
ਭਾਰਤ ਨੇ ਇਸ ਟੂਰਨਾਮੈਂਟ 'ਚ ਪਹਿਲੀ ਵਾਰ ਜੂਡੋ 'ਚ ਤਮਗਾ ਜਿੱਤਿਆ
ਨਵੀਂ ਦਿੱਲੀ: ਭਾਰਤ ਨੇ ਨਿਸ਼ਾਨੇਬਾਜ਼ਾਂ ਦੇ ਤਿੰਨ ਸੋਨ ਤਮਗ਼ਿਆਂ ਦੀ ਬਦੌਲਤ ਚੀਨ ਦੇ ਚੇਂਗਦੂ ਵਿਚ ਚੱਲ ਰਹੀਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਵਿਚ ਚਾਰ ਤਮਗ਼ਿਆਂ ਨਾਲ ਅਪਣਾ ਖਾਤਾ ਖੋਲ੍ਹਿਆ। ਉਲੰਪੀਅਨ ਨਿਸ਼ਾਨੇਬਾਜ਼ ਇਲਾਵੇਨਿਲ ਵਲਾਰਿਵਨ ਨੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਭਾਰਤ ਲਈ ਪਹਿਲਾ ਸੋਨ ਤਮਗ਼ਾ ਜਿੱਤਿਆ।
ਇਹ ਵੀ ਪੜ੍ਹੋ: PRTC ਦੀ ਬੱਸ ਭਜਾ ਕੇ ਲੈ ਗਿਆ 'ਨਸ਼ੇੜੀ', ਬੋਲਿਆ, ਸ਼ਰਾਬ ਪੀਤੀ ਹੋਈ ਸੀ ਨਸ਼ੇ 'ਚ ਪਤਾ ਨਹੀਂ ਲੱਗਿਆ
ਉਨ੍ਹਾਂ ਨੇ 2019 ਦੇ ਪੜਾਅ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਫਿਰ ਉਸ ਦੀ ਸਾਥੀ ਨਿਸ਼ਾਨੇਬਾਜ਼ ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ਮਹਿਲਾ ਮੁਕਾਬਲੇ ਵਿਚ ਦਿਨ ਦਾ ਦੂਜਾ ਸੋਨ ਤਮਗ਼ਾ ਜਿੱਤਿਆ। ਮਨੂ ਨੇ ਯਸ਼ਸਵਿਨੀ ਸਿੰਘ ਦੇਸਵਾਲ ਅਤੇ ਅਭਿਦੰਨਿਆ ਅਸ਼ੋਕ ਪਾਟਿਲ ਨਾਲ ਮਿਲ ਕੇ ਔਰਤਾਂ ਦੇ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਵਿਚ ਸੋਨ ਤਮਗ਼ਾ ਜਿੱਤਿਆ।
ਇਹ ਵੀ ਪੜ੍ਹੋ: ਕੈਨੇਡਾ: 63 ਕਿਲੋ ਕੋਕੀਨ ਸਮੇਤ ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ
ਭਾਰਤ ਨੇ ਇਸ ਟੂਰਨਾਮੈਂਟ 'ਚ ਪਹਿਲੀ ਵਾਰ ਜੂਡੋ 'ਚ ਤਮਗਾ ਜਿੱਤਿਆ, ਜਿਸ ਨੂੰ ਯਾਮਿਨੀ ਮੌਰਿਆ ਨੇ ਔਰਤਾਂ ਦੇ 57 ਕਿਲੋਗ੍ਰਾਮ ਵਰਗ 'ਚ ਕਾਂਸੀ ਦੇ ਤਮਗ਼ੇ ਦੇ ਰੂਪ 'ਚ ਹਾਸਲ ਕੀਤਾ। ਅਮਨ ਸੈਣੀ ਅਤੇ ਪ੍ਰਗਤੀ ਦੀ ਕੰਪਾਊਂਡ ਮਿਕਸਡ ਟੀਮ ਨੇ ਫਾਈਨਲ ਵਿਚ ਪ੍ਰਵੇਸ਼ ਕਰਨ ਦੇ ਨਾਲ ਹੀ ਤੀਰਅੰਦਾਜ਼ੀ ਵਿਚ ਭਾਰਤ ਦਾ ਤੀਜਾ ਤਮਗ਼ਾ ਵੀ ਯਕੀਨੀ ਬਣਾ ਲਿਆ ਹੈ। ਭਾਰਤ ਤੀਰਅੰਦਾਜ਼ੀ ਵਿਚ ਅੱਠ ਤਮਗ਼ਿਆ ਦੀ ਦੌੜ ਵਿਚ ਹੈ।
ਇਹ ਵੀ ਪੜ੍ਹੋ: ਆਰ.ਟੀ.ਆਈ. ਕਾਰਕੁਨ ਨੇ ਮੰਗੀ ਜਾਣਕਾਰੀ ਤਾਂ ਮਿਲਿਆ 40 ਹਜ਼ਾਰ ਪੰਨਿਆਂ ਦਾ ਜਵਾਬ, ਕਾਗਜ਼ਾਂ ਨਾਲ ਭਰੀ ਗੱਡੀ
ਅਮਨ ਅਤੇ ਪ੍ਰਗਤੀ ਦੀ ਟੀਮ ਨੇ ਸੈਮੀਫਾਈਨਲ ਵਿਚ ਮੇਜ਼ਬਾਨ ਚੀਨ ਨੂੰ 152-151 ਦੇ ਸਕੋਰ ਨਾਲ ਸਿਰਫ਼ ਇਕ ਅੰਕ ਨਾਲ ਹਰਾ ਕੇ ਫਾਈਨਲ ਵਿਚ ਥਾਂ ਬਣਾਈ। ਸੋਨ ਤਮਗ਼ੇ ਲਈ ਹੁਣ ਉਨ੍ਹਾਂ ਦਾ ਸਾਹਮਣਾ ਕੋਰੀਆ ਨਾਲ ਹੋਵੇਗਾ। ਭਾਰਤ ਇਸ ਸਮੇਂ ਤਮਗ਼ਿਆਂ ਦੀ ਸੂਚੀ ਵਿਚ ਜਾਪਾਨ (ਚਾਰ ਸੋਨ, ਤਿੰਨ ਚਾਂਦੀ ਅਤੇ ਇਕ ਕਾਂਸੀ), ਮੇਜ਼ਬਾਨ ਚੀਨ (4-2-2) ਅਤੇ ਕੋਰੀਆ (4-2-2) ਤੋਂ ਪਿੱਛੇ ਹੈ।