India vs Australia T20: ਗਲੇਨ ਮੈਕਸਵੈੱਲ ਦੇ ਤੂਫਾਨੀ ਸੈਂਕੜੇ ਦੀ ਬਦੌਲਤ ਆਸਟ੍ਰੇਲੀਆ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ
Published : Nov 29, 2023, 8:09 am IST
Updated : Nov 29, 2023, 8:09 am IST
SHARE ARTICLE
Australia beat India Australia won by 5 wickets
Australia beat India Australia won by 5 wickets

ਰੁਤੁਰਾਜ ਗਾਇਕਵਾੜ ਨੇ ਸਿਰਫ਼ 57 ਗੇਂਦਾਂ ਵਿਚ ਬਣਾਈਆਂ 123* ਦੌੜਾਂ

India vs Australia T20: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੈਚ ਬਾਰਸਾਪਾਰਾ ਸਟੇਡੀਅਮ, ਗੁਹਾਟੀ ਵਿਖੇ ਖੇਡਿਆ ਗਿਆ। ਆਸਟ੍ਰੇਲੀਆ ਦੇ ਕਪਤਾਨ ਮੈਥਿਊ ਵੇਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ 222 ਦੌੜਾਂ ਬਣਾਈਆਂ। ਜਵਾਬ 'ਚ ਆਸਟ੍ਰੇਲੀਆ ਨੇ ਆਖਰੀ ਗੇਂਦ 'ਤੇ ਸਕੋਰ ਦਾ ਪਿੱਛਾ ਕੀਤਾ।

ਆਸਟ੍ਰੇਲੀਆ ਨੇ ਤੀਜੇ ਟੀ-20 ਵਿਚ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾ ਦਿਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ ਵਿਚ ਤਿੰਨ ਵਿਕਟਾਂ ਗੁਆ ਕੇ 222 ਦੌੜਾਂ ਬਣਾਈਆਂ। ਰੁਤੁਰਾਜ ਗਾਇਕਵਾੜ ਨੇ 57 ਗੇਂਦਾਂ ਵਿਚ 123 ਦੌੜਾਂ ਦੀ ਪਾਰੀ ਖੇਡੀ। ਜਵਾਬ 'ਚ ਭਾਰਤੀ ਟੀਮ ਨੂੰ ਆਖਰੀ ਓਵਰ 'ਚ 21 ਦੌੜਾਂ ਬਚਾਉਣੀਆਂ ਪਈਆਂ। ਪ੍ਰਸਿਦ ਕ੍ਰਿਸ਼ਨਾ ਗੇਂਦਬਾਜ਼ੀ ਕਰ ਰਹੇ ਸਨ ਪਰ ਟੀਮ ਇੰਡੀਆ ਇਸ ਦੌੜ ਨੂੰ ਨਹੀਂ ਬਚਾ ਸਕੀ।

ਮੈਕਸਵੈੱਲ ਅਤੇ ਵੇਡ ਨੇ ਇੰਨੀਆਂ ਦੌੜਾਂ ਬਣਾ ਕੇ ਆਸਟ੍ਰੇਲੀਆ ਨੂੰ ਜਿੱਤ ਵੱਲ ਤੋਰਿਆ। ਵੇਡ ਨੇ ਆਖਰੀ ਓਵਰ ਦੀ ਪਹਿਲੀ ਗੇਂਦ 'ਤੇ ਚੌਕਾ ਜੜਿਆ। ਫਿਰ ਦੂਜੀ ਗੇਂਦ 'ਤੇ ਇਕ ਦੌੜ ਆਈ। ਇਸ ਤੋਂ ਬਾਅਦ ਤੀਜੀ ਗੇਂਦ 'ਤੇ ਮੈਕਸਵੈੱਲ ਨੇ ਛੱਕਾ ਲਗਾਇਆ। ਫਿਰ ਚੌਥੀ ਗੇਂਦ 'ਤੇ ਚੌਕਾ ਜੜਿਆ। ਮੈਕਸਵੈੱਲ ਨੇ ਪੰਜਵੀਂ ਗੇਂਦ 'ਤੇ ਚੌਕਾ ਜੜ ਕੇ ਟੀ-20 ਇੰਟਰਨੈਸ਼ਨਲ 'ਚ ਅਪਣਾ ਚੌਥਾ ਸੈਂਕੜਾ ਪੂਰਾ ਕੀਤਾ। ਉਸ ਨੇ 47 ਗੇਂਦਾਂ ਵਿਚ ਸੈਂਕੜਾ ਜੜਿਆ।

ਆਸਟ੍ਰੇਲੀਆ ਨੂੰ ਆਖਰੀ ਗੇਂਦ 'ਤੇ ਦੋ ਦੌੜਾਂ ਦੀ ਲੋੜ ਸੀ ਅਤੇ ਮੈਕਸਵੈੱਲ ਨੇ ਚੌਕਾ ਲਗਾ ਕੇ ਅਪਣੀ ਟੀਮ ਨੂੰ ਜਿੱਤ ਦਿਵਾਈ। ਮੈਕਸਵੈੱਲ 48 ਗੇਂਦਾਂ 'ਤੇ 104 ਦੌੜਾਂ ਬਣਾ ਕੇ ਅਜੇਤੂ ਰਹੇ। ਇਸ ਦੇ ਨਾਲ ਹੀ ਮੈਥਿਊ ਵੇਡ 16 ਗੇਂਦਾਂ 'ਤੇ 28 ਦੌੜਾਂ ਬਣਾ ਕੇ ਅਜੇਤੂ ਰਹੇ। ਮੈਕਸਵੈੱਲ ਹੁਣ ਰੋਹਿਤ ਸ਼ਰਮਾ ਦੇ ਨਾਲ ਟੀ-20 ਇੰਟਰਨੈਸ਼ਨਲ 'ਚ ਸੱਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਇਸ ਜਿੱਤ ਨਾਲ ਆਸਟ੍ਰੇਲੀਆ ਨੇ ਪੰਜ ਮੈਚਾਂ ਦੀ ਟੀ-20 ਸੀਰੀਜ਼ 'ਚ ਵਾਪਸੀ ਕਰ ਲਈ ਹੈ। ਭਾਰਤ ਸੀਰੀਜ਼ 'ਚ ਅਜੇ ਵੀ 2-1 ਨਾਲ ਅੱਗੇ ਹੈ। ਸੀਰੀਜ਼ ਦਾ ਚੌਥਾ ਮੈਚ 1 ਦਸੰਬਰ ਨੂੰ ਰਾਏਪੁਰ 'ਚ ਖੇਡਿਆ ਜਾਵੇਗਾ।

 (For more news apart from Australia beat India Australia won by 5 wickets, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement