ਸੁੱਤੇ ਪਏ 37 ਸਾਲਾ ਵਿਅਕਤੀ ਦੀ ਯਾਦਦਾਸ਼ਤ 20 ਸਾਲ ਪਿੱਛੇ ਗਈ, ਸਵੇਰੇ ਉੱਠ ਸਕੂਲ ਜਾਣ ਦੀ ਖਿੱਚੀ ਤਿਆਰੀ
Published : Jul 30, 2021, 7:46 am IST
Updated : Jul 30, 2021, 8:31 am IST
SHARE ARTICLE
Man Loses 20 Years of Memories In a Single Night
Man Loses 20 Years of Memories In a Single Night

ਹੇਅਰਿੰਗ ਸਪੈਸ਼ਲਿਸਟ ਅਤੇ ਇਕ ਧੀ ਦੇ ਪਿਤਾ ਡੈਨੀਅਲ ਪੋਰਟਰ ਨਾਲ ਵਾਪਰੀ ਇਸ ਘਟਨਾ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ।  

ਅਮਰੀਕਾ: ਅਮਰੀਕਾ  ਦੇ ਟੈਕਸਾਸ ’ਚ  ਇਕ 37 ਸਾਲਾ ਵਿਅਕਤੀ ਦੀ ਸੁੱਤੇ-ਸੁੱਤੇ ਹੀ ਯਾਦਦਾਸ਼ਤ ਚਲੀ ਗਈ। ਹੇਅਰਿੰਗ ਸਪੈਸ਼ਲਿਸਟ ਅਤੇ ਇਕ ਧੀ ਦੇ ਪਿਤਾ ਡੈਨੀਅਲ ਪੋਰਟਰ ਨਾਲ ਵਾਪਰੀ ਇਸ ਘਟਨਾ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ।  ਡੈਨੀਅਲ ਰਾਤ ਨੂੰ ਅਰਾਮ ਨਾਲ ਸੌਂ ਰਿਹਾ ਸੀ। ਜਦੋਂ ਉਹ ਸਵੇਰੇ ਉੱਠਿਆ ਤਾਂ ਉਸ ਨੇ ਅਪਣੀ ਪਤਨੀ ਤੇ ਬੇਟੀ ਨੂੰ ਵੀ ਨਾ ਪਛਾਣਿਆ। ਉਸ ਨੇ ਦਫ਼ਤਰ ਦੀ ਬਜਾਏ ਸਕੂਲ ਜਾਣ ਦੀ ਤਿਆਰੀ ਸ਼ੁਰੂ ਕਰ ਦਿਤੀ, ਕਿਉਂਕਿ ਉਸ ਦੀ ਯਾਦ 20 ਸਾਲ ਪਿੱਛੇ ਜਾ ਚੁੱਕੀ ਸੀ।

Man Loses 20 Years of Memories In a Single NightMan Loses 20 Years of Memories In a Single Night

ਹੋਰ ਪੜ੍ਹੋ:  ਸੰਪਾਦਕੀ: ਮੋਨਟੇਕ ਪੈਨਲ ਦੀਆਂ ਸਿਫ਼ਾਰਸ਼ਾਂ ਵਿਚ ਮੁੱਖ ਸਿਫ਼ਾਰਸ਼ ਹੈ ਖ਼ਰਚੇ ਵਿਚ ਸਰਫ਼ੇ ਦੀ!

ਉਹ ਅਪਣੇ ਆਪ ਨੂੰ ਇਕ ਹਾਈ ਸਕੂਲ ਦਾ ਵਿਦਿਆਰਥੀ ਸਮਝਣ ਲਗਿਆ। ਜਦੋਂ ਉਹ ਸਵੇਰੇ ਉੱਠਿਆ ਤਾਂ ਉਸ ਨੂੰ ਪਤਨੀ ਅਜਨਬੀ ਲੱਗੀ। ਉਸ ਨੂੰ ਲਗਿਆ ਕਿ ਅਜਨਬੀ ਔਰਤ ਨੇ ਉਸ ਨੂੰ ਅਗ਼ਵਾ ਕੀਤਾ ਹੈ। ਉਹ ਅਪਣੇ ਆਪ ਨੂੰ ਇਕ ਹਾਈ ਸਕੂਲ ਦਾ ਵਿਦਿਆਰਥੀ ਸਮਝ ਰਿਹਾ ਸੀ ਅਤੇ ਜਦੋਂ ਉਸ ਨੇ ਅਪਣੇ ਆਪ ਨੂੰ ਸ਼ੀਸ਼ੇ ਵਿਚ ਵੇਖਿਆ ਤਾਂ ਉਹ ਵਿਸ਼ਵਾਸ ਨਹੀਂ ਕਰ ਸਕਦਾ ਸੀ ਕਿ ਉਹ 17 ਸਾਲਾਂ ਦੀ ਉਮਰ ਵਿਚ ਇੰਨੀ ਚਰਬੀ ਵਾਲਾ ਬੰਦਾ ਕਿਵੇਂ ਹੋ ਸਕਦਾ ਹੈ? ਉਸ ਦੀ ਪਤਨੀ ਰੂਥ ਅਤੇ 10 ਸਾਲ ਦੀ ਬੇਟੀ ਨੇ ਉਸ ਨੂੰ ਅਪਣੇ ਬਾਰੇ ਦੱਸਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਕੁੱਝ ਵੀ ਯਾਦ ਨਾ ਕਰ ਸਕਿਆ। 

Man Loses 20 Years of Memories In a Single NightMan Loses 20 Years of Memories In a Single Night

ਹੋਰ ਪੜ੍ਹੋ: ਜਾਸੂਸੀ ਮਾਮਲਾ:ਸੁਪਰੀਮ ਕੋਰਟ ਦੇ ਦਖ਼ਲ ਦੀ ਮੰਗ ਕਰਦਿਆਂ 500 ਲੋਕਾਂ, ਸਮੂਹਾਂ ਨੇ CJI ਨੂੰ ਲਿਖੀ ਚਿੱਠੀ

ਵਿਅਕਤੀ ਨੇ ਮਾਪਿਆਂ ਦੇ ਘਰ ਜਾ ਕੇ ਅਪਣਾ ਬਚਪਨ ਜਿਉਣਾ ਸ਼ੁਰੂ ਕਰ ਦਿਤਾ ਅਤੇ ਇਕ ਸਾਲ ਬਾਅਦ ਵੀ ਯਾਦਦਾਸ਼ਤ ਵਾਪਸ ਨਹੀਂ ਆਈ। ਉਸ ਦੇ ਪ੍ਰਵਾਰ ਦਾ ਕਹਿਣਾ ਹੈ ਕਿ ਪਹਿਲਾਂ ਡਾਕਟਰਾਂ ਨੇ ਇਸ ਨੂੰ ਸ਼ਾਰਟ ਟਰਮ ਮੈਮੋਰੀ ਲੋਸ ਦਾ ਨਾਮ ਦਿਤਾ ਸੀ ਅਤੇ ਕਿਹਾ ਸੀ ਕਿ ਉਸ ਦੀ 24 ਘੰਟਿਆਂ ਵਿਚ  ਯਾਦਾਸ਼ਤ ਵਾਪਸ ਆ ਜਾਵੇਗੀ। ਹਾਲਾਂਕਿ ਹੁਣ ਇਕ ਸਾਲ ਬੀਤ ਗਿਆ ਹੈ, ਪਰ ਡੈਨੀਅਲ ਨੂੰ ਕੋਈ ਵੀ ਘਟਨਾ ਯਾਦ ਨਹੀਂ ਆਈ ਜੋ ਪਿਛਲੇ 20 ਸਾਲਾਂ ਵਿਚ ਵਾਪਰੀ ਸੀ।

Man Loses 20 Years of Memories In a Single NightMan Loses 20 Years of Memories In a Single Night

ਡਾਕਟਰਾਂ ਦਾ ਕਹਿਣਾ ਹੈ ਕਿ ਡੈਨੀਅਲ ਦੀ ਯਾਦਦਾਸ਼ਤ ਭਾਵਨਾਤਮਕ ਤਣਾਅ ਕਾਰਨ ਖ਼ਤਮ ਹੋ ਸਕਦੀ ਹੈ। ਜਨਵਰੀ 2020 ਤੋਂ ਉਸ ਦੀ ਜ਼ਿੰਦਗੀ ਵਿਚ ਬਹੁਤ ਗੜਬੜ ਹੋਈ ਸੀ। ਉਸਨੇ ਆਪਣੀ ਨੌਕਰੀ ਗੁਆ ਦਿਤੀ, ਘਰ ਵੇਚਣਾ ਪਿਆ ਅਤੇ ਸਲਿੱਪ ਡਿਸਕਸ ਨਾਲ ਵੀ ਨਜਿੱਠਣਾ ਪਿਆ।  ਡਾਕਟਰਾਂ ਦਾ ਕਹਿਣਾ ਹੈ ਕਿ ਡੂੰਘੇ ਸਦਮੇ ਕਾਰਨ, ਉਸਦਾ ਦਿਮਾਗ਼ ਪਿਛਲੇ ਸਮੇਂ ਦੀ ਹਰ ਚੀਜ਼ ਨੂੰ ਭੁੱਲ ਗਿਆ ਹੈ। ਸਿਰਫ 20 ਸਾਲਾਂ ਦੇ ਜੀਵਨ ਨੂੰ ਭੁੱਲਣਾ ਡਾਕਟਰਾਂ ਲਈ ਵੀ ਇਕ ਬੁਝਾਰਤ ਬਣਿਆ ਹੋਇਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement