Hockey World Cup 2023: ਤੀਜੀ ਵਾਰ ਵਿਸ਼ਵ ਚੈਂਪੀਅਨ ਬਣਿਆ ਜਰਮਨੀ, ਬੈਲਜੀਅਮ ਨੂੰ 5-4 ਨਾਲ ਹਰਾਇਆ
Published : Jan 30, 2023, 9:49 am IST
Updated : Jan 30, 2023, 9:49 am IST
SHARE ARTICLE
Hockey World Cup: Germany become world champions with win over Belgium
Hockey World Cup: Germany become world champions with win over Belgium

17 ਸਾਲ ਬਾਅਦ ਜਿੱਤਿਆ ਹਾਕੀ ਵਿਸ਼ਵ ਚੈਂਪੀਅਨ ਦਾ ਖ਼ਿਤਾਬ

 

ਭੁਵਨੇਸ਼ਵਰ: ਜਰਮਨੀ ਨੇ ਹਾਕੀ ਵਿਸ਼ਵ ਕੱਪ 2023 ਦਾ ਖਿਤਾਬ ਜਿੱਤ ਲਿਆ ਹੈ। ਟੀਮ ਨੇ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ 'ਚ ਖੇਡੇ ਗਏ ਫਾਈਨਲ 'ਚ ਬੈਲਜੀਅਮ ਨੂੰ ਪੈਨਲਟੀ ਸ਼ੂਟਆਊਟ 'ਚ 5-4 ਨਾਲ ਹਰਾਇਆ। ਦੋਵੇਂ ਟੀਮਾਂ 60 ਮਿੰਟ ਬਾਅਦ 3-3 ਨਾਲ ਬਰਾਬਰੀ 'ਤੇ ਸਨ, ਪਰ ਜਰਮਨੀ ਨੇ ਸ਼ੂਟਆਊਟ 5-4 ਨਾਲ ਜਿੱਤ ਲਿਆ। ਫਾਈਨਲ ਤੋਂ ਪਹਿਲਾਂ ਤੀਜੇ ਸਥਾਨ ਦਾ ਮੈਚ ਨੀਦਰਲੈਂਡ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ। ਨੀਦਰਲੈਂਡ ਨੇ ਇਹ ਮੈਚ 3-1 ਨਾਲ ਜਿੱਤ ਕੇ ਕਾਂਸੀ ਦਾ ਤਗਮਾ ਜਿੱਤਿਆ ਹੈ।

ਇਹ ਵੀ ਪੜ੍ਹੋ: ਬ੍ਰਿਟੇਨ ਵਿਚ ਕਰੀਬ ਚਾਰ ਮਹੀਨਿਆਂ ਤੋਂ ਲਾਪਤਾ ਪੰਜਾਬੀ ਦੀ ਲਾਸ਼ ਜੰਗਲਾਂ ’ਚੋਂ ਮਿਲੀ

ਬੈਲਜੀਅਮ ਦੇ ਵੈਨ ਔਬੇਲ ਫਲੋਰੇਂਟ ਨੇ ਮੈਚ ਦੀ ਸ਼ੁਰੂਆਤ ਦੇ 9ਵੇਂ ਮਿੰਟ 'ਚ ਗੋਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ। 10ਵੇਂ ਮਿੰਟ ਵਿਚ ਕੋਸੀਨਸ ਟਾਂਗੇ ਨੇ ਗੋਲ ਕਰਕੇ ਬੈਲਜੀਅਮ ਨੂੰ 2-0 ਦੀ ਬੜ੍ਹਤ ਦਿਵਾਈ। ਦੂਜੇ ਕੁਆਰਟਰ ਦੇ 28ਵੇਂ ਮਿੰਟ ਵਿਚ ਜਰਮਨੀ ਦੇ ਵੇਲੇਨ ਨਿਕਲਸ ਨੇ ਗੋਲ ਕਰਕੇ ਸਕੋਰ ਲਾਈਨ 2-1 ਕਰ ਦਿੱਤੀ।

ਇਹ ਵੀ ਪੜ੍ਹੋ: ਦਫ਼ਤਰ ’ਚ ਅਪਣਾਉ ਜ਼ਰੂਰੀ ਆਦਤਾਂ, ਦੂਰ ਰਹਿਣਗੀਆਂ ਦਿਲ ਦੀਆਂ ਬੀਮਾਰੀਆਂ

ਜਰਮਨੀ ਨੇ ਤੀਜੇ ਕੁਆਰਟਰ ਵਿਚ ਵਾਪਸੀ ਕਰਦੇ ਹੋਏ 40ਵੇਂ ਅਤੇ 47ਵੇਂ ਮਿੰਟ ਵਿਚ ਦੋ ਗੋਲ ਕੀਤੇ। ਜਰਮਨੀ ਲਈ ਪਾਇਲਟ ਗੋਂਜਾਲੋ ਅਤੇ ਗ੍ਰਾਂਬਸ ਮੈਟਸ ਨੇ ਗੋਲ ਕੀਤੇ। ਸਕੋਰ ਲਾਈਨ 3-2 ਹੋਣ ਤੋਂ ਬਾਅਦ ਬੈਲਜੀਅਮ ਦੇ ਬੂਨ ਟਾਮ ਨੇ ਆਖਰੀ ਕੁਆਰਟਰ ਦੇ 58ਵੇਂ ਮਿੰਟ ਵਿਚ ਗੋਲ ਕੀਤਾ। ਇਸ ਗੋਲ ਤੋਂ ਬਾਅਦ ਮੈਚ ਵਿਚ ਕੋਈ ਹੋਰ ਗੋਲ ਨਹੀਂ ਹੋ ਸਕਿਆ ਅਤੇ ਮੈਚ 3-3 ਦੀ ਸਕੋਰ ਲਾਈਨ ਨਾਲ ਡਰਾਅ ਵਿਚ ਸਮਾਪਤ ਹੋਇਆ। ਮੈਚ ਡਰਾਅ ਹੋਣ ਤੋਂ ਬਾਅਦ ਮੈਚ ਦਾ ਫੈਸਲਾ ਪੈਨਲਟੀ ਸ਼ੂਟਆਊਟ ਰਾਹੀਂ ਹੋਇਆ।

ਇਹ ਵੀ ਪੜ੍ਹੋ: ਰੋਜ਼ਾਨਾ ਵਰਤੋਂ ਲਈ ਘਰ ਵਿਚ ਹੀ ਉਗਾਉ ਹਰੀਆਂ ਸਬਜ਼ੀਆਂ 

ਦੱਸ ਦੇਈਏ ਕਿ ਜਰਮਨੀ ਟੀਮ ਤੀਜੀ ਵਾਰ ਵਿਸ਼ਵ ਚੈਂਪੀਅਨ ਬਣੀ ਹੈ। ਇਸ ਦੇ ਨਾਲ ਹੀ ਬੈਲਜੀਅਮ ਆਪਣੇ ਖਿਤਾਬ ਦਾ ਬਚਾਅ ਨਹੀਂ ਕਰ ਸਕਿਆ। ਜਰਮਨੀ ਨੇ 2002 ਵਿਚ ਪਹਿਲੀ ਵਾਰ ਟਰਾਫੀ ਜਿੱਤੀ ਸੀ। ਟੀਮ ਨੇ 2006 ਵਿਚ ਆਪਣੇ ਖਿਤਾਬ ਦਾ ਸਫਲਤਾਪੂਰਵਕ ਬਚਾਅ ਕਰਨ ਤੋਂ ਬਾਅਦ ਹੁਣ 2023 ਵਿਚ ਤੀਜੀ ਵਾਰ ਖਿਤਾਬ ਜਿੱਤਿਆ ਹੈ। ਜਰਮਨੀ 2010 ਵਿਚ ਉਪ ਜੇਤੂ ਰਿਹਾ ਸੀ।

Location: India, Odisha, Bhubaneswar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement