
ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵਰਲਡ ਕੱਪ ਲਈ ਜਾਣ ਤੋਂ ਪਹਿਲਾਂ ਮੰਗਲਵਾਰ ਨੂੰ ਪ੍ਰੈੱਸ ਕਾਰਫਰੰਸ ਕੀਤੀ।
ਮੁੰਬਈ: ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵਰਲਡ ਕੱਪ ਲਈ ਜਾਣ ਤੋਂ ਪਹਿਲਾਂ ਮੰਗਲਵਾਰ ਨੂੰ ਪ੍ਰੈੱਸ ਕਾਰਫਰੰਸ ਕੀਤੀ। ਇਸ ਦੌਰਾਨ ਵਿਰਾਟ ਕੋਹਲੀ ਕੋਲੋਂ ਵਰਲਡ ਕੱਪ ਦੀਆਂ ਤਿਆਰੀਆਂ ਨੂੰ ਲੈ ਕੇ ਸਵਾਲ ਪੁੱਛੇ ਗਏ। ਵਿਰਾਟ ਕੋਹਲੀ ਨੇ ਪੈੱਸ ਕਾਨਫਰੰਸ ਵਿਚ ਟੀਮ ਨਾਲ ਜੁੜੀਆਂ ਕਈ ਗੱਲਾਂ ਦੀ ਜ਼ਿਕਰ ਕੀਤਾ। ਵਿਰਾਟ ਕੋਹਲੀ ਨੇ ਕਿਹਾ ਕਿ ਸਾਰੀਆਂ ਟੀਮਾਂ ਮਜ਼ਬੂਤ ਹਨ। ਉਹਨਾਂ ਕਿਹਾ ਕਿ ਉਹ ਕਿਸੇ ਵੀ ਟੀਮ ਨੂੰ ਕਮਜ਼ੋਰ ਨਹੀਂ ਸਮਝਦੇ।
Press conference
ਉਹਨਾਂ ਕਿਹਾ ਕਿ ਦਬਾਅ ਦੀ ਸਥਿਤੀ ਵਿਚ ਬਿਹਤਰ ਪ੍ਰਦਰਸ਼ਨ ਕਰਨ ਵਾਲੀ ਟੀਮ ਹੀ ਜਿੱਤ ਦੀ ਹੱਕਦਾਰ ਹੋਵੇਗੀ ਅਤੇ ਉਹੀ ਵਰਲਡ ਕੱਪ ਚੈਂਪੀਅਨ ਬਣੇਗੀ। ਉਹਨਾਂ ਕਿਹਾ ਕਿ ਹਰ ਮੈਚ ਤੋਂ ਬਾਅਦ ਕੁਝ ਦਿਨਾਂ ਦਾ ਗੈਪ ਹੈ, ਜਿਸ ਨਾਲ ਖਿਡਾਰੀਆਂ ਨੂੰ ਅਰਾਮ ਕਰਨ ਦਾ ਮੌਕਾ ਮਿਲੇਗਾ। ਉਹਨਾਂ ਕਿਹਾ ਕਿ ਜਿੱਤ ਦਰਜ ਕਰਨ ਲਈ ਖਿਡਾਰੀਆਂ ਤੋਂ ਉਹ ਬਿਹਤਰ ਪ੍ਰਦਰਸ਼ਨ ਦੀ ਉਮੀਦ ਕਰਦੇ ਹਨ। ਕੁਲਦੀਪ ਅਤੇ ਚਹਿਲ ਨੂੰ ਲੈ ਕੇ ਵਿਰਾਟ ਕੋਹਲੀ ਨੇ ਕਿਹਾ ਕਿ ਇਹ ਦੋਵੇਂ ਹੀ ਗੇਂਦਬਾਜ਼ੀ ਵਿਚ ਮਜ਼ਬੂਤ ਹਨ। ਉਹਨਾਂ ਕਿਹਾ ਕਿ ਆਈਪੀਐਲ ਦੇ ਪ੍ਰਦਰਸ਼ਨ ਨੂੰ ਪਿੱਛੇ ਛੱਡ ਕੇ ਉਹ ਇੰਗਲੈਂਡ ਵਿਚ ਚੰਗਾ ਪ੍ਰਦਰਸ਼ਨ ਕਰਨਗੇ।
Indian cricket team
ਦੱਸ ਦਈਏ ਕਿ ਭਾਰਤੀ ਕ੍ਰਿਕੇਟ ਟੀਮ ਬੁੱਧਵਾਰ ਨੂੰ ਵਰਲਡ ਕੱਪ ਲਈ ਇੰਗਲੈਂਡ ਲਈ ਰਵਾਨਾ ਹੋਵੇਗੀ। ਵਿਸ਼ਵ ਕੱਪ ਦੇ ਮੈਚ 30 ਮਈ ਤੋਂ 14 ਜੁਲਾਈ ਤੱਕ ਇੰਗਲੈਂਡ ਐਂਡ ਵੇਲਜ਼ ਵਿਚ ਖੇਡੇ ਜਾਣਗੇ। ਇਸ ਤੋਂ ਪਹਿਲਾਂ ਭਾਰਤੀ ਟੀਮ 25 ਮਈ ਨੂੰ ਨਿਊਜ਼ੀਲੈਂਡ ਅਤੇ 28 ਮਈ ਨੂੰ ਬਾਂਗਲਾਦੇਸ਼ ਦੇ ਵਿਰੁੱਧ ਪ੍ਰੈਕਟਿਸ ਮੈਚ ਵਿਚ ਹਿੱਸਾ ਲਵੇਗੀ। ਭਾਰਤ ਦਾ ਪਹਿਲਾ ਮੈਚ 5 ਜੂਨ ਨੂੰ ਦੱਖਣੀ ਅਫਰੀਕਾ ਦੇ ਨਾਲ ਹੋਵੇਗਾ।
World Cup
ਦੱਸ ਦਈਏ ਕਿ ਕ੍ਰਿਕੇਟ ਵਰਲਡ ਕੱਪ ਵਿਚ ਭਾਰਤੀ ਟੀਮ ਵੱਲੋਂ ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ-ਕਪਤਾਨ), ਸ਼ਿਖਰ ਧਵਨ, ਲੋਕੇਸ਼ ਰਾਹੁਲ, ਮਹੇਂਦਰ ਸਿੰਘ ਧੋਨੀ (ਵਿਕੇਟਕੀਪਰ), ਵਿਜੈ ਸ਼ੰਕਰ, ਕੇਦਾਰ ਜਾਧਵ, ਦਿਨੇਸ਼ ਕਾਰਤਿਕ (ਵਿਕੇਟਕੀਪਰ), ਯੁਜਵੇਂਦਰ ਚਹਿਲ, ਕੁਲਦੀਪ ਚਾਹਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਹਾਰਦਿਕ ਪਾਂਡੇ, ਰਵਿੰਜਰ ਜਡੇਜਾ, ਮੁਹੰਮਦ ਸ਼ਮੀ ਖੇਡਣਗੇ।