
ਭਾਰਤੀ ਕਪਤਾਨ ਵਿਰਾਟ ਕੋਹਲੀ ਸੀਏਟ ਇੰਟਰਨੈਸ਼ਨਲ ਕ੍ਰਿਕਟਰ ਆਫ਼ ਦਿ ਯੀਅਰ ਬਣ ਗਿਆ ਹੈ, ਜਦਕਿ ਸਾਬਕਾ ਭਾਰਤੀ ਵਿਕਟਕੀਪਰ ਫਾਰੂਖ ਇੰਜੀਨੀਅਰ ਨੂੰ ਲਾਈਫ਼ ਟਾਈਮ ਐਚੀਵਮੈਂਟ...
ਮੁੰਬਈ : ਭਾਰਤੀ ਕਪਤਾਨ ਵਿਰਾਟ ਕੋਹਲੀ ਸੀਏਟ ਇੰਟਰਨੈਸ਼ਨਲ ਕ੍ਰਿਕਟਰ ਆਫ਼ ਦਿ ਯੀਅਰ ਬਣ ਗਿਆ ਹੈ, ਜਦਕਿ ਸਾਬਕਾ ਭਾਰਤੀ ਵਿਕਟਕੀਪਰ ਫਾਰੂਖ ਇੰਜੀਨੀਅਰ ਨੂੰ ਲਾਈਫ਼ ਟਾਈਮ ਐਚੀਵਮੈਂਟ ਐਵਾਰਡ ਦਿਤਾ ਗਿਆ ਹੈ।
Virat Kohli
ਪ੍ਰਮੁੱਖ ਟਾਇਰ ਨਿਰਮਾਤਾ ਕੰਪਨੀ ਸੀਏਟ ਨੇ ਸੋਮਵਾਰ ਨੂੰ ਇਥੇ ਇਕ ਸਮਾਰੋਹ ਵਿਚ ਸਾਲ 2017-18 ਲਈ ਸੀਏਟ ਕ੍ਰਿਕਟ ਰੇਟਿੰਗ ਇੰਟਰਨੈਸ਼ਨਲ ਐਵਾਰਡ ਭੇਟ ਕੀਤੇ।
Shikhar Dhawan
ਸ਼ਿਖਰ ਧਵਨ ਨੂੰ ਸਾਲ ਦੇ ਸਰਵੋਤਮ ਬੱਲੇਬਾਜ਼, ਟ੍ਰੇਂਟ ਬੋਲਟ ਨੂੰ ਗੇਂਦਬਾਜ਼, ਰਾਸ਼ਿਦ ਖਾਨ ਨੂੰ ਟੀ-20 ਗੇਂਦਬਾਜ਼, ਕੌਲਿਨ ਮੁਨਰੋ ਨੂੰ ਟੀ-20 ਬੱਲੇਬਾਜ਼, ਹਰਮਨਪ੍ਰੀਤ ਕੌਰ ਨੂੰ ਸਾਲ ਦੀ ਅਦਭੁੱਤ ਪਾਰੀ, ਮਯੰਕ ਅਗਰਵਾਲ ਨੂੰ ਸਰਵਸ੍ਰੇਸ਼ਠ ਘਰੇਲੂ ਖਿਡਾਰੀ, ਸ਼ੁਭਮਨ ਗਿੱਲ ਨੂੰ ਅੰਡਰ-19 ਖਿਡਾਰੀ ਤੇ ਕ੍ਰਿਸ ਗੇਲ ਨੂੰ ਪਾਪੂਲਰ ਚੌਇਸ ਐਵਾਰਡ ਦਿੱਤਾ ਗਿਆ। ਸਮਾਰੋਹ ਵਿਚ ਸਾਬਕਾ ਭਾਰਤੀ ਕਪਤਾਨ ਤੇ ਇਸ ਐਵਾਰਡ ਦੇ ਮੁੱਖ ਜੱਜ ਸੁਨੀਲ ਗਾਵਸਕਰ ਵੀ ਮੌਜੂਦ ਸਨ।