ਸਮ੍ਰਿਤੀ ਮੰਧਾਨਾ ਨੇ ਗੱਡੇ ਝੰਡੇ , ਇੰਗਲੈਂਡ `ਚ ਬਣੀ ਪਲੇਅਰ ਆਫ ਦ ਟੂਰਨਾਮੈਂਟ
Published : Aug 29, 2018, 5:09 pm IST
Updated : Aug 29, 2018, 5:09 pm IST
SHARE ARTICLE
Smriti Mandhan
Smriti Mandhan

ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਦਿੱਗਜ ਖਿਡਾਰੀ ਸਮ੍ਰਿਤੀ  ਮੰਧਾਨਾ ਨੇ ਇੰਗਲੈਂਡ ਦੀ ਘਰੇਲੂ ਸੀਰੀਜ਼ ਵਿਚ ਝੰਡੇ ਗੱਡ ਦਿੱਤੇ ਹਨ। ਲੰਡਨ ਵਿਚ

ਨਵੀਂ ਦਿੱਲੀ :  ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਦਿੱਗਜ ਖਿਡਾਰੀ ਸਮ੍ਰਿਤੀ  ਮੰਧਾਨਾ ਨੇ ਇੰਗਲੈਂਡ ਦੀ ਘਰੇਲੂ ਸੀਰੀਜ਼ ਵਿਚ ਝੰਡੇ ਗੱਡ ਦਿੱਤੇ ਹਨ। ਲੰਡਨ ਵਿਚ ਖੇਡੀ ਜਾ ਰਹੀ ਕੀਆ ਸੁਪਰ ਲੀਗ ਵਿਚ ਮੰਧਾਨਾ ਨੇ ਆਪਣੀ ਬੱਲੇਬਾਜੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤੁਹਾਨੂੰ ਦਸ ਦਈਏ ਕਿ ਖੱਬੇ ਹੱਥ ਦੀ 22 ਸਾਲ ਦੀ ਬੱਲੇਬਾਜ ਸਿਮਰਤੀ ਮੰਧਾਨਾ ਪਹਿਲੀ ਵਾਰ ਕੀਆ ਸੁਪਰ ਲੀਗ ਵਿਚ ਵੈਸਟਰਨ ਸਟਾਰਮ ਟੀਮ ਦੇ ਵੱਲੋਂ ਖੇਡ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਉਸ ਨੇ ਇਕ ਰਿਕਾਰਡ ਬਣਾਇਆ ਹੈ।



 

ਉਹ ਇਕੱਲੀ ਮਹਿਲਾ ਖਿਡਾਰੀ ਹੈ ਜਿਸ ਨੇ ਇਸ ਲੀਗ ਦਾ ਪਹਿਲਾ ਸੈਂਕੜਾ ਬਣਾਇਆ ਹੈ। ਇਸ ਭਾਰਤੀ ਮਹਿਲਾ ਬੱਲੇਬਾਜ ਨੇ 174 .68 ਦੀ ਭਾਰੀ ਸਟਰਾਇਕ ਰੇਟ ਨਾਲ 421 ਰਣ ਬਣਾਏ ਹਨ। ਉਨ੍ਹਾਂ ਨੇ ਇੱਕ ਸੈਂਕੜੇ ਅਤੇ ਦੋ ਅਰਧ ਸੈਂਕੜੇ ਲਗਾਏ ਅਤੇ ਟੂਰਨਾਮੈਂਟ  ਦੇ ਸੈਮੀਫਾਈਨਲ `ਚ ਆਪਣੀ ਟੀਮ ਨੂੰ ਗਾਇਡ ਵੀ ਕੀਤਾ।  ਹਾਲਾਂਕਿ ,  ਉਨ੍ਹਾਂ ਦੀ ਵੈਸਟਰਨ ਸਟਾਰਮ ਟੀਮ ਨੂੰ ਸੱਰੇ ਸਟਾਰਸ ਵਲੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਇਸ ਭਾਰਤੀ ਮਹਿਲਾ ਖਿਡਾਰੀ ਨੇ ਆਪਣੇ ਬੇਹਤਰੀਨ ਪ੍ਰਦਰਸ਼ਨ ਸਦਕਾ ਸਾਰੇ ਕ੍ਰਿਕੇਟ ਪ੍ਰੇਮੀਆਂ ਦਾ ਦਿਲ ਜਿੱਤ ਲਿਆ ਹੈ।

Smitri MadhanSmitri Mandhanਕੀਆ ਸੁਪਰ ਲੀਗ  ਦੇ ਮੌਜੂਦਾ ਸੀਜਨ ਵਿਚ ਸਿਮਰਤੀ ਨੇ ਸੱਭ ਤੋਂ ਜ਼ਿਆਦਾ 45 ਚੌਕੇ ਅਤੇ 21 ਛੱਕੇ ਲਗਾਏ ਹਨ।  ਉਥੇ ਹੀ ,  ਨਿਊਜੀਲੈਂਡ ਦੀ ਸੋਫੀ ਡਿਵਾਇਨ 19 ਛੱਕੇ ਲਗਾ ਕੇ ਸਿਮਰਤੀ  ਦੇ ਕਰੀਬ ਰਹੀ ਹੈ। ਮਹਿਲਾ ਟੀ - 20 ਕ੍ਰਿਕੇਟ ਵਿਚ ਸੱਭ ਤੋਂ ਤੇਜ਼ ਅਰਧਸ਼ਤਕ ਦਾ ਰਿਕਾਰਡ ਹੁਣ ਸੰਯੁਕਤ ਰੂਪ ਤੋਂ ਸਿਮਰਤੀ ਮੰਧਾਨਾ ਅਤੇ ਨਿਊਜੀਲੈਂਡ ਦੀ ਸੋਫੀ ਡੇਵਿਨ  ( 18 ਗੇਂਦ ) ਦੇ ਨਾਮ ਦਰਜ ਹੋ ਚੁੱਕਿਆ ਹੈ।  ਇਸ ਤੋਂ ਪਹਿਲਾਂ ਇਸ ਲੀਗ ਦੇ ਦੌਰਾਨ ਭਾਰਤੀ ਟੀ - 20 ਟੀਮ ਦੀ ਉਪਕਪਤਾਨ ਸਿਮਰਤੀ ਮੰਧਾਨਾ ਨੇ ਇੰਗਲੈਂਡ ਵਿਚ ਖੇਡੀ ਜਾ ਰਹੀ ਸੁਪਰ ਲੀਗ ਵਿਚ 19 ਗੇਂਦਾਂ ਵਿਚ ਤਾਬੜ ਤੋੜ 52 ਰਣ ਠੋਕ ਕੇ ਇਤਹਾਸ ਰਚ ਦਿੱਤਾ ਸੀ।

Smitri MadhanSmitri Mandhan ਸਿਮਰਤੀ ਸੁਪਰ ਲੀਗ ਟੀ - 20 ਵਿਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲੀ ਮਹਿਲਾ ਕਰਿਕੇਟਰ ਬਣ ਗਈ ਹੈ.  ਉਨ੍ਹਾਂ ਨੇ 18 ਗੇਂਦਾਂ ਵਿਚ ਆਪਣਾ ਅਰਧਸ਼ਤਕ ਪੂਰਾ ਕੀਤਾ ਸੀ। ਮੰਧਾਨਾ ਨੇ 42 ਟੀ - 20 ਮੈਚਾਂ ਦੀ 41 ਪਾਰੀਆਂ ਵਿਚ 857 ਰਣ ਬਣਾਏ ਹਨ ਜਿਸ ਵਿਚ 76 ਉਨ੍ਹਾਂ ਦਾ ਸੱਭ ਜਿਆਦਾ ਸਕੋਰ ਰਿਹਾ ਹੈ। ਉਥੇ ਹੀ 41 ਵਨਡੇ ਮੈਚ ਵਿਚ 37.53 ਦੀ ਔਸਤ ਨਾਲ ਸਿਮਰਤੀ 1464 ਰਣ ਬਣਾ ਚੁੱਕੀ ਹੈ ਅਤੇ 135 ਉਨ੍ਹਾਂ ਦਾ ਸੱਭ ਤੋਂ ਜ਼ਿਆਦਾ ਸਕੋਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement