
ਭਾਰਤ ਨੇ ਚੌਥੇ ਮੁਕਾਬਲੇ ਵਿਚ ਸ਼ਾਨਦਾਰ ਬੱਲੇਬਾਜੀ ਕਰਦੇ ਹੋਏ ਵਿੰਡੀਜ਼ ਦੇ ਸਾਹਮਣੇ 378 ਦੌੜਾਂ ਦਾ ਵੱਡਾ ਟੀਚਾ ਰੱਖਿਆ ਹੈ। ਓਪਨਰ ਰੋਹਿਤ...
ਮੁੰਬਈ (ਭਾਸ਼ਾ) : ਭਾਰਤ ਨੇ ਚੌਥੇ ਮੁਕਾਬਲੇ ਵਿਚ ਸ਼ਾਨਦਾਰ ਬੱਲੇਬਾਜੀ ਕਰਦੇ ਹੋਏ ਵਿੰਡੀਜ਼ ਦੇ ਸਾਹਮਣੇ 378 ਦੌੜਾਂ ਦਾ ਵੱਡਾ ਟੀਚਾ ਰੱਖਿਆ ਹੈ। ਓਪਨਰ ਰੋਹਿਤ ਸ਼ਰਮਾ ਨੇ 137 ਗੇਂਦਾਂ ਵਿਚ 162 ਦੌੜਾਂ ਦੀ ਤੇਜ ਪਾਰੀ ਖੇਡੀ, ਜਿਸ ਵਿਚ 20 ਚੌਕੇ ਅਤੇ 4 ਛੱਕੇ ਰਹੇ। ਉਨ੍ਹਾਂ ਦੇ ਕੋਲ ਦੋਹਰਾ ਸ਼ਤਕ ਮਾਰਨ ਦਾ ਮੌਕਾ ਸੀ ਪਰ 44ਵੇਂ ਓਵਰ ਦੀ ਪੰਜਵੀਂ ਗੇਂਦ ‘ਤੇ ਕੈਚ ਆਉਟ ਹੋ ਗਏ। ਇਹ ਰੋਹਿਤ ਦਾ 21ਵਾਂ ਸ਼ਤਕ ਰਿਹਾ।
Indian Cricket Teamਚੌਥੇ ਨੰਬਰ ‘ਤੇ ਆਏ ਅੰਬਾਤੀ ਰਾਯੁਡੂ ਨੇ 81 ਗੇਂਦਾਂ ਵਿਚ 8 ਚੌਕੇ ਅਤੇ 4 ਛੱਕਿਆਂ ਨਾਲ 100 ਦੌੜਾਂ ਬਣਾਈਆਂ, ਜਿਸ ਦੀ ਬਦੌਲਤ ਭਾਰਤ ਵੱਡਾ ਟੀਚਾ ਕਾਇਮ ਕਰਨ ਵਿਚ ਕਾਮਯਾਬ ਰਿਹਾ। ਓਪਨਰ ਜੋੜੀ ਸ਼ਿਖਰ ਧਵਨ ਅਤੇ ਰੋਹਿਤ ਦੇ ਵਿਚ ਪਹਿਲੇ ਵਿਕੇਟ ਲਈ 11.5 ਓਵਰ ਵਿਚ 71 ਦੌੜਾਂ ਦੀ ਸਾਂਝੇਦਾਰੀ ਹੋਈ। ਧਵਨ ਕੀਮੋ ਪਾਲ ਦੀ ਗੇਂਦ ‘ਤੇ 40 ਗੇਂਦਾਂ ਵਿਚ 38 ਦੌੜਾਂ ਬਣਾ ਕੇ ਕੈਚ ਆਉਟ ਹੋ ਗਏ। ਇਸ ਤੋਂ ਬਾਅਦ 101 ਦੇ ਸਕੋਰ ‘ਤੇ ਕੋਹਲੀ ਵਿਕੇਟ ਦੇ ਪਿੱਛੇ ਕੈਚ ਆਉਟ ਹੋ ਗਏ।
ਕੋਹਲੀ 16 ਦੌੜਾਂ ਬਣਾ ਕੇ ਆਉਟ ਹੋਏ। ਇਸ ਤੋਂ ਬਾਅਦ ਕਰੀਜ ‘ਤੇ ਆਏ ਰਾਯੁਡੂ ਅਤੇ ਰੋਹਿਤ ਨੇ ਤੀਸਰੇ ਵਿਕੇਟ ਲਈ 211 ਦੌੜਾਂ ਦੀ ਸਾਂਝੇਦਾਰੀ ਕਰ ਕੇ ਸਕੋਰ 300 ਤੋਂ ਪਾਰ ਪਹੁੰਚਾਏ। ਰੋਹਿਤ ਦੇ ਆਉਟ ਹੋਣ ਤੋਂ ਬਾਅਦ ਵਿਕੇਟ ਕੀਪਰ ਮਹਿੰਦਰ ਸਿੰਘ ਧੋਨੀ ਤੋਂ ਉਂਮੀਦ ਸੀ ਕਿ ਉਹ ਵੱਡੇ ਸ਼ਾਟ ਖੇਡਣਗੇ ਪਰ ਉਹ 15 ਗੇਂਦਾਂ ਵਿਚ 2 ਚੌਕਿਆਂ ਦੇ ਨਾਲ 23 ਦੌੜਾਂ ਬਣਾ ਕੇ ਆਉਟ ਹੋ ਗਏ। ਇਸ ਮੈਚ ਲਈ ਟੀਮ ਇੰਡੀਆ ਵਿਚ ਦੋ ਬਦਲਾਵ ਕੀਤੇ ਗਏ ਹਨ।
Indian Teamਰਿਸ਼ਭ ਪੰਤ ਅਤੇ ਯੁਜਵੇਂਦਰ ਚਹਿਲ ਦੇ ਸਥਾਨ ‘ਤੇ ਰਵਿੰਦਰ ਜਡੇਜਾ ਅਤੇ ਕੇਦਾਰ ਜਾਧਵ ਨੂੰ ਮੌਕਾ ਦਿਤਾ ਗਿਆ ਹੈ। ਵਿੰਡੀਜ਼ ਵਲੋਂ ਕੇਮੋ ਪਾਲ ਨੂੰ ਮੌਕਾ ਮਿਲਿਆ ਹੈ। ਹੁਣ ਦੋਵਾਂ ਦੀ ਵਾਪਸੀ ਨਾਲ ਪਾਵਰਪਲੇ ਅਤੇ ਡੈਥ ਓਵਰਾਂ ਵਿਚ ਭਾਰਤ ਦੀ ਨੁਮਾਇਸ਼ ਬਿਹਤਰ ਹੋਵੇਗੀ। ਭਾਰਤੀ ਟੀਮ ਸ਼ਨੀਵਾਰ ਨੂੰ ਪੁਨੇ ਵਿਚ ਪੰਜ ਵਿਸ਼ੇਸ਼ ਗੇਂਦਬਾਜਾਂ ਦੇ ਨਾਲ ਉਤਰੀ ਪਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿੰਡੀਜ਼ ਦੇ ਖ਼ਿਲਾਫ਼ ਮੌਜੂਦਾ ਦੌਰੇ ‘ਤੇ ਇਹ ਉਸ ਦੀ ਪਹਿਲੀ ਹਾਰ ਹੈ। ਸੀਰੀਜ਼ 1-1 ਦੀ ਬਰਾਬਰੀ ‘ਤੇ ਹੈ ।