
9 ਗੇਂਦਾਂ ’ਚ 8 ਛੱਕਿਆਂ ਦੀ ਮਦਦ ਨਾਲ ਬਣਾਈਆਂ ਅਜੇਤੂ 52 ਦੌੜਾਂ
ਹਾਂਗਜੂ: ਨੇਪਾਲ ਦੇ ਦੀਪੇਂਦਰ ਸਿੰਘ ਐਰੀ ਨੇ ਬੁੱਧਵਾਰ ਨੂੰ ਟੀ-20 ਅੰਤਰਰਾਸ਼ਟਰੀ ਕ੍ਰਿਕਟ ’ਚ ਸੱਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦਾ ਯੁਵਰਾਜ ਸਿੰਘ ਦਾ ਰਿਕਾਰਡ ਤੋੜ ਦਿਤਾ। ਬੁੱਧਵਾਰ ਨੂੰ ਦੀਪੇਂਦਰ ਨੇ ਏਸ਼ੀਆਈ ਖੇਡਾਂ 2023 ਵਿਚ ਮੰਗੋਲੀਆ ਵਿਰੁਧ ਸਿਰਫ਼ 9 ਗੇਂਦਾਂ ਵਿਚ ਅਰਧ ਸੈਂਕੜਾ ਜੜਿਆ ਸੀ।
ਚੀਨ ਦੇ ਹਾਂਗਜ਼ੂ ’ਚ ਚੱਲ ਰਹੀਆਂ ਏਸ਼ੀਆਈ ਖੇਡਾਂ 2023 ’ਚ ਦੀਪੇਂਦਰ ਸਿੰਘ ਐਰੀ ਨੇ ਮੰਗੋਲੀਆ ਵਿਰੁਧ 9 ਗੇਂਦਾਂ ’ਚ 8 ਛਿੱਕਿਆਂ ਦੀ ਮਦਦ ਨਾਲ ਅਜੇਤੂ 52 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ’ਚ ਸੱਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦਾ ਰਿਕਾਰਡ ਹੁਣ ਦੀਪੇਂਦਰ ਸਿੰਘ ਐਰੀ ਦੇ ਨਾਂ ਦਰਜ ਹੋ ਗਿਆ ਹੈ।
ਇਸ ਤੋਂ ਪਹਿਲਾਂ ਟੀ-20 ਅੰਤਰਰਾਸ਼ਟਰੀ ਕ੍ਰਿਕਟ ’ਚ ਸੱਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦਾ ਰਿਕਾਰਡ ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਦੇ ਨਾਂ ਸੀ। ਯੁਵਰਾਜ ਸਿੰਘ ਨੇ ਡਰਬਨ ’ਚ 2007 ਦੇ ਟੀ-20 ਵਿਸ਼ਵ ਕੱਪ ’ਚ ਇੰਗਲੈਂਡ ਵਿਰੁਧ ਸਿਰਫ਼ 12 ਗੇਂਦਾਂ ’ਚ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਸੀ।