ਕਿਸਾਨ ਅੰਦੋਲਨ ਮਗਰੋਂ ਪੰਜਾਬ ’ਚ ਨਵੇਂ ਮੋਬਾਈਲ ਕੁਨੈਕਸ਼ਨਾਂ ਦਾ ਰੁਝਾਨ ਘਟਿਆ, 3 ਸਾਲਾਂ ’ਚ ਘਟੇ 49 ਲੱਖ ਕੁਨੈਕਸ਼ਨ
Published : Jan 30, 2023, 11:02 am IST
Updated : Jan 30, 2023, 11:47 am IST
SHARE ARTICLE
Trend of new mobile connections decreased in Punjab after farmers Protest
Trend of new mobile connections decreased in Punjab after farmers Protest

ਨਵੰਬਰ 2019 ਵਿਚ ਸੀ 4.06 ਕਰੋੜ ਕੁਨੈਕਸ਼ਨ ਅਤੇ ਮੌਜੂਦਾ ਸਮੇਂ ਵਿਚ ਗਿਣਤੀ 3.57 ਕਰੋੜ

 

ਚੰਡੀਗੜ੍ਹ: ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਵਿਚ ਨਵੇਂ ਮੋਬਾਈਲ ਕੁਨੈਕਸ਼ਨ ਲੈਣ ਦੇ ਅੰਕੜਿਆਂ ’ਚ ਗਿਰਾਵਟ ਦਰਜ ਕੀਤੀ ਗਈ ਹੈ। ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ ਵੱਲੋਂ 28 ਜਨਵਰੀ ਨੂੰ ਇਕ ਰਿਪੋਰਟ ਜਾਰੀ ਕੀਤੀ ਗਈ। ਇਸ ਰਿਪੋਰਟ ਅਨੁਸਾਰ ਮੌਜੂਦਾ ਸਮੇਂ ਵਿਚ ਪੰਜਾਬ ’ਚ ਮੋਬਾਈਲ ਕੁਨੈਕਸ਼ਨਾਂ ਦੀ ਗਿਣਤੀ 3.57 ਕਰੋੜ ਹੈ, ਜਦਕਿ ਨਵੰਬਰ 2019 ਵਿਚ ਇਹ ਅੰਕੜਾ 4.06 ਕਰੋੜ ਸੀ।

ਇਹ ਵੀ ਪੜ੍ਹੋ: Hockey World Cup 2023: ਤੀਜੀ ਵਾਰ ਵਿਸ਼ਵ ਚੈਂਪੀਅਨ ਬਣਿਆ ਜਰਮਨੀ, ਬੈਲਜੀਅਮ ਨੂੰ 5-4 ਨਾਲ ਹਰਾਇਆ

ਰਿਪੋਰਟ ਅਨੁਸਾਰ ਪੰਜਾਬ ਵਿਚ ਬੀਤੇ ਤਿੰਨ ਸਾਲਾਂ ਦੌਰਾਨ 49 ਲੱਖ ਮੋਬਾਈਲ ਕੁਨੈਕਸ਼ਨ ਘਟੇ ਹਨ। ਮਿਲੀ ਜਾਣਕਾਰੀ ਅਨੁਸਾਰ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਕਿਸਾਨ ਅੰਦੋਲਨ ਤੋਂ ਬਾਅਦ ਨਵੰਬਰ 2021 ਵਿਚ ਕੁਨੈਕਸ਼ਨਾਂ ਦੀ ਗਿਣਤੀ 3.81 ਕਰੋੜ ਰਹਿ ਗਈ ਸੀ ਅਤੇ ਨਵੰਬਰ 2022 ਤੱਕ ਇਹ ਅੰਕੜਾ 3.57 ਤੱਕ ਆ ਗਿਆ।

ਇਹ ਵੀ ਪੜ੍ਹੋ: ਬ੍ਰਿਟੇਨ ਵਿਚ ਕਰੀਬ ਚਾਰ ਮਹੀਨਿਆਂ ਤੋਂ ਲਾਪਤਾ ਪੰਜਾਬੀ ਦੀ ਲਾਸ਼ ਜੰਗਲਾਂ ’ਚੋਂ ਮਿਲੀ

ਇਕ ਸਰਕਾਰੀ ਰਿਪੋਰਟ ਅਨੁਸਾਰ ਪੰਜਾਬ ਵਿਚ ਰਿਲਾਇੰਸ ਜੀਓ ਦੇ ਮੋਬਾਈਲ ਕੁਨੈਕਸ਼ਨਾਂ ਦੀ ਗਿਣਤੀ 1.11 ਕਰੋੜ ਹੈ, ਜੋ ਨਵੰਬਰ 2020 ਵਿਚ 1.40 ਕਰੋੜ ਸੀ। ਅਕਤੂਬਰ 2019 ਤੋਂ ਨਵੰਬਰ 2020 ਦਰਮਿਆਨ ਇਸ ਕੰਪਨੀ ਦੇ ਕਰੀਬ ਸੱਤ ਲੱਖ ਕੁਨੈਕਸ਼ਨ ਵਧੇ ਸਨ ਪਰ ਕਿਸਾਨ ਅੰਦੋਲਨ ਮਗਰੋਂ ਇਹ ਗਿਣਤੀ ਘਟ ਕੇ 29 ਲੱਖ ਰਹਿ ਗਈ। ਇਸੇ ਤਰ੍ਹਾਂ ਵੋਡਾਫੋਨ ਕੰਪਨੀ ਦੇ ਕੁਨੈਕਸ਼ਨਾਂ ਦੀ ਗਿਣਤੀ ਨਵੰਬਰ 2020 ’ਚ 86.42 ਲੱਖ ਸੀ, ਜੋ ਨਵੰਬਰ 2022 ਵਿਚ 74.67 ਲੱਖ ਰਹਿ ਗਈ ਹੈ। ਬੀਐੱਸਐੱਨਐੱਲ ਦੇ ਕੁਨੈਕਸ਼ਨ ਨਵੰਬਰ 2020 ’ਚ 58.04 ਲੱਖ ਸਨ ਅਤੇ ਘੱਟ ਕੇ 49.87 ਲੱਖ ਰਹਿ ਗਏ ਹਨ।

ਇਹ ਵੀ ਪੜ੍ਹੋ: ਦਫ਼ਤਰ ’ਚ ਅਪਣਾਉ ਜ਼ਰੂਰੀ ਆਦਤਾਂ, ਦੂਰ ਰਹਿਣਗੀਆਂ ਦਿਲ ਦੀਆਂ ਬੀਮਾਰੀਆਂ 

ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬੀ ਹਰ ਵਰ੍ਹੇ ਕਰੀਬ ਇਕ ਹਜ਼ਾਰ ਕਰੋੜ ਰੁਪਏ ਮੋਬਾਈਲ ਬਿੱਲਾਂ ’ਤੇ ਖ਼ਰਚ ਕਰ ਕਰਦੇ ਹਨ। ਇਸ ਤੋਂ ਇਲਾਵਾ ਸੂਬੇ ਵਿਚ ਇੰਟਰਨੈੱਟ ਬਰਾਡਬੈਂਡ ਕੁਨੈਕਸ਼ਨਾਂ ਦਾ ਰੁਝਾਨ ਵਧਿਆ ਹੈ। ਪੰਜਾਬ ਵਿਚ ਇਸ ਸਮੇਂ 10.92 ਲੱਖ ਬਰਾਡਬੈਂਡ ਕੁਨੈਕਸ਼ਨ ਹਨ, ਜੋ ਨਵੰਬਰ 2021 ਵਿਚ 7.97 ਲੱਖ ਅਤੇ ਨਵੰਬਰ 2020 ’ਚ 6.87 ਲੱਖ ਸਨ। ਉਧਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਕਾਰਪੋਰੇਟ ਘਰਾਣਿਆਂ ਨੂੰ ਨਿਸ਼ਾਨੇ ’ਤੇ ਰੱਖਿਆ ਸੀ। ਕਿਸਾਨਾਂ ਨੇ ਕਾਰਪੋਰੇਟਾਂ ਦਾ ਬਾਈਕਾਟ ਕੀਤਾ, ਜਿਸ ਕਾਰਨ ਕੁਨੈਕਸ਼ਨਾਂ ਦੀ ਗਿਣਤੀ ਘਟੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement