T-20 World Cup: ਇੰਗਲੈਂਡ ਨੇ T-20 ਵਿਸ਼ਵ ਕੱਪ ਲਈ ਕੀਤਾ ਟੀਮ ਦਾ ਐਲਾਨ; IPL ਖੇਡ ਰਹੇ 8 ਖਿਡਾਰੀ ਵੀ ਸ਼ਾਮਲ
Published : Apr 30, 2024, 3:38 pm IST
Updated : Apr 30, 2024, 3:38 pm IST
SHARE ARTICLE
England T20 World Cup Squad
England T20 World Cup Squad

ਕ੍ਰਿਸ ਵੋਕਸ ਦੀ ਜਗ੍ਹਾ ਕ੍ਰਿਸ ਜੌਰਡਨ ਨੂੰ ਟੀਮ 'ਚ ਜਗ੍ਹਾ ਮਿਲੀ ਹੈ। ਜੋਸ ਬਟਲਰ ਨੂੰ ਕਪਤਾਨ ਬਣਾਇਆ ਗਿਆ ਹੈ।

 T-20 World Cup: ਟੀ-20 ਵਿਸ਼ਵ ਕੱਪ 2024 ਲਈ ਟੀਮਾਂ ਦਾ ਐਲਾਨ ਸ਼ੁਰੂ ਹੋ ਗਿਆ ਹੈ। ਇੰਗਲੈਂਡ ਦੇ ਪੁਰਸ਼ ਚੋਣ ਪੈਨਲ ਨੇ ਜੂਨ ਵਿਚ ਵੈਸਟਇੰਡੀਜ਼ ਅਤੇ ਸੰਯੁਕਤ ਰਾਜ ਵਿਚ ਸ਼ੁਰੂ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ 2024 ਦੇ ਮੈਗਾ ਈਵੈਂਟ ਲਈ ਅਪਣੀ ਟੀਮ ਦਾ ਐਲਾਨ ਕੀਤਾ ਹੈ। ਜੋਫਰਾ ਆਰਚਰ ਇਸ ਟੀਮ ਨਾਲ ਵਾਪਸੀ ਕਰਨ ਜਾ ਰਹੇ ਹਨ। ਕ੍ਰਿਸ ਵੋਕਸ ਦੀ ਜਗ੍ਹਾ ਕ੍ਰਿਸ ਜੌਰਡਨ ਨੂੰ ਟੀਮ 'ਚ ਜਗ੍ਹਾ ਮਿਲੀ ਹੈ। ਜੋਸ ਬਟਲਰ ਨੂੰ ਕਪਤਾਨ ਬਣਾਇਆ ਗਿਆ ਹੈ।

  • ਜੋਸ ਬਟਲਰ (ਕਪਤਾਨ)
  • ਮੋਈਨ ਅਲੀ
  • ਜੋਫਰਾ ਆਰਤਰ
  • ਜੋਨੀ ਬੇਅਰਸਟੋ
  • ਹੈਰੀ ਬਰੂਕ
  • ਸੈਮ ਕੁਰੇਨ
  • ਬੇਨ ਡਕੇਟ
  • ਟੌਮ ਹਾਰਟਲੀ
  • ਵਿਲ ਜੈਕ
  • ਕ੍ਰਿਸ ਜੌਰਡਨ
  • ਲਿਆਮ ਲਿਵਿੰਗਸਟਾਨ
  • ਆਦਿਲ ਰਸ਼ੀਦ
  • ਫਿਲ ਸਾਲਟ
  • ਰੀਸ ਟਾਪਲੇ
  • ਮਾਰਕ ਵੁੱਡ

ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਅਪਣੀ ਸੱਜੀ ਕੂਹਣੀ ਦੀ ਸੱਟ ਤੋਂ ਉਭਰ ਕੇ ਟੀਮ ਵਿਚ ਸ਼ਾਮਲ ਹੋਏ ਹਨ। ਆਰਚਰ ਨੇ ਆਖਰੀ ਵਾਰ ਟੀ-20 ਫਾਰਮੈਟ 'ਚ ਇਕ ਸਾਲ ਪਹਿਲਾਂ ਬੰਗਲਾਦੇਸ਼ ਖਿਲਾਫ ਮੈਚ ਖੇਡਿਆ ਸੀ।

ਖੱਬੇ ਹੱਥ ਦੇ ਸਪਿਨਿੰਗ ਆਲਰਾਊਂਡਰ ਟੌਮ ਹਾਰਟਲੇ ਇਕੱਲੇ ਅਨਕੈਪਡ ਖਿਡਾਰੀ ਹਨ ਅਤੇ, ਬੱਲੇਬਾਜ਼ ਵਿਲ ਜੈਕ ਦੇ ਨਾਲ, ਉਹ ਇਕਲੌਤੇ ਅਜਿਹੇ ਖਿਡਾਰੀ ਹਨ, ਜੋ ਪਹਿਲਾਂ ਕਿਸੇ ਆਈਸੀਸੀ ਵਿਸ਼ਵ ਟੂਰਨਾਮੈਂਟ ਵਿਚ ਨਹੀਂ ਖੇਡੇ। ਟੀ-20 ਵਿਸ਼ਵ ਕੱਪ 2024 ਲਈ ਚੁਣੇ ਗਏ ਖਿਡਾਰੀ, ਜੋ ਵਰਤਮਾਨ ਵਿਚ ਇੰਡੀਅਨ ਪ੍ਰੀਮੀਅਰ ਲੀਗ ਵਿਚ ਖੇਡ ਰਹੇ ਹਨ, ਪਾਕਿਸਤਾਨ ਦੇ ਖਿਲਾਫ 22 ਮਈ, 2024 ਨੂੰ ਹੇਡਿੰਗਲੇ ਵਿਚ ਸ਼ੁਰੂ ਹੋਣ ਵਾਲੀ ਸੀਰੀਜ਼ ਲਈ ਸਮੇਂ ਸਿਰ ਵਾਪਸੀ ਕਰਨਗੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement