
14 ਜੂਨ 2018 ਨੂੰ ਸ਼ੁਰੂ ਹੋਏ 32 ਟੀਮਾਂ ਦੇ ਫ਼ੀਫ਼ਾ ਵਿਸ਼ਵ ਕੱਪ ਲੀਗ ਮੈਚਾਂ ਦੇ ਖ਼ਤਮ ਹੋਣ ਨਾਲ ਨਾਕ ਆਊਟ ਗੇੜ ਵਿਚ ਪਹੁੰਚ ਗਿਆ ਹੈ। 32 ਟੀਮਾਂ ਵਿਚੋਂ 16 ਟੀਮਾਂ ਅਗਲੇ...
14 ਜੂਨ 2018 ਨੂੰ ਸ਼ੁਰੂ ਹੋਏ 32 ਟੀਮਾਂ ਦੇ ਫ਼ੀਫ਼ਾ ਵਿਸ਼ਵ ਕੱਪ ਲੀਗ ਮੈਚਾਂ ਦੇ ਖ਼ਤਮ ਹੋਣ ਨਾਲ ਨਾਕ ਆਊਟ ਗੇੜ ਵਿਚ ਪਹੁੰਚ ਗਿਆ ਹੈ। 32 ਟੀਮਾਂ ਵਿਚੋਂ 16 ਟੀਮਾਂ ਅਗਲੇ ਗੇੜ ਵਿਚ ਪਹੁੰਚੀਆਂ ਹਨ ਜਦਕਿ 16 ਟੀਮਾਂ ਨੂੰ ਵਾਪਸ ਘਰ ਜਾਣਾ ਪਿਆ ਹੈ। ਲੀਗ ਮੈਚਾਂ ਵਿਚ ਹਰ ਟੀਮ ਨੇ ਤਿੰਨ-ਤਿੰਨ ਮੈਚ ਖੇਡੇ ਗਏ। ਲੀਗ ਵਿਚ ਅੱਠ ਗਰੁਪ ਬਣਾਏ ਗਏ ਸਨ ਜਿਨ੍ਹਾਂ ਵਿਚ ਚਾਰ-ਚਾਰ ਟੀਮਾਂ ਨੂੰ ਰਖਿਆ ਗਿਆ ਸੀ। ਅੱਠ ਗਰੁਪਾਂ ਵਿਚ ਸਿਖਰਲੀਆਂ ਦੋ-ਦੋ ਟੀਮਾਂ ਨੂੰ ਅਗਲੇ ਗੇੜ ਵਿਚ ਥਾਂ ਮਿਲੀ ਹੈ।
FIFA World Cup
ਅੱਜ ਫ਼ੀਫ਼ਾ ਨਾਕਆਊਟ ਗੇੜ ਦਾ ਪਹਿਲਾ ਮੈਚ 7:30 ਵਜੇ ਫ਼ਰਾਂਸ ਤੇ ਅਰਜਨਟੀਨਾ ਵਿਚਾਲੇ ਅਤੇ 11:30 ਵਜੇਂ ਉਰੂਗਵੇ ਤੇ ਪੁਰਤਗਾਲ ਵਿਚਾਲੇ ਖੇਡਿਆ ਜਾਵੇਗਾ ਜਿੱਤਣ ਵਾਲੀ ਟੀਮ ਕੁਆਰਟਰ ਫ਼ਾਈਨਲ ਵਿਚ ਪੁੱਜੇਗੀ। ਜੇ ਇਨ੍ਹਾਂ ਦੋਹਾਂ ਟੀਮਾਂ ਦੇ ਰੀਕਾਰਡ ਨੂੰ ਵੇਖਿਆ ਜਾਵੇ ਤਾਂ ਅਰਜਨਟੀਨਾ ਦਾ ਪਾਸਾ ਭਾਰੀ ਲਗਦਾ ਹੈ ਕਿਉਂਕਿ ਦੋਹਾਂ ਟੀਮਾਂ ਵਿਚਾਲੇ ਕੁਲ 11 ਮੈਚ ਹੋ ਚੁੱਕੇ ਹਨ ਜਿਨ੍ਹਾਂ ਵਿਚੋਂ ਅਰਜਨਟੀਨਾ ਨੇ ਛੇ ਮੈਚ ਜਿੱਤੇ ਹਨ ਜਦਕਿ ਫ਼ਰਾਂਸ ਦੋ ਮੈਚ ਜਿੱਤਣ ਵਿਚ ਸਫ਼ਲ ਰਿਹਾ ਹੈ ਅਤੇ ਦੋ ਮੈਚ ਡਰਾਅ ਰਹੇ ਹਨ।
FIFA World Cup
ਦੋਹਾਂ ਟੀਮਾਂ ਵਿਚਾਲੇ ਫ਼ੀਫ਼ਾ ਵਿਸ਼ਵ ਕੱਪ ਦੇ ਦੋ ਮੈਚ ਹੋਏ ਹਨ ਜਿਨ੍ਹਾਂ ਵਿਚ ਫ਼ਰਾਂਸ ਨੂੰ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੋਹਾਂ ਟੀਮਾਂ ਵਿਚਾਲੇ ਫ਼ੀਫ਼ਾ ਵਿਸ਼ਵ ਕੱਪ ਦਾ ਪਹਿਲਾ ਮੈਚ 15 ਜੁਲਾਈ 1930 ਨੂੰ ਖੇਡਿਆ ਗਿਆ ਸੀ ਅਤੇ ਇਹ ਮੈਚ ਅਰਜਨਟੀਨਾ ਨੇ 1-0 ਨਾਲ ਜਿੱਤ ਲਿਆ ਸੀ ਅਤੇ ਦੂਜਾ ਮੈਚ 6 ਜੂਨ 1978 ਨੂੰ ਖੇਡਿਆ ਗਿਆ ਸੀ ਜੋ ਅਰਜਨਟੀਨਾ ਨੇ 2-1 ਨਾਲ ਜਿੱਤ ਲਿਆ ਸੀ। ਫ਼ਰਾਂਸ ਦੀ ਟੀਮ 1998 ਵਿਚ ਹੋਇਆ ਫ਼ੀਫ਼ਾ ਵਿਸ਼ਵ ਕੱਪ ਜਿੱਤਣ ਵਿਚ ਸਫ਼ਲ ਰਹੀ ਸੀ। ਇਸ ਵਿਸ਼ਵ ਕੱਪ ਦਾ ਫ਼ਾਈਨਲ ਮੈਚ ਵਿਚ ਫ਼ਰਾਂਸ ਨੇ ਬ੍ਰਾਜ਼ੀਲ ਨੂੰ 3-0 ਨਾਲ ਹਰਾ ਕੇ ਖ਼ਿਤਾਬ ਜਿਤਿਆ ਸੀ।
FIFA World Cup
2006 ਵਿਚ ਖੇਡੇ ਗਏ ਫ਼ੀਫ਼ਾ ਵਿਸ਼ਵ ਕੱਪ ਵਿਚ ਫ਼ਰਾਂਸ ਦੀ ਟੀਮ ਫ਼ਾਈਨਲ ਮੈਚ ਵਿਚ ਇਟਲੀ ਤੋਂ 5-3 ਨਾਲ ਹਾਰ ਕੇ ਦੂਜੇ ਸਥਾਨ 'ਤੇ ਰਹੀ ਸੀ। ਫ਼ਰਾਂਸ ਦੀ ਟੀਮ ਦੋ ਫ਼ੀਫ਼ਾ ਵਿਸ਼ਵ ਕੱਪ ਵਿਚ ਤੀਜੇ ਸਥਾਨ 'ਤੇ ਰਹੀ ਸੀ। ਪਹਿਲੀ ਵਾਰ 1958 ਵਿਚ ਅਤੇ ਦੂਜੀ ਵਾਰ 1986 ਵਿਚ। 1982 ਦੇ ਫ਼ੀਫ਼ਾ ਵਿਸ਼ਵ ਕੱਪ ਵਿਚ ਫ਼ਰਾਂਸ ਦੀ ਟੀਮ ਚੌਥੇ ਸਥਾਨ 'ਤੇ ਰਹੀ ਸੀ। ਦੂਜੇ ਪਾਸੇ ਅਰਜਨਟੀਨਾ ਦੀ ਟੀਮ 1978 ਅਤੇ 1986 ਵਿਚ ਫ਼ੀਫ਼ਾ ਵਿਸ਼ਵ ਕੱਪ ਜਿੱਤ ਚੁੱਕੀ ਹੈ ਅਤੇ 1930, 1990 ਅਤੇ 2014 ਵਿਚ ਉਹ ਦੂਜੇ ਸਥਾਨ 'ਤੇ ਰਹੀ ਸੀ।
FIFA World Cup
ਨਾਕਆਊਟ ਗੇੜ ਦੇ ਕਲ ਖੇਡਿਆ ਜਾਣ ਵਾਲਾ ਦੂਜਾ ਮੈਚ ਉਰੂਗਵੇ ਤੇ ਪੁਰਤਗਾਲ ਵਿਚਾਲੇ ਹੋਵੇਗਾ। ਇਸ ਮੈਚ ਵਿਚ ਪੁਰਤਗਾਲ ਦਾ ਪਾਸਾ ਭਾਰੀ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਇਹ ਦੋਵੇਂ ਟੀਮਾਂ ਹੁਣ ਤਕ ਸਿਰਫ਼ ਦੋ ਵਾਰ ਆਹਮੋ-ਸਾਹਮਣੇ ਹੋਈਆਂ ਹਨ ਜਿਸ ਵਿਚੋਂ ਪਹਿਲਾ ਮੈਚ ਪੁਰਤਗਾਲ ਨੇ ਜਿਤਿਆ ਸੀ ਜਦਕਿ ਦੂਜਾ ਮੈਚ ਡਰਾਅ ਰਿਹਾ ਸੀ। ਦੋਹਾਂ ਟੀਮਾਂ ਵਿਚਾਲੇ ਪਹਿਲਾ ਮੈਚ 26 ਜੂਨ 1966 ਨੂੰ ਖੇਡਿਆ ਗਿਆ ਸੀ ਜਦਕਿ ਦੂਜਾ ਮੈਚ 2 ਜੁਲਾਈ 1972 ਨੂੰ ਹੋਇਆ ਸੀ। ਇਹ ਦੋਵੇਂ ਟੀਮਾਂ ਕਲ ਪਹਿਲੀ ਵਾਰ ਫ਼ੀਫ਼ਾ ਵਿਸ਼ਵ ਕੱਪ ਵਿਚ ਇਕ-ਦੂਜੇ ਦਾ ਮੁਕਾਬਲਾ ਕਰਨਗੀਆਂ।
FIFA World Cup
ਕੁਲ ਫ਼ੀਫ਼ਾ ਵਿਸ਼ਵ ਕੱਪ ਵਿਚ ਉਰੂਗਵੇ ਦੀ ਟੀਮ ਦੋ ਵਾਰ ਚੈਂਪੀਅਨ ਬਣ ਚੁੱਕੀ ਹੈ। ਉਰੂਗਵੇ ਦੀ ਟੀਮ ਨੇ 1930 ਵਿਚ ਹੋਇਆ ਸ਼ੁਰੂਆਤੀ ਵਿਸ਼ਵ ਕੱਪ ਜਿਤਿਆ ਸੀ। ਇਸ ਮੈਚ ਵਿਚ ਉਰੂਗਵੇ ਨੇ ਅਰਜਨਟੀਨਾ ਨੂੰ 4-2 ਨਾਲ ਹਰਾਇਆ ਸੀ। ਇਸੇ ਤਰ੍ਹਾਂ ਉਰੂਗਵੇ ਦੀ ਟੀਮ ਨੇ 1950 ਵਿਚ ਅਪਣਾ ਦੂਜਾ ਵਿਸ਼ਵ ਕੱਪ ਜਿਤਿਆ ਸੀ। ਫ਼ਾਈਨਲ ਮੈਚ ਵਿਚ ਉਰੂਗਵੇ ਨੇ ਬ੍ਰਾਜ਼ੀਲ ਦੀ ਟੀਮ ਨੂੰ 2-1 ਨਾਲ ਹਰਾ ਦਿਤਾ ਸੀ। 12 ਵਿਸ਼ਵ ਕੱਪ ਖੇਡ ਚੁੱਕੀ ਉਰੂਗਵੇ ਦੀ ਟੀਮ ਪੰਜ ਵਾਰ ਸੈਮੀਫ਼ਾਈਨਲ ਅਤੇ ਦੋ ਵਾਰ ਫ਼ਾਈਨਲ ਮੈਚ ਖੇਡ ਚੁੱਕੀ ਹੈ।
FIFA World Cup
ਉਰੂਗਵੇ ਦੀ ਟੀਮ ਫ਼ੁਟਬਾਲ ਦੀਆਂ ਸਫ਼ਲ ਟੀਮਾਂ ਵਿਚੋਂ ਇਕ ਹੈ ਜੋ 19 ਖ਼ਿਤਾਬ ਹਾਸਲ ਕਰ ਚੁੱਕੀ ਹੈ। ਉਰੂਗਵੇ ਦੀ ਟੀਮ ਦੋ ਵਾਰ ਫ਼ੀਫ਼ਾ ਵਿਸ਼ਵ ਕੱਪ, ਦੋ ਵਾਰ ਓਲੰਪਿਕ ਖੇਡਾਂ ਅਤੇ 15 ਵਾਰ ਕੋਪਾ ਅਮਰੀਕਾ ਖ਼ਿਤਾਬ ਹਾਸਲ ਕਰ ਚੁੱਕੀ ਹੈ। ਇਸੇ ਤਰ੍ਹਾਂ ਪੁਰਤਗਾਲ ਦੀ ਟੀਮ ਲਗਭਗ ਛੇ ਵਾਰ ਫ਼ੀਫ਼ਾ ਵਿਸ਼ਵ ਕੱਪ ਦੇ ਅਗਲੇ ਗੇੜ ਵਿਚ ਪੁੱਜ ਚੁੱਕੀ ਹਨ ਪਰ ਉਹ ਸਿਰਫ਼ ਇਕ ਵਾਰ 1966 ਵਿਚ ਸੈਮੀਫ਼ਾਈਨਲ ਵਿਚ ਪੁੱਜੀ ਸੀ ਜਿਸ ਵਿਚ ਇੰਗਲੈਂਡ ਨੇ ਉਸ ਨੂੰ 2-1 ਨਾਲ ਹਰਾ ਦਿਤਾ ਸੀ।