ਵਿਰਾਟ ਕੋਹਲੀ ਬਣ ਸਕਦੇ ਹਨ ਵਨਡੇ ਕ੍ਰਿਕੇਟ 'ਚ 10 ਹਜ਼ਾਰ ਰਨ ਬਣਾਉਣ ਵਾਲੇ ਖਿਡਾਰੀ
Published : Oct 24, 2018, 3:17 pm IST
Updated : Oct 24, 2018, 4:46 pm IST
SHARE ARTICLE
 India won the toss
India won the toss

ਭਾਰਤ ਅਤੇ ਵੈਸਟਇੰਡੀਜ਼ ਦੇ ਵਿਚ ਦੂਜਾ ਵਨਡੇ ਮੈਚ ਵਿਸ਼ਾਖਾਪਟਨਮ ਦੇ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿਚ ਵਿਰਾਟ ...

ਨਵੀਂ ਦਿੱਲੀ (ਭਾਸ਼ਾ) : ਵਿਰਾਟ ਕੋਹਲੀ ਵਨਡੇ ਕ੍ਰਿਕੇਟ ਵਿਚ ਸਭ ਤੋਂ ਤੇਜ਼ੀ ਨਾਲ 10 ਹਜ਼ਾਰ ਰਨ ਬਣਾਉਣ ਵਾਲੇ ਖਿਡਾਰੀ ਬਣ ਸਕਦੇ ਹਨ। ਭਾਰਤ ਅਤੇ ਵੈਸਟਇੰਡੀਜ਼ ਦੇ ਵਿਚ ਦੂਜਾ ਵਨਡੇ ਮੈਚ ਵਿਸ਼ਾਖਾਪਟਨਮ ਦੇ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿਚ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪੰਜ ਵਨਡੇ ਮੈਚ ਦੀ ਇਸ ਸੀਰੀਜ਼ ਦੇ ਪਹਿਲੇ ਮੁਕਾਬਲੇ ਨੂੰ ਜਿੱਤ ਕੇ ਭਾਰਤ ਨੇ 1-0 ਦੀ ਪੋਜ਼ੀਸ਼ਨ ਬਣਾ ਲਈ ਹੈ। ਗੁਵਹਾਟੀ ਵਿਚ ਸ਼ਤਕ ਬਣਾਉਣ ਵਾਲੇ ਹੇਟਮਾਇਰ ਨੂੰ ਕੁਲਦੀਪ ਯਾਦਵ ਨੇ ਟੈਸਟ ਸੀਰੀਜ਼ ਵਿਚ ਤਿੰਨ ਵਾਰ ਆਊਟ ਕੀਤਾ ਸੀ।

Team IndiaTeam Indiaਅਜਿਹੇ ਵਿਚ ਟੀਮ ਪ੍ਰਬੰਧਨ ਨੇ ਦੂਜੇ ਵਨਡੇ ਲਈ ਇਕ ਬਦਲਾਵ ਕੀਤਾ ਹੈ। ਕੁਲਦੀਪ ਯਾਦਵ ਨੂੰ ਖਲੀਲ ਅਹਿਮਦ ਦੇ ਸਥਾਨ ‘ਤੇ ਮੌਕਾ ਮਿਲਿਆ ਹੈ। ਵੈਸਟਇੰਡੀਜ਼ ਟੀਮ ਵਿਚ ਵੀ ਇਸ ਮੈਚ ਲਈ ਇਕ ਬਦਲਾਵ ਕੀਤਾ ਗਿਆ ਹੈ। ਆਖ਼ਰੀ ਸਮੇਂ ਵਿਚ ਓਸ਼ਾਨੇ ਥਾਮਸ ਦੇ ਸਥਾਨ ‘ਤੇ ਓਬੇਡ ਮੇਕਾਏ ਨੇ ਕਦਮ   ਰੱਖਿਆ ਹੈ। ਇਸ ਮੈਚ ਵਿਚ ਟੀਮ ਇੰਡੀਆ ਨੇ ਇਕ ਅਜਿਹਾ ਕੰਮ ਕੀਤਾ, ਜੋ ਕ੍ਰਿਕੇਟ ਇਤਿਹਾਸ ਦੇ 141 ਸਾਲਾਂ ਵਿਚ ਪਹਿਲਾਂ ਕਦੇ ਵੀ ਕੋਈ ਟੀਮ ਨਹੀਂ ਕਰ ਸਕੀ ਸੀ।

 



 

ਵਿਸ਼ਾਖਾਪਟਨਮ ਵਿਚ ਭਾਰਤੀ ਟੀਮ ਅਪਣਾ 950ਵਾਂ ਵਨਡੇ ਮੈਚ ਖੇਡ ਰਹੀ ਹੈ। ਇਸ ਦੇ ਨਾਲ ਭਾਰਤ ਦੁਨੀਆ ਵਿਚ 950 ਵਨਡੇ ਮੈਚ ਖੇਡਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਇਸ ਲਿਸਟ ਵਿਚ ਦੂਜੇ ਨੰਬਰ ‘ਤੇ ਆਸਟਰੇਲੀਆ (916) ਹੈ। ਪਹਿਲੇ ਮੈਚ ਵਿਚ 140 ਰਨ ਦੀ ਤੂਫ਼ਾਨੀ ਪਾਰੀ ਖੇਡਣ ਵਾਲੇ ਵਿਰਾਟ ਕੋਹਲੀ ਦੂਜੇ ਵਨਡੇ ਮੈਚ ਵਿਚ ਇਕ ਵਿਸ਼ਵ ਰਿਕਾਰਡ ਅਪਣੇ ਨਾਮ ਕਰ ਸਕਦੇ ਹਨ।

Virat KohliVirat Kohliਫਿਲਹਾਲ ਇਹ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਮ ਦਰਜ ਹੈ। ਕੋਹਲੀ ਨੇ ਹੁਣ ਵਨਡੇ ਵਿਚ 9919 ਰਨ ਬਣਾਏ ਹਨ ਅਤੇ ਉਨ੍ਹਾਂ ਨੂੰ ‘ਦਸ ਹਜਾਰੀ’ ਕਲੱਬ ਵਿਚ ਸ਼ਾਮਿਲ ਹੋਣ ਲਈ ਕੇਵਲ 81 ਰਨ ਦੀ ਜ਼ਰੂਰਤ ਹੈ। ਵਧੀਆ ਪ੍ਰਦਰਸ਼ਨ ਕਰ ਰਹੇ ਕੋਹਲੀ ਅਗਲੇ ਵਨਡੇ ਮੈਚ ਵਿਚ ਇਸ ਉਪਲਬਧੀ ਨੂੰ ਹਾਸਲ ਕਰ ਕੇ ਵਿਸ਼ਵ ਰਿਕਾਰਡ ਅਪਣੇ ਨਾਮ ਕਰ ਸਕਦੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement