
ਏਸ਼ੀਆਈ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਦੇਸ਼ ਲਈ ਹੁਣ ਤੱਕ 7 ਗੋਲਡ ਮੈਡਲ ਜਿੱਤੇ ਹਨ
ਨਵੀਂ ਦਿੱਲੀ, ਏਸ਼ੀਆਈ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਦੇਸ਼ ਲਈ ਹੁਣ ਤੱਕ 7 ਗੋਲਡ ਮੈਡਲ ਜਿੱਤੇ ਹਨ। ਇਸ ਸਮੇਂ ਸੋਨ ਤਗਮੇ ਦੀ ਲਿਸਟ ਵਿਚ ਭਾਰਤ 9ਵੇਂ ਨੰਬਰ ਉੱਤੇ ਹੈ। ਅਜੇ ਬੈਡਮਿੰਟਨ ਸਮੇਤ ਭਾਰਤ ਨੂੰ ਕੁੱਝ ਹੋਰ ਸੋਨ ਤਗਮਿਆਂ ਦੀ ਉਂਮੀਦ ਹੈ। ਕਈ ਖੇਡਾਂ ਵਿਚ ਭਾਰਤ ਨੇ ਹੈਰਾਨ ਕਰਦੇ ਹੋਏ ਪਹਿਲੀ ਵਾਰ ਗੋਲਡ ਮੈਡਲ ਸਮੇਤ ਦੂੱਜੇ ਤਗਮੇ ਵੀ ਹਾਸਲ ਕੀਤੇ ਹਨ। ਅਜਿਹੇ ਵਿਚ ਭਾਰਤੀ ਦੀ ਸਿਫ਼ਤ ਹੋਣਾ ਸੁਭਾਵਿਕ ਹੈ। ਭਾਰਤ ਦੇ ਖੇਡ ਮੰਤਰੀ ਅਤੇ ਓਲੰਪਿਕ ਵਿਚ ਚੰਡੀ ਦਾ ਤਗਮਾ ਹਾਸਲ ਕਰ ਚੁੱਕੇ ਰਾਜਵਰਧਨ ਸਿੰਘ ਰਾਠੌੜ ਇਸ ਸਮੇਂ ਖਿਡਾਰੀਆਂ ਦੇ ਨਾਲ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਇੰਡੋਨੇਸ਼ੀਆ ਵਿਚ ਹਨ।
Rajyavardhan Singh Rathore Serves food to Indian Players
ਖੇਡ ਮੰਤਰੀ ਰਾਜਵਾਰਧਨ ਰਾਠੌੜ ਆਪ ਖੁਦ ਚੋਟੀ ਦੇ ਨਿਸ਼ਾਨੇਬਾਜ਼ ਰਹਿ ਚੁੱਕੇ ਹਨ ਅਤੇ ਓਲੰਪਿਕਸ ਵਿਚ ਉਸ ਸਮੇਂ ਚਾਂਦੀ ਦਾ ਤਗਮਾ ਹਾਸਿਲ ਕਰਨ ਵਾਲੇ ਪਹਿਲੇ ਖਿਡਾਰੀ ਸਨ। ਇਨ੍ਹਾਂ ਖਿਡਾਰੀਆਂ ਦਾ ਹੌਂਸਲਾ ਵਧਾਉਣ ਲਈ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਵੀ ਪਿਛੇ ਨਹੀਂ ਰਹੇ। ਰਾਠੌੜ ਦੇਸ਼ ਦੇ ਲੋਕਾਂ ਵਿਚ ਤੰਦਰੁਸਤ 'ਤੇ ਫਿੱਟ ਰਹਿਣ ਦੇ ਸੰਦੇਸ਼ ਦੇਣ ਨੂੰ ਲੈਕੇ ਹਮੇਸ਼ਾ ਸੁਰਖੀਆਂ ਵਿਚ ਰਹਿੰਦੇ ਹੀ ਹਨ। ਪਰ ਏਸ਼ਿਆਈ ਖੇਡਾਂ ਦੌਰਾਨ ਉਨ੍ਹਾਂ ਦੀ ਇੱਕ ਤਸਵੀਰ ਬਹੁਤ ਵਾਇਰਲ ਹੋ ਰਹੀ ਹੈ।
Rajyavardhan Singh Rathore Serves food to Indian Players
ਇਸ ਤਸਵੀਰ ਵਿਚ ਖੇਡ ਮੰਤਰੀ ਦੇ ਹੱਥ ਵਿਚ ਖਾਣੇ ਦੀ ਟ੍ਰੇ ਹੈ ਜੋ ਕਿ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਨੂੰ ਵਰਤਾ ਰਹੇ ਹਨ। ਦੱਸ ਦਈਏ ਕਿ ਇਹ ਤਸਵੀਰ ਇੰਡੋਨੇਸ਼ੀਆ ਦੀ ਹੈ। ਖਿਡਾਰੀਆਂ ਦਾ ਹੌਂਸਲਾ ਵਧਾ ਰਹੇ ਰਾਠੌਰ ਦੀ ਤਸਵੀਰ ਨੂੰ ਦੇਸ਼ ਵਿਚ ਬਹੁਤ ਸਰਾਹਿਆ ਜਾ ਰਿਹਾ ਹੈ। ਟਵਿਟਰ 'ਤੇ ਯੂਜ਼ਰ ਇਸ ਦੇ ਲਈ ਉਨ੍ਹਾਂ ਦਾ ਧੰਨਵਾਦ ਵੀ ਕਰ ਰਹੇ ਹਨ।
Rajyavardhan Singh Rathore Serves food to Indian Players
ਇੱਕ ਯੂਜ਼ਰ ਲਿਖਦੀ ਹੈ ਕਿ ਇੱਕ sportsperson ਚੰਗੀ ਤਰ੍ਹਾਂ ਜਾਣਦਾ ਹੈ ਕਿ ਦੂੱਜੇ sportsperson ਦਾ ਆਦਰ ਸਤਿਕਾਰ ਕਿਵੇਂ ਕਰਨਾ ਹੈ। ਜਿਵੇਂ ਕਿ ਸਭ ਜਾਣਦੇ ਹਨ ਕਿ ਖੇਡ ਮੰਤਰੀ ਰਾਜਵਾਰਧਨ ਰਾਠੌੜ ਆਪ ਖੁਦ ਚੋਟੀ ਦੇ ਨਿਸ਼ਾਨੇਬਾਜ਼ ਰਹਿ ਚੁੱਕੇ ਹਨ ਅਤੇ ਓਲੰਪਿਕਸ ਵਿਚ ਉਸ ਸਮੇਂ ਚਾਂਦੀ ਦਾ ਤਗਮਾ ਹਾਸਿਲ ਕਰਨ ਵਾਲੇ ਪਹਿਲੇ ਖਿਡਾਰੀ ਸਨ। ਇੱਕ ਗੱਲ ਤਾਂ ਪੱਕੀ ਹੈ ਕਿ ਰਾਜਵਾਰਧਨ ਰਾਠੋੜ ਦਾ ਖੇਡਾਂ ਪ੍ਰਤੀ ਇਹ ਨਜ਼ਰੀਆ ਦੇਖਕੇ ਖਿਡਾਰੀ ਜ਼ਰੂਰ ਉਤਸ਼ਾਹਿਤ ਹੋਣਗੇ ਅਤੇ ਅਪਣੀ ਮਿਹਨਤ ਤੇ ਦ੍ਰਿੜ ਜਜ਼ਬੇ ਦੇ ਨਾਲ ਭਾਰਤ ਲਈ ਹੋਰ ਚੰਗਾ ਪ੍ਰਦਰਸ਼ਨ ਕਰਨਗੇ।