
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਦੇ ਖ਼ਿਲਾਫ਼ ਤੀਸਰੇ ਵਨਡੇ ਵਿਚ ਹਾਰਨ ਤੋਂ ਬਾਅਦ ਟੀਮ ਵਿਚ ਇਕ ਆਲਰਾਉਂਡਰ ਦੀ ਕਮੀ ਨੂੰ ਸਵੀਕਾਰ...
ਪੂਨੇ (ਭਾਸ਼ਾ) : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਦੇ ਖ਼ਿਲਾਫ਼ ਤੀਸਰੇ ਵਨਡੇ ਵਿਚ ਹਾਰਨ ਤੋਂ ਬਾਅਦ ਟੀਮ ਵਿਚ ਇਕ ਆਲਰਾਉਂਡਰ ਦੀ ਕਮੀ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਕਿਹਾ, “ਅਸੀਂ ਇਸ ਮੈਚ ਵਿਚ ਇਕ ਆਲਰਾਉਂਡਰ ਦੀ ਕਮੀ ਮਹਿਸੂਸ ਕੀਤੀ। ਚੌਥੇ ਵਨਡੇ ਵਿਚ ਕੇਦਾਰ ਜਾਦਵ ਟੀਮ ਨਾਲ ਜੁੜ ਜਾਣਗੇ। ਸਾਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਆਉਣ ਨਾਲ ਟੀਮ ਦਾ ਸੰਤੁਲਨ ਠੀਕ ਹੋ ਜਾਵੇਗਾ।” ਇਸ ਮੈਚ ਵਿਚ ਕੋਹਲੀ ਦੇ ਸ਼ਤਕ ਤੋਂ ਬਾਅਦ ਵੀ ਭਾਰਤ ਨੂੰ 43 ਦੌੜਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਕੋਹਲੀ ਨੇ ਕਿਹਾ, ਜਦੋਂ ਹਾਰਦਿਕ ਪੰਡਿਆ ਅਤੇ ਕੇਦਾਰ ਇਕੱਠੇ ਖੇਡਦੇ ਹਨ ਤਾਂ ਸਾਨੂੰ ਸੌਖਾ ਹੋ ਜਾਂਦਾ ਸੀ। ਹਾਰਦਿਕ ਵਰਗੇ ਖਿਡਾਰੀ ਦੇ ਨਾ ਖੇਡਣ ‘ਤੇ ਸੰਤੁਲਨ ਬਣਾਉਣਾ ਮੁਸ਼ਕਿਲ ਹੋ ਜਾਂਦਾ ਹੈ। ਉਹ ਬੱਲੇਬਾਜੀ ਅਤੇ ਗੇਂਦਬਾਜੀ ਦੋਵਾਂ ਵਿਭਾਗਾਂ ਵਿਚ ਟੀਮ ਲਈ ਕਾਰਗਰ ਸਾਬਤ ਹੁੰਦੇ ਹਨ। ਕੋਹਲੀ ਨੇ ਵਿੰਡੀਜ਼ ਨੂੰ 227 ‘ਤੇ ਅੱਠ ਵਿਕੇਟ ਤੋਂ ਬਾਅਦ 283 ਦੌੜਾਂ ਤੱਕ ਪਹੁੰਚਣ ‘ਤੇ ਗੇਂਦਬਾਜਾਂ ਨੂੰ ਦੋਸ਼ੀ ਠਹਰਾਇਆ। ਉਨ੍ਹਾਂ ਨੇ ਕਿਹਾ, ਅਸੀਂ ਸ਼ੁਰੂ ਵਿਚ ਚੰਗੀ ਗੇਂਦਬਾਜੀ ਕੀਤੀ।
35 ਓਵਰ ਤੋਂ ਬਾਅਦ ਵਿਕੇਟ ਬੱਲੇਬਾਜੀ ਲਈ ਮੁਸ਼ਕਿਲ ਹੋ ਗਿਆ। ਅਜਿਹੇ ਵਿਚ 250 ਦੌੜਾਂ ਤੋਂ ਜ਼ਿਆਦਾ ਦੇ ਲਕਸ਼ ਦਾ ਪਿੱਛਾ ਕਰਨਾ ਮੁਸ਼ਕਿਲ ਚੁਣੌਤੀ ਸੀ। ਆਖ਼ਰੀ 10 ਓਵਰ ਵਿਚ ਖ਼ਰਾਬ ਗੇਂਦਬਾਜੀ ਕੀਤੀ। ਉਨ੍ਹਾਂ ਨੇ ਕਿਹਾ, ਹਾਲਾਂਕਿ ਅਜਿਹੇ ਲਕਸ਼ ਨੂੰ ਹਾਸਲ ਕੀਤਾ ਜਾ ਸਕਦਾ ਸੀ ਪਰ ਅਸੀਂ ਸਾਂਝੇਦਾਰੀ ਨਹੀਂ ਬਣਾਈ। ਅਸੀ ਅਪਣੀਆਂ ਯੋਜਨਾਵਾਂ ਨੂੰ ਠੀਕ ਤਰ੍ਹਾਂ ਲਾਗੂ ਨਹੀਂ ਕਰ ਸਕੇ। ਵਿੰਡੀਜ਼ ਇਕ ਖ਼ਤਰਨਾਕ ਟੀਮ ਹੈ। ਉਹ ਕਿਸੇ ਨੂੰ ਵੀ ਹਰਾ ਸਕਦੀ ਹੈ।
ਇਸ ਮੈਚ ਵਿਚ 107 ਦੌੜਾਂ ਦੀ ਪਾਰੀ ਖੇਡ ਕੇ ਕੋਹਲੀ ਲਗਾਤਾਰ ਤਿੰਨ ਵਨਡੇ ਵਿਚ ਸ਼ਤਕ ਲਗਾਉਣ ਵਾਲੇ ਦੁਨੀਆ ਦੇ 10ਵੇਂ ਅਤੇ ਭਾਰਤ ਦੇ ਪਹਿਲੇ ਬੱਲੇਬਾਜ ਬਣ ਗਏ ਹਨ। ਅਪਣੀ ਪਾਰੀ ਦੇ ਬਾਰੇ ਉਨ੍ਹਾਂ ਨੇ ਕਿਹਾ, ਮੈਂ ਅਪਣੀ ਬੱਲੇਬਾਜੀ ਨੂੰ ਲੈ ਕੇ ਗੱਲ ਨਹੀਂ ਕਰਨਾ ਚਾਹੁੰਦਾ।