
ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਜਿਸ ਵਿਚ ਨਵੇਂ ਮਡਿਊਲ ਦਾ ਖ਼ੁਲਾਸਾ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਕੀਤਾ ਹੈ, ਉਸ ਨੂੰ ‘ਅੱਬੂ ਹੁਜੈਫ਼ਾ......
ਨਵੀਂ ਦਿੱਲੀ (ਭਾਸ਼ਾ) : ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਜਿਸ ਵਿਚ ਨਵੇਂ ਮਡਿਊਲ ਦਾ ਖ਼ੁਲਾਸਾ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਕੀਤਾ ਹੈ, ਉਸ ਨੂੰ ‘ਅੱਬੂ ਹੁਜੈਫ਼ਾ ਅਲ ਬਾਕਿਸਤਾਨੀ’ ਦੇ ਨਾਮ ਨਾਲ ਤੋਂ ਆਨਲਾਈਨ ਕੰਟਰੋਲ ਕੀਤਾ ਜਾ ਰਿਹਾ ਸੀ। ਇਸ ਨੂੰ ਵੱਖ-ਵੱਖ ਆਨਲਾਈਨ ਪਲੇਟਫਾਰਮ ਨਾਲ ਸ਼ੁਰੂ ਕੀਤਾ ਜਾ ਰਿਹਾ ਸੀ ਜਿਸ ਦੇ ਨਿਸ਼ਾਨੇ ਉਤੇ ਕਈਂ ਭਾਰਤੀ ਨੌਜਵਾਨ ਸੀ। ਸੂਤਰਾਂ ਨੇ ਦੱਸਿਆ ਕਿ ਇਹ ਮਡਿਊਲ ਦੱਖਣੀ ਪੂਰਬ ਏਸ਼ੀਆ ਦੇ ਨੌਜਵਾਨਾਂ ਨੂੰ ਆਈਐਸ ‘ਚ ਸ਼ਾਮਲ ਕਰਨ ਲਈ ਬਰਗਲਾਉਂਦਾ ਸੀ।
ਸੂਤਰਾਂ ਨੇ ਦੱਸਿਆ ਕਿ ਫੇਸਬੁੱਕ ‘ਤੇ ਸੰਪਰਕ ਹੋਣ ਤੋਂ ਬਾਅਦ ਨੌਜਵਾਨਾਂ ਨੂੰ ਗਰੁੱਪ ‘ਚ ਜੋੜਿਆ ਜਾਂਦਾ ਹੈ ਅਤੇ ਟੈਲੀਗ੍ਰਾਮ ਤੇ ਥ੍ਰੀਮਾ ਦੇ ਜ਼ਰੀਏ ਸੈਟਿੰਗ ਕੀਤੀ ਜਾਂਦੀ ਹੈ। ਇੰਟੈਲੀਜੈਂਸ ਏਜੰਸੀ ਦੇ ਇਕ ਸੂਤਰ ਨੇ ਕਿਹਾ ਕਿ ਇਸ ਹੈਂਡਲ ਦੀ ਜਾਂਚ ‘ਤੇ ਜਾਣਕਾਰੀ ਮਿਲੀ ਹੈ ਕਿ ਇਸ ਨੂੰ ਪਾਕਿਸਤਾਨ ਦੇ ਨਾਗਰਿਕ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਨੂੰ ਕਾਫ਼ੀ ਚੰਗੀ ਟ੍ਰੇਨਿੰਗ ਦਿਤੀ ਗਈ ਅਤ ਸੰਭਵ ਪਾਕਿਸਤਾਨ ਦੀ ਖ਼ੂਫ਼ੀਆ ਏਜੰਸੀ ਆਈਐਸਆਈ ਦੇ ਸਹਾਰੇ ‘ਤੇ ਇਹ ਨੌਜਵਾਨਾਂ ਨੂੰ ਜੋੜ ਰਿਹਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ, ਅਬੂ ਹੁਜੈਫ਼ਾ ਹੈਂਡਲ ਸੁਰੱਖਿਆ ਏਜੰਸੀਆਂ ਦੀ ਜਾਂਚ ਵਿਚ ਕਈਂ ਵਾਰ ਸਾਹਮਣੇ ਆਇਆ ਹੈ।
ਤਲੰਗਨਾ ਪੁਲਿਸ ਦੀ ਕਾਉਂਟਰ ਇੰਟੈਲੀਜੈਂਸ ਯੂਨਿਟ ਦੀ ਜਾਂਚ ਵਿਚ ਵੀ ਇਸ ਹੈਂਡਲ ਦਾ ਪਤਾ ਚੱਲਿਆ ਜਿਸਦੇ ਆਧਾਰ ‘ਤੇ ਛਾਪੇਮਾਰੀ ਤੋਂ ਪਹਿਲਾਂ ਕਾਫ਼ੀ ਅਹਿਮ ਜਾਣਕਾਰੀ ਮਿਲੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਸਾਲ ਤੋਂ ਇਹ ਹੈਂਡਲ ਕਾਫ਼ੀ ਐਕਟਿਵ ਹੋ ਗਿਆ ਸੀ। ਇੰਡੀਅਨ ਮੁਜਾਹਿਦੀਨ ਨਾਲ ਬਗਾਵਤ ਕਰਨ ਤੋਂ ਬਾਅਦ ਆਈ.ਐਸ ਦੇ ਖੋਰਾਸਨ ਸਡਿਊਲ ਵਿਚ ਸ਼ਾਮਲ ਹੋਣ ਵਾਲਾ ਸ਼ਫ਼ੀ ਅਰਮਾਰ ਇਸ ਹੈਂਡਲ ਨੂੰ ਸ਼ੁਰੂ ਕਰ ਰਿਹਾ ਸੀ। ਉਹ ਭਾਰਤੀ ਨੌਜਵਾਨਾਂ ਨੂੰ ਆਈ.ਐਸ ਵਿਚ ਸ਼ਾਮਲ ਕਰਨ ਦੇ ਲਈ ਮਦਦ ਕਰਨੇ ਦਾ ਕੰਮ ਕਰਦਾ ਸੀ।
ਦੱਸ ਦਈਏ ਕਿ ਐਨਆਈਏ ਵੱਲੋਂ ਬੁੱਧਵਾਰ ਨੂੰ ਆਈਐਸ ਦੇ ਇਸ ਨਵੇਂ ਮਡਿਊਲ ਹਰਕਤ-ਉਲ-ਹਰਬ-ਇਸਲਾਮ ਦਾ ਖ਼ੁਲਾਸਾ ਕਿਤਾ ਗਿਆ ਹੈ। ਇਸ ਦੇ ਲਈ ਐਨ.ਆਈ.ਏ ਨੇ ਦਿੱਲੀ ਯੂਪੀ ਵਿਚ 16 ਥਾਵਾਂ ਉਤੇ ਇਸ ਸਮੇਂ ਛਾਪੇ ਮਾਰੇ। ਮਿਲੀ ਜਾਣਕਾਰੀ ਦੇ ਮੁਤਬਿਕ, ਇਹ ਮਡਿਊਲ ਉਤਰ ਭਾਰਤ ਖ਼ਾਸ ਕਰਕੇ ਰਾਜਧਾਨੀ ਨੂੰ ਦਹਿਲਾਉਣ ਦੀ ਪਲਾਨਿੰਗ ਕਰ ਰਿਹਾ ਸੀ। ਛਾਪਣ ਤੋਂ ਬਾਅਦ 5 ਸਾਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਤੇ ਇਹਨਾਂ ਦੇ ਕੋਲੋਂ ਵਿਸਫੋਟਕ ਸਮਾਨ ਵੀ ਬਰਾਮਦ ਹੋਇਆ ਹੈ।