ਵਿਰਾਟ ਕੋਹਲੀ ਦੇ ਪਰਸ ਦੀ ਕੀਮਤ ਜਾਣ ਹੋ ਜਾਉਗੇ ਹੈਰਾਨ
Published : Mar 3, 2018, 12:48 pm IST
Updated : Mar 3, 2018, 7:18 am IST
SHARE ARTICLE

ਨਵੀਂ ਦਿੱਲੀ- ਟੀਮ ਦੇ ਕਪਤਾਨ ਵਿਰਾਟ ਕੋਹਲੀ ਦੁਨੀਆ ਦੀਆਂ ਬਿਹਤਰੀਨ ਚੀਜ਼ਾਂ ਦੇ ਸ਼ੌਕੀਨ ਹਨ, ਉਹ ਆਪਣੇ ਸਟਾਈਲ ਨੂੰ ਲੈ ਕੇ ਵੀ ਜਾਣੇ ਜਾਂਦੇ ਹੈ। ਟੈਟੂ ਅਤੇ ਹੇਅਰਸਟਾਈਲ ਕੋਹਲੀ ਦੀ ਪਛਾਣ ਬਣ ਚੁੱਕੇ ਹਨ। ਕੋਹਲੀ ਨੂੰ ਮਹਿੰਗੀਆ ਚੀਜ਼ਾਂ ਖਰੀਦਣ ਦਾ ਵੀ ਸ਼ੌਕ ਹੈ। ਹਾਲ ਹੀ 'ਚ ਉਨ੍ਹਾਂ ਕੋਲ ਇਕ ਮਹਿੰਗਾ ਵਾਲੇਟ (ਪਰਸ) ਦੇਖਿਆ ਗਿਆ ਹੈ। ਕਾਲੇ ਰੰਗ ਦੇ ਇਸ LOUIS VUITTON ZIPPY XL ਵਾਲੇਟ ਦੀ ਕੀਮਤ ਲਗਭਗ 82 ਹਜ਼ਾਰ ਰੁਪਏ ਹੈ।



ਦਰਅਸਲ ਮੈਚ ਫੀਸ ਤੋਂ ਇਲਾਵਾ ਕੋਹਲੀ ਵਿਗਿਆਪਨਾਂ ਤੋਂ ਵੀ ਮੋਟੀ ਕਮਾਈ ਕਰਦੇ ਹਨ। ਉਨ੍ਹਾਂ ਕੋਲ ਕਈ ਕਾਰਾਂ ਹਨ। ਇਸ 'ਚ ਬੀ.ਐੱਮ.ਡਬਲਿਊ.ਐੱਕਸ 6 ਅਤੇ ਆਡੀ ਆਰ-8 ਸ਼ਾਮਲ ਹਨ। ਵਿਰਾਟ ਕੋਹਲੀ ਇਸ ਸਮੇਂ ਆਪਣੀ ਸ਼ਾਨਦਾਰ ਖੇਡ ਦੀ ਵਜ੍ਹਾ ਨਾਲ ਵਿਗਿਆਪਨਾਂ ਦੀ ਦੁਨੀਆ 'ਚ ਰਾਜ ਕਰਦੇ ਹਨ। 


ਕੋਹਲੀ ਨੂੰ ਆਪਣੇ ਬੱਲੇ 'ਤੇ ਐੱਮ.ਆਰ.ਐੱਫ. ਦਾ ਲੋਗੋ ਲਗਾਉਣ ਦਾ 8 ਕਰੋੜ ਰੁਪਏ ਮਿਲਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਡਰੈਸ ਅਤੇ ਬੂਟਾਂ ਦੇ ਵਿਗਿਆਪਨ ਦੇ ਲਈ 2 ਕਰੋੜ ਰੁਪਏ ਮਿਲਦੇ ਹਨ। ਉਂਝ ਤਾਂ ਵਿਰਾਟ ਕੋਹਲੀ ਦਾ ਜੱਦੀ ਘਰ ਦਿੱਲੀ 'ਚ ਹੈ ਪਰ ਹਾਲ ਹੀ 'ਚ ਉਨ੍ਹਾਂ ਨੇ ਗੁਰੂਗ੍ਰਾਮ 'ਚ 10 ਹਜ਼ਾਰ ਸਕੁਏਅਰ ਫੀਟ 'ਚ ਬਣਿਆ 80 ਕਰੋੜ ਰੁਪਏ ਦਾ ਬੰਗਲਾ ਖਰੀਦਿਆ ਹੈ। 


ਇਸ ਤੋਂ ਇਲਾਵਾ ਉਨ੍ਹਾਂ ਨੇ ਮੁੰਬਈ 'ਚ ਵੀ ਲਗਜ਼ਰੀ ਅਪਾਰਟਮੈਂਟ ਖਰੀਦਿਆ ਹੈ। ਵਿਰਾਟ ਕੋਹਲੀ 66 ਟੈਸਟ ਦੀਆਂ 112 ਪਾਰੀਆਂ 'ਚ 8 ਵਾਰ ਅਜੇਤੂ ਰਹਿੰਦੇ ਹੋਏ 5554 ਦੌੜਾਂ ਬਣਾ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ 21 ਸੈਂਕੜੇ, 16 ਅਰਧ ਸੈਂਕੜੇ ਅਤੇ 6 ਦੋਹਰੇ ਸੈਂਕੜੇ ਜੜੇ ਹਨ। 


208 ਵਨਡੇ ਮੈਚਾਂ 'ਚ 35 ਵਾਰ ਅਜੇਤੂ ਰਹਿੰਦੇ ਹੋਏ ਵਿਰਾਟ ਨੇ 9588 ਦੌੜਾਂ ਬਣਾਈਆਂ ਹਨ। ਵਨਡੇ ਮੈਚਾਂ 'ਚ ਕੋਹਲੀ ਦੇ ਨਾਂ 35 ਸੈਂਕੜੇ ਅਤੇ 46 ਅਰਧ ਸੈਂਕੜੇ ਹਨ। ਜਦਕਿ ਟੀ-20 'ਚ ਕੋਹਲੀ 57 ਮੁਕਾਬਲਿਆਂ 'ਚ 18 ਅਰਧ ਸੈਂਕੜਿਆਂ ਦੀ ਮਦਦ ਨਾਲ 1983 ਦੌੜਾਂ ਬਣਾ ਚੁੱਕੇ ਹਨ।

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement