ਕੋਲੰਬੀਆ ਨੇ ਸੈਨੇਗਲ ਨੂੰ 1-0 ਨਾਲ ਹਰਾਇਆ
Published : Jun 29, 2018, 1:54 pm IST
Updated : Jun 29, 2018, 1:54 pm IST
SHARE ARTICLE
Match Between ColombiaAnd Senegal
Match Between ColombiaAnd Senegal

ਇਥੇ ਸਮਾਰਾ ਏਰਿਨਾ ਵਿਚ ਵੀਰਵਾਰ ਨੂੰ ਕੋਲੰਬੀਆ ਨੇ ਸੈਨੇਗਲ ਨੂੰ 1-0 ਨਾਲ ਹਰਾ ਦਿਤਾ। ਇਸ ਦੇ ਨਾਲ ਹੀ ਗਰੁਪ ਸਟੇਜ ਵਿਚ ਜ਼ਿਆਦਾ ਯੈਲੋ ਕਾਰਡ......

ਸਮਾਰਾ  : ਇਥੇ ਸਮਾਰਾ ਏਰਿਨਾ ਵਿਚ ਵੀਰਵਾਰ ਨੂੰ ਕੋਲੰਬੀਆ ਨੇ ਸੈਨੇਗਲ ਨੂੰ 1-0 ਨਾਲ ਹਰਾ ਦਿਤਾ। ਇਸ ਦੇ ਨਾਲ ਹੀ ਗਰੁਪ ਸਟੇਜ ਵਿਚ ਜ਼ਿਆਦਾ ਯੈਲੋ ਕਾਰਡ ਮਿਲਣ ਕਾਰਨ ਸੈਨੇਗਲ ਆਖ਼ਰੀ 16 ਵਿਚ ਪਹੁੰਚਣ ਤੋਂ ਨਾਕਾਮ ਹੋ ਗਿਆ ਅਤੇ ਪੋਲੈਂਡ ਤੋਂ ਮੈਚ ਹਾਰਨ ਦੇ ਬਾਵਜੂਦ ਜਾਪਾਨ ਅਗਲੇ ਦੌਰ ਵਿਚ ਪਹੁੰਚ ਗਿਆ। 
ਕੋਲੰਬੀਆ ਲਈ ਯੇਰੀ ਮੀਨਾ ਨੇ 74ਵੇਂ ਮਿੰਟ ਵਿਚ ਕਾਰਨਰ ਕਿਕ ਰਾਹੀਂ ਗੋਲ ਕੀਤਾ। ਇਸ ਤੋਂ ਪਹਿਲਾਂ ਸੈਨੇਗਲ ਨੂੰ ਮੈਚ ਸ਼ੁਰੂ ਹੋਣ ਦੇ 9ਵੇਂ ਅਤੇ 21ਵੇਂ ਮਿੰਟ ਵਿਚ ਹੀ ਫ੍ਰੀ ਕਿਕ ਮਿਲੀ ਸੀ। ਹਾਲਾਂਕਿ, ਉਹ ਇਨ੍ਹਾਂ ਦੋਵੇਂ ਮੌਕਿਆਂ ਦਾ ਫ਼ਾਇਦਾ ਲੈਣ ਵਿਚ ਕਾਮਯਾਬ ਨਹੀਂ ਹੋ ਸਕਿਆ।

ਇਸ ਤੋਂ ਇਲਾਵਾ 17ਵੇਂ ਮਿੰਟ ਵਿਚ ਸੈਨੇਗਲ ਨੂੰ ਰੈਫ਼ਰੀ ਨੇ ਪੈਨਲਟੀ ਵੀ ਦਿਤੀ, ਪਰ ਵੀਏਆਰ ਤੋਂ ਬਾਅਦ ਇਸ ਨੂੰ ਰੱਦ ਕਰ ਦਿਤਾ ਗਿਆ। ਜਿਥੇ ਸੈਨੇਗਲ ਇਸ ਮੈਚ ਵਿਚ ਜਿੱਤ ਜਾਂ ਡਰਾਅ ਦੀ ਬਦੌਲਤ ਅਗਲੇ ਦੌਰ ਵਿਚ ਜਗ੍ਹਾ ਪੱਕੀ ਕਰ ਸਕਦੀ ਸੀ। ਉਥੇ, ਕੋਲੰਬੀਆ ਨੂੰ ਅਗਲੇ ਦੌਰ ਵਿਚ ਜਗ੍ਹਾ ਪੱਕੀ ਕਰਨ ਲਈ ਸੈਨੇਗਲ ਨੂੰ ਹਰ ਹਾਲ ਵਿਚ ਹਰਾਉਣਾ ਸੀ। ਹਾਲਾਂਕਿ ਕੋਲੰਬੀਆ ਨੇ ਇਸ ਮੈਚ ਵਿਚ ਜ਼ਬਰਦਸਤ ਖੇਡ ਵਿਖਾਉੁਂਦਿਆਂ ਸੈਨੇਗਲ ਨੂੰ ਮਿਲੇ ਮੌਕਿਆਂ ਨੂੰ ਗੋਲ ਵਿਚ ਨਹੀਂ ਬਦਲਣ ਦਿਤਾ।    (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement