
ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਨੇ ਚੀਨੀ ਤਾਈਪੇ ਦੀ ਨਿਯੇਨ ਚਿਨ ਚੇਨ ਨੂੰ 4-1 ਨਾਲ ਹਰਾ ਦਿੱਤਾ ਹੈ।
ਟੋਕੀਉ: ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਨੇ ਚੀਨੀ ਤਾਈਪੇ ਦੀ ਨਿਯੇਨ ਚਿਨ ਚੇਨ ਨੂੰ 4-1 ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਲਵਲੀਨਾ ਸੈਮੀਫਾਈਨਲ ਵਿਚ ਪਹੁੰਚ ਚੁੱਕੀ ਹੈ। ਲਵਲੀਨਾ ਦੇ ਸੈਮੀਫਾਈਨਲ ਵਿਚ ਦਾਖਲ ਹੋਣ ਨਾਲ ਭਾਰਤ ਦਾ ਉਲੰਪਿਕ ਵਿਚ ਇਹ ਹੋਰ ਤਮਗਾ ਪੱਕਾ ਹੋ ਗਿਆ ਹੈ।
Lovlina Borgohain beats Chinese Taipei's Chin-Chen Nien 4-1
ਹੋਰ ਪੜ੍ਹੋ: ਸੁੱਤੇ ਪਏ 37 ਸਾਲਾ ਵਿਅਕਤੀ ਦੀ ਯਾਦਦਾਸ਼ਤ 20 ਸਾਲ ਪਿੱਛੇ ਗਈ, ਸਵੇਰੇ ਉੱਠ ਸਕੂਲ ਜਾਣ ਦੀ ਖਿੱਚੀ ਤਿਆਰੀ
ਅਸਾਮ ਤੋਂ 23 ਸਾਲਾ ਮੁੱਕੇਬਾਜ਼ 4-1 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਹੁਣ ਉਸ ਦਾ ਸਾਹਮਣਾ ਮੌਜੂਦਾ ਵਿਸ਼ਵ ਚੈਂਪੀਅਨ ਤੁਰਕੀ ਦੀ ਬੁਸਾਨੇਜ਼ ਸੁਰਮੇਨੇਲੀ ਨਾਲ ਹੋਵੇਗਾ, ਜਿਸ ਨੇ ਕੁਆਰਟਰ ਫਾਈਨਲ ਵਿਚ ਯੂਕਰੇਨ ਦੀ ਅੰਨਾ ਲਾਇਸੇਨਕੋ ਨੂੰ ਮਾਤ ਦਿੱਤੀ ਸੀ। ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਨੇ ਬਹੁਤ ਜ਼ਿਆਦਾ ਸਬਰ ਦਿਖਾਇਆ ਅਤੇ ਉਸ ਖਿਡਾਰੀ ਨੂੰ ਮਾਤ ਦਿੱਤੀ ਜਿਸ ਤੋਂ ਉਹ ਪਹਿਲਾਂ ਹਾਰ ਚੁੱਕੀ ਹੈ।
Lovlina Borgohain
ਹੋਰ ਪੜ੍ਹੋ: ਟੋਕੀਉ ਉਲੰਪਿਕ: ਤੀਰਅੰਦਾਜ਼ ਦੀਪਿਕਾ ਕੁਮਾਰੀ ਕੁਆਰਟਰ ਫਾਈਨਲ ਵਿਚ ਪਹੁੰਚੀ
ਰਾਸ਼ਟਰੀ ਕੋਚ ਮੁਹੰਮਦ ਅਲੀ ਕਮਰ ਨੇ ਕਿਹਾ, “ਉਸ ਨੇ ਜਵਾਬੀ ਹਮਲਿਆਂ ਦੀ ਰਣਨੀਤੀ ’ਤੇ ਅਮਲ ਕੀਤਾ ਅਤੇ ਆਪਣੇ ਕੱਦ ਦਾ ਫਾਇਦਾ ਲਿਆ। ਪਿਛਲੇ ਮੈਚ ਵਿਚ ਉਹ ਇਸੇ ਵਿਰੋਧੀ ਖ਼ਿਲਾਫ਼ ਹਮਲਾਵਰ ਹੋਣ ਦੀ ਕੋਸ਼ਿਸ਼ ਵਿਚ ਹਾਰ ਗਈ ਸੀ। ਇਸ ਵਾਰ ਅਸੀਂ ਉਸ ਨੂੰ ਕਿਹਾ ਕਿ ਤੁਸੀਂ ਖੜ੍ਹੇ ਰਹੋ ਅਤੇ ਉਸ ਨੂੰ ਆਉਣ ਦਿਓ’। ਉਹਨਾਂ ਕਿਹਾ ਕਿ ਲਵਲੀਨਾ ਨੇ ਜ਼ਬਰਦਸਤ ਸਬਰ ਦਿਖਾਇਆ।
Lovlina Borgohain
ਅਸਾਮ ਦੇ ਗੋਲਾਘਾਟ ਜ਼ਿਲ੍ਹੇ ਦੀ ਲਵਲੀਨਾ ਨੇ ਕਿੱਕ ਬਾਕਸਰ ਵਜੋਂ ਸ਼ੁਰੂਆਤ ਕੀਤੀ ਪਰ ਬਾਅਦ ਵਿਚ ਉਸ ਨੂੰ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਪਦਮ ਬੋਰੋ ਨੇ ਮਾਨਤਾ ਦੇ ਦਿੱਤੀ। ਉਸ ਨੇ ਮੁੱਕੇਬਾਜ਼ੀ ਵਿਚ ਆਪਣੀ ਸ਼ੁਰੂਆਤ ਕੀਤੀ ਅਤੇ 2018 ਵਿਚ ਆਪਣੀ ਪਹਿਲੀ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਉਲੰਪਿਕ ਮੁੱਕੇਬਾਜ਼ੀ ਵਿਚ ਵਿਜੇਂਦਰ ਸਿੰਘ (2008) ਅਤੇ ਐਮਸੀ ਮੈਰੀਕਾਮ (2012) ਨੇ ਭਾਰਤ ਲਈ ਕਾਂਸੀ ਦੇ ਤਗਮੇ ਜਿੱਤੇ ਸਨ।