ਇਰਾਕ ‘ਚ ਆਈਐਸ ਦੇ 21 ਅਤਿਵਾਦੀ ਜੇਲ੍ਹ ਤੋੜ ਕੇ ਹੋਏ ਫ਼ਰਾਰ
Published : Dec 13, 2018, 7:03 pm IST
Updated : Dec 13, 2018, 7:03 pm IST
SHARE ARTICLE
21 Islamic state militants escape from iraqi jail
21 Islamic state militants escape from iraqi jail

ਇਰਾਕ ਵਿਚ ਕੈਦ ਇਸਲਾਮਿਕ ਸਟੇਟ (ਆਈਐਸ) ਦੇ 21 ਅਤਿਵਾਦੀ ਜੇਲ੍ਹ ਤੋੜ ਕੇ ਭੱਜ ਗਏ। ਸੁਰੱਖਿਆ ਬਲਾਂ ਨੇ ਇਹਨਾਂ...

ਬਗਦਾਦ (ਭਾਸ਼ਾ) : ਇਰਾਕ ਵਿਚ ਕੈਦ ਇਸਲਾਮਿਕ ਸਟੇਟ (ਆਈਐਸ) ਦੇ 21 ਅਤਿਵਾਦੀ ਜੇਲ੍ਹ ਤੋੜ ਕੇ ਭੱਜ ਗਏ। ਸੁਰੱਖਿਆ ਬਲਾਂ ਨੇ ਇਹਨਾਂ ਵਿਚੋਂ 15 ਨੂੰ ਦਬੋਚ ਲਿਆ ਹੈ। ਬਾਕੀ 6 ਦੀ ਭਾਲ ਜਾਰੀ ਹੈ। ਅਤਿਵਾਦੀ ਜੇਲ੍ਹ ਤੋੜਨ ਵਿਚ ਕਿਵੇਂ ਕਾਮਯਾਬ ਹੋਏ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਕੁਰਦਿਸ਼ ਸੁਰੱਖਿਆ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਉੱਤਰੀ ਇਰਾਕ ਦੇ ਸੈਮੀ-ਆਟੋਨੋਮਸ ਖੇਤਰ ਕੁਰਦਿਸ਼ ਦੇ ਸੁਲੇਮਾਨੀਆ ਸ਼ਹਿਰ ਦੇ ਨੇੜੇ ਸਥਿਤ ਸੋਸਾ ਜੇਲ੍ਹ ਵਿਚ ਆਈਐਸ ਦੇ ਇਹ ਅਤਿਵਾਦੀ ਕੈਦ ਸਨ।

Iraq JailIraq Jailਬੁੱਧਵਾਰ ਦੇਰ ਰਾਤ ਆਈਐਸ ਦੇ ਅਤਿਵਾਦੀ ਜੇਲ੍ਹ ਤੋੜ ਕੇ ਭੱਜ ਗਏ। ਇਸ ਘਟਨਾ ਤੋਂ ਬਾਅਦ ਸੁਰੱਖਿਆ ਬਲ ਤੁਰਤ ਹਰਕਤ ਵਿਚ ਆ ਗਏ। ਸੁਰੱਖਿਆ ਬਲਾਂ ਨੇ ਫ਼ਰਾਰ ਅਤਿਵਾਦੀਆਂ ਵਿਚੋਂ ਛੇ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਕਾਬੂ ਕਰ ਲਿਆ ਹੈ। ਬਾਕੀ ਫ਼ਰਾਰ ਅਤਿਵਾਦੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਅਤਿਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਆਈਐਸ ਦੇ ਖਿਲਾਫ਼ ਕੀਤੀ ਗਈ ਕਾਰਵਾਈ ਦੇ ਦੌਰਾਨ ਫੜਿਆ ਸੀ।

Iraq Security ForceIraq Security Forceਸੋਸਾ ਜੇਲ੍ਹ ਨੂੰ ਇਰਾਕ ਵਿਚ ਸਭ ਤੋਂ ਸੁਰੱਖਿਅਤ ਜੇਲ੍ਹਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਸਾਲ 2014 ਤੋਂ ਸੁਰੱਖਿਆ ਬਲਾਂ ਅਤੇ ਆਈਐਸ ਦੇ ਵਿਚ ਸੰਘਰਸ਼ ਜਾਰੀ ਹੈ। ਇਕ ਸਮਾਂ ਆਈਐਸ ਦਾ ਇਕ ਤਿਹਾਈ ਇਰਾਕੀ ਖੇਤਰ ਉਤੇ ਕਬਜ਼ਾ ਸੀ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement