਕ ਵਿਖੇ ਉਸੇ ਤਰ੍ਹਾਂ ਹੀ ਮਹਾਰਾਜਾ ਦਲੀਪ ਸਿੰਘ ਦਾ ਬੁਤ ਲਗਾਇਆ ਗਿਆ ਹੈ ਜਿਵੇਂ ਦਾ ਬੁਤ ਪੰਜਾਬ ਦੇ ਅੰਮ੍ਰਿਤਸਰ ਵਿਖੇ ਲਗਾਇਆ ਗਿਆ ਹੈ। ਇਸ ਫ਼ੈਸਟੀਵਲ ਵਿਚ ਆਉਣ ਵਾਲੀ ਸੰਗਤ ਨੂੰ ਇਸ ਤਰ੍ਹਾਂ ਲਗੇਗਾ ਜਿਵੇਂ ਉਹ ਪੰਜਾਬ ਦੇ ਅੰਮਿਤਸਰ ਵਿਚ ਹੀ ਆ ਗਈ ਹੋਵੇ। ਫ਼ੈਸਟੀਵਲ ਵਿਚ ਭੰਗੜੇ, ਗਿੱਦੇ, ਗਤਕਾ ਆਦਿ ਦੇ ਨਾਲ-ਨਾਲ ਪੰਜਾਬੀ ਖਾਣੇ ਦੇ ਸਟਾਲ ਵੀ ਲਗਾਏ ਜਾਣਗੇ। (ਪੀ.ਟੀ.ਆਈ.) ਫ਼ੈਸਟੀਵਲ ਦੇ ਡਾਇਰੈਕਟਰ ਇੰਦੀ ਸੰਧੂ ਨੇ ਕਿਹਾ ਕਿ ਥੈਟਫ਼ੋਰਡ ਲਈ ਮਹਾਰਾਜਾ ਦਲੀਪ ਸਿੰਘ ਦਾ ਇਤਿਹਾਸ ਓਨਾ ਹੀ ਅਹਿਮ ਹੈ ਜਿੰਨਾਂ ਪੰਜਾਬ ਲਈ ਹੈ। ਫ਼ੈਸਟੀਵਲ ਵਿਚ ਲੋਕਾਂ ਨੂੰ ਪੰਜਾਬ
ਅਤੇ ਪੰਜਾਬ ਦੇ ਲੋਕਾਂ ਬਾਰੇ ਬਹੁਤ ਕੁੱਝ ਜਾਣਨ ਦਾ ਮੌਕਾ ਮਿਲੇਗਾ। ਇਹ ਫ਼ੈਸਟੀਵਲ ਥੈਟਫ਼ੋਰਡ ਅਤੇ ਪੰਜਾਬ ਵਿਚਾਲੇ ਮਜ਼ਬੂਤ ਸਬੰਧਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਵਿਚ ਸਹਾਈ ਸਾਬਤ ਹੋਵੇਗਾ। ਫ਼ੈਸਟੀਵਲ ਦੇ ਪ੍ਰਬੰਧਕਾਂ ਦਾ ਮੰਨਣਾ ਹੈ ਕਿ ਭਾਰਤ ਵਿਚ 1849 ਦੇ ਬਰਤਾਨਵੀ ਰਾਜ ਦੌਰਾਨ ਬਰਤਾਨੀਆ ਆਏ ਮਹਾਰਾਜਾ ਰਣਜੀਤ ਸਿੰਘ ਦੇ ਛੋਟੇ ਬੇਟੇ ਮਹਾਰਾਜਾ ਦਲੀਪ ਸਿੰਘ ਦੀ ਕਹਾਣੀ ਗੁੰਝਲਦਾਰ ਹੈ ਜਿਸ ਬਾਰੇ ਕਾਫ਼ੀ ਕਵਿਤਾਵਾਂ ਲਿਖੀਆਂ ਜਾ ਸਕਦੀਆਂ ਹਨ ਅਤੇ ਇਸ ਬਾਰੇ ਕਾਫ਼ੀ ਗੱਲਬਾਤ ਹੋ ਸਕਦੀ ਹੈ। (ਪੀ.ਟੀ.ਆਈ.)