ਏਸ਼ੀਆਈ ਖੇਡਾਂ: 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ’ਚ ਭਾਰਤ ਨੇ ਜਿੱਤਿਆ ਚਾਂਦੀ ਦਾ ਤਮਗ਼ਾ
Published : Sep 30, 2023, 12:40 pm IST
Updated : Sep 30, 2023, 12:40 pm IST
SHARE ARTICLE
Asian Games 2023: Sarabjot Singh, Divya Bag Silver In 10 M Air Pistol
Asian Games 2023: Sarabjot Singh, Divya Bag Silver In 10 M Air Pistol

ਸਰਬਜੋਤ ਸਿੰਘ ਅਤੇ ਦਿਵਿਆ ਟੀ.ਐਸ. ਨੇ ਰੌਸ਼ਨ ਕੀਤਾ ਦੇਸ਼ ਦਾ ਨਾਂਅ

 

ਹਾਂਗਜ਼ੂ: ਅਪਣਾ ਜਨਮ ਦਿਨ ਮਨਾ ਰਹੇ ਭਾਰਤ ਦੇ ਸਰਬਜੋਤ ਸਿੰਘ ਅਤੇ ਦਿਵਿਆ ਟੀ.ਐਸ. ਏਸ਼ੀਅਨ ਖੇਡਾਂ ਦੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਦੇ ਫਾਈਨਲ ਵਿਚ ਚੀਨੀ ਜੋੜੀ ਤੋਂ ਹਾਰ ਗਏ ਅਤੇ ਉਨ੍ਹਾਂ ਨੂੰ ਚਾਂਦੀ ਦੇ ਤਮਗ਼ੇ ਨਾਲ ਸਬਰ ਕਰਨਾ ਪਿਆ।

ਇਹ ਵੀ ਪੜ੍ਹੋ: ਸਿੱਖ ਭਾਈਚਾਰੇ ਨੇ ਰਚਿਆ ਇਤਿਹਾਸ: ਗ੍ਰੰਥੀ ਸਿੰਘ ਨੇ ਅਮਰੀਕੀ ਪ੍ਰਤੀਨਿਧੀ ਸਭਾ ਦੀ ਕਾਰਵਾਈ ਤੋਂ ਪਹਿਲਾਂ ਕੀਤੀ ਅਰਦਾਸ

ਭਾਰਤ ਨੇ ਇਨ੍ਹਾਂ ਖੇਡਾਂ ਵਿਚ ਨਿਸ਼ਾਨੇਬਾਜ਼ੀ ਵਿਚ ਛੇ ਸੋਨ, ਅੱਠ ਚਾਂਦੀ ਅਤੇ ਪੰਜ ਕਾਂਸੀ ਸਮੇਤ ਕੁੱਲ 19 ਤਮਗ਼ੇ ਜਿੱਤੇ ਹਨ। ਭਾਰਤੀ ਜੋੜੀ ਨੂੰ ਫਾਈਨਲ ਵਿਚ ਚੀਨੀ ਵਿਸ਼ਵ ਚੈਂਪੀਅਨ ਝਾਂਗ ਬੋਵੇਨ ਅਤੇ ਜਿਆਂਗ ਰੇਨਕਸਿਨ ਨੇ 16.14 ਨਾਲ ਹਰਾਇਆ।

ਇਹ ਵੀ ਪੜ੍ਹੋ: ਕੀ ਕਨੈਡਾ ਪਰਤਣ ਤੋਂ ਪਹਿਲਾਂ ਦਰਬਾਰ ਸਾਹਿਬ ਨਤਮਸਤਕ ਹੋਏ ਕੈਨੇਡਾ ਦੇ ਅੰਬੈਸਡਰ?

ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਵਿਚ ਅਰਜੁਨ ਸਿੰਘ ਚੀਮਾ ਅਤੇ ਸ਼ਿਵਾ ਨਰਵਾਲ ਦੇ ਨਾਲ ਸੋਨ ਤਗ਼ਮਾ ਜਿੱਤਣ ਵਾਲੇ ਸਰਬਜੋਤ ਭਾਰਤ ਨੂੰ ਸੋਨ ਤਗ਼ਮਾ ਦਿਵਾਉਣ ਦੇ ਕਰੀਬ ਸੀ ਪਰ ਦਿਵਿਆ ਨੇ ਅੰਤ ਵਿਚ ਕੁੱਝ ਖ਼ਰਾਬ ਸ਼ਾਟ ਲਾਏ ਜਿਸ ਨਾਲ ਚੀਨ ਨੂੰ ਲੀਡ ਮਿਲ ਗਈ।

ਇਹ ਵੀ ਪੜ੍ਹੋ: ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ: ਸਾਬਕਾ ਡੀ. ਜੀ. ਪੀ. ਸਿਧਾਰਥ ਚਟੋਪਾਧਿਆਏ ਨੇ ਕੀਤਾ ਹਾਈ ਕੋਰਟ ਦਾ ਰੁਖ

ਆਖਰੀ ਸ਼ਾਟ 'ਤੇ 9.9 ਦਾ ਸਕੋਰ ਬਣਾਉਣ ਵਾਲੇ 22 ਸਾਲਾ ਸਰਬਜੋਤ ਨੇ ਕਿਹਾ, ''ਮੈਂ ਥੋੜ੍ਹਾ ਘਬਰਾਇਆ ਹੋਇਆ ਸੀ। ਬਹੁਤ ਦਬਾਅ ਸੀ। ਮੈਂ ਮੈਚ ਤੋਂ ਪਹਿਲਾਂ ਅਤੇ ਬਾਅਦ ਵਿਚ ਪੇਟ ਨਾਲ ਸਾਹ ਲੈਣ ਦਾ ਅਭਿਆਸ ਕੀਤਾ। ਦਿਵਿਆ ਨੇ ਕਿਹਾ, ''ਅਸੀਂ ਚੰਗਾ ਪ੍ਰਦਰਸ਼ਨ ਕੀਤਾ। ਮੈਂ ਫਾਈਨਲ ਵਿਚ ਅਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ। ਮੈਂ ਪਹਿਲੇ ਤੋਂ ਲੈ ਕੇ ਆਖਰੀ ਸ਼ਾਟ ਤਕ ਆਨੰਦ ਮਾਣਿਆ।''

ਇਹ ਵੀ ਪੜ੍ਹੋ: ਖਰੜ 'ਚ ਪੁਲਿਸ ਮੁਲਾਜ਼ਮਾਂ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਦਿਵਿਆ ਨੇ ਕਿਹਾ, ''ਅਗਲੇ ਸਾਲ ਪੈਰਿਸ ਉਲੰਪਿਕ ਹੈ ਅਤੇ ਮੈਂ ਕੁਆਲੀਫਾਈ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹਾਂ। ਸਾਡੇ ਕੋਲ ਚੰਗੇ ਕੋਚ ਹਨ, ਜਿਨ੍ਹਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ।'' ਕੁਆਲੀਫਿਕੇਸ਼ਨ 'ਚ ਸਰਬਜੋਤ ਨੇ 291 ਜਦਕਿ ਦਿਵਿਆ ਦਾ ਸਕੋਰ 286 ਰਿਹਾ। ਦੋਵਾਂ ਦਾ ਕੁੱਲ ਸਕੋਰ 577 ਰਿਹਾ ਅਤੇ ਉਹ ਕੁਆਲੀਫਿਕੇਸ਼ਨ ਵਿਚ ਚੀਨ ਤੋਂ ਇਕ ਅੰਕ ਅੱਗੇ ਸਨ ਪਰ ਚੀਨੀ ਜੋੜੀ ਨੇ ਫਾਈਨਲ ਵਿਚ ਜਿੱਤ ਦਰਜ ਕੀਤੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement