
ਭਾਰਤ ਦੀ ਵਨਡੇ ਵਿਚ ਰਨਾਂ ਦੇ ਲਿਹਾਜ਼ ਨਾਲ ਤੀਜੀ ਸਭ ਤੋਂ ਵੱਡੀ ਜਿੱਤ.......
ਮੁੰਬਈ ( ਭਾਸ਼ਾ): ਭਾਰਤ ਨੇ ਵਨਡੇ ਵਿਚ ਰਨਾਂ ਦੇ ਲਿਹਾਜ਼ ਨਾਲ ਤੀਜੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ ਹੈ। ਵਿਸ਼ਾਲ ਟੀਚੇ ਦੇ ਸਾਹਮਣੇ ਵੈਸਟ ਇੰਡੀਜ਼ ਦੇ ਬੱਲੇਬਾਜ ਇਕ - ਇਕ ਕਰ ਢੇਰ ਹੁੰਦੇ ਚਲੇ ਗਏ ਅਤੇ ਟੀਮ ਇੰਡੀਆ ਨੇ ਵੈਸਟ ਇੰਡੀਜ਼ ਨੂੰ ਮੁੰਬਈ ਦੇ ਬਰੇਬਾਨ੍ ਸਟੇਡੀਅਮ ਵਿਚ ਖੇਡੇ ਗਏ ਚੌਥੇ ਵਨਡੇ ਵਿਚ 224 ਰਨਾਂ ਨਾਲ ਮਾਤ ਦੇ ਕੇ ਪੰਜ ਮੈਚਾਂ ਦੀ ਵਨਡੇ ਸੀਰੀਜ਼ ਵਿਚ 2-1 ਨਾਲ ਜਿੱਤ ਹਾਸਲ ਕਰ ਲਈ ਹੈ। ਇਸ ਮੈਚ ਵਿਚ ਜਿੱਤ ਦੇ ਨਾਲ ਹੀ ਭਾਰਤ ਨੇ ਇਹ ਤੈਅ ਕਰ ਦਿਤਾ ਕਿ ਉਹ ਇਹ ਵਨਡੇ ਸੀਰੀਜ਼ ਨਹੀਂ ਹਾਰ ਸਕਦਾ।
India Team
ਦੱਸ ਦਈਏ ਕਿ ਤੀਰੁਵਨੰਤਪੁਰਮ ਵਿਚ ਖੇਡੇ ਜਾਣ ਵਾਲੇ ਪੰਜਵੇਂ ਅਤੇ ਆਖਰੀ ਵਨਡੇ ਵਿਚ ਸੀਰੀਜ਼ ਦਾ ਫੈਸਲਾ ਹੋਵੇਗਾ। ਗੁਵਾਹਾਟੀ ਵਿਚ ਖੇਡਿਆ ਗਿਆ ਪਹਿਲਾ ਵਨਡੇ ਭਾਰਤ ਦੇ ਨਾਮ ਰਿਹਾ ਸੀ। ਜਦੋਂ ਕਿ ਵਿਸ਼ਾਖਾਪਟਨਮ ਵਿਚ ਖੇਡਿਆ ਗਿਆ ਦੂਜਾ ਮੈਚ ਟਾਈ ਰਿਹਾ ਸੀ ਅਤੇ ਪੁਣੇ ਵਿਚ ਖੇਡੇ ਗਏ ਤੀਸਰੇ ਵਨਡੇ ਵਿਚ ਵੈਸਟ ਇੰਡੀਜ਼ ਨੇ ਜਿੱਤ ਦਰਜ ਕਰਦੇ ਹੋਏ ਸੀਰੀਜ 1-1 ਨਾਲ ਬਰਾਬਰ ਕਰ ਲਈ ਸੀ। ਪਰ ਮੁੰਬਈ ਵਿਚ ਭਾਰਤ ਨੇ ਹਾਰ ਦਾ ਬਦਲਾ ਲੈਂਦੇ ਹੋਏ ਵੈਸਟ ਇੰਡੀਜ਼ ਨੂੰ 224 ਰਨਾਂ ਨਾਲ ਵੱਡੀ ਹਾਰ ਦੇ ਦਿਤੀ।
India Team
ਮੁੰਬਈ ਵਨਡੇ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਟੀਮ ਇੰਡੀਆ ਨੇ 50 ਓਵਰਾਂ ਵਿਚ 5 ਵਿਕੇਟ ਗਵਾ ਕੇ 377 ਰਨ ਬਣਾਏ ਅਤੇ ਵੈਸਟ ਇੰਡੀਜ਼ ਨੂੰ ਜਿੱਤ ਲਈ 378 ਰਨਾਂ ਦਾ ਟੀਚਾ ਦਿਤਾ। ਜਵਾਬ ਵਿਚ ਵੈਸਟ ਇੰਡੀਜ਼ ਦੀ ਟੀਮ 36.2 ਓਵਰ ਵਿਚ 153 ਰਨ ਉਤੇ ਹੀ ਢੇਰ ਹੋ ਗਈ। ਵੈਸਟ ਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਸਭ ਤੋਂ ਜ਼ਿਆਦਾ 54 ਰਨ ਬਣਾਏ। ਇਹ ਭਾਰਤ ਦੀ ਵਨਡੇ ਵਿਚ ਰਨਾਂ ਦੇ ਲਿਹਾਜ਼ ਨਾਲ ਤੀਜੀ ਸਭ ਤੋਂ ਵੱਡੀ ਜਿੱਤ ਹੈ।
ਵਿਸ਼ਾਲ ਟੀਚੇ ਦੇ ਸਾਹਮਣੇ ਵੈਸਟ ਇੰਡੀਜ਼ ਦੇ ਬੱਲੇਬਾਜ ਇਕ-ਇਕ ਕਰ ਢੇਰ ਹੁੰਦੇ ਚਲੇ ਗਏ। ਭਾਰਤ ਦੇ ਖਲੀਲ ਅਹਿਮਦ ਅਤੇ ਕੁਲਦੀਪ ਯਾਦਵ ਨੇ ਤਿੰਨ-ਤਿੰਨ ਵਿਕੇਟ ਲਏ। ਜਦ ਕਿ ਭੁਵਨੇਸ਼ਵਰ ਕੁਮਾਰ ਅਤੇ ਰਵਿੰਦਰ ਜਡੇਜਾ ਨੂੰ ਇਕ-ਇਕ ਸਫ਼ਲਤਾ ਮਿਲੀ। ਦੋ ਖਿਡਾਰੀ ਰਨ ਆਉਟ ਹੋਏ। ਰੋਹਿਤ ਸ਼ਰਮਾ ਨੂੰ 162 ਰਨਾਂ ਦੀ ਪਾਰੀ ਲਈ ਮੈਨ ਆਫ਼ ਦ ਮੈਚ ਦਾ ਅਵਾਰਡ ਦਿੱਤਾ ਗਿਆ।