Angad Bedi medal : ਅੰਗਦ ਬੇਦੀ ਨੇ ਅੰਤਰਰਾਸ਼ਟਰੀ ਸਪ੍ਰਿੰਟਿੰਗ ਟੂਰਨਾਮੈਂਟ 'ਚ ਸੋਨ ਤਗਮਾ ਜਿੱਤ ਪਿਤਾ ਨੂੰ ਦਿਤੀ ਸਰਧਾਂਜਲੀ

By : GAGANDEEP

Published : Oct 30, 2023, 1:25 pm IST
Updated : Oct 30, 2023, 1:25 pm IST
SHARE ARTICLE
Angad Bedi Dedicates His Medal to his Late Father Bishan Singh
Angad Bedi Dedicates His Medal to his Late Father Bishan Singh

Angad Bedi Medal:''ਦਿਲ ਨਹੀਂ ਸੀ.. ਹਿੰਮਤ ਨਹੀਂ ਸੀ.. ਸਰੀਰ ਤਿਆਰ ਨਹੀਂ ਸੀ.. ਮਨ ਨਹੀਂ ਸੀ ਪਰ ਉੱਪਰੋਂ ਇਕ ਬਾਹਰੀ ਤਾਕਤ ਨੇ ਮੈਨੂੰ ਅੱਗੇ ਵਧਣ ਲਈ ਮਜਬੂਰ ਕੀਤਾ''

Angad Bedi Dedicates His Medal to his Late Father Bishan Singh: ਬਾਲੀਵੁੱਡ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਅਭਿਨੇਤਾ ਅੰਗਦ ਬੇਦੀ ਇਨ੍ਹੀਂ ਦਿਨੀਂ ਮੁਸ਼ਕਿਲ ਦੌਰ 'ਚੋਂ ਗੁਜ਼ਰ ਰਹੇ ਹਨ। ਅਭਿਨੇਤਾ ਨੇ ਹਾਲ ਹੀ ਵਿਚ ਆਪਣੇ ਪਿਤਾ, ਮਹਾਨ ਸਪਿਨਰ ਬਿਸ਼ਨ ਸਿੰਘ ਬੇਦੀ ਨੂੰ ਗੁਆ ਦਿਤਾ ਹੈ। ਅਭਿਨੇਤਾ ਦਾ ਪਰਿਵਾਰ ਪਿਛਲੇ ਕਾਫੀ ਸਮੇਂ ਤੋਂ ਮੁਸ਼ਕਿਲ ਦੌਰ 'ਚੋਂ ਗੁਜ਼ਰ ਰਿਹਾ ਹੈ। ਹੁਣ ਇਸੇ ਦੌਰਾਨ ਅਦਾਕਾਰ ਅੰਗਦ ਬੇਦੀ ਨੇ ਆਪਣੇ ਪਿਤਾ ਦੇ ਸਨਮਾਨ ਵਿਚ ਦੁਬਈ ਵਿਚ 400 ਮੀਟਰ ਦੌੜ ਵਿਚ ਹਿਸਾ ਲਿਆ ਹੈ। ਇਸ ਦੌੜ ਵਿਚ ਅੰਗਦ ਬੇਦੀ ਨੇ ਗੋਲਡ ਮੈਡਲ ਜਿੱਤਿਆ ਹੈ।

ਇਹ ਵੀ ਪੜ੍ਹੋ:  Tipu Sultan Sword : ਟੀਪੂ ਸੁਲਤਾਨ ਦੀ ਤਲਵਾਰ ਦੀ ਲੰਡਨ 'ਚ ਹੋਈ ਨਿਲਾਮੀ, ਕੀਮਤ ਜਾਣ ਉੱਡ ਜਾਣਗੇ ਹੋਸ਼

ਅਭਿਨੇਤਾ ਅੰਗਦ ਬੇਦੀ ਨੇ ਦੁਬਈ ਵਿਚ ਆਯੋਜਿਤ ਓਪਨ ਇੰਟਰਨੈਸ਼ਨਲ ਮਾਸਟਰਜ਼ 2023 ਅਥਲੈਟਿਕਸ ਚੈਂਪੀਅਨਸ਼ਿਪ ਵਿਚ 400 ਮੀਟਰ ਦੌੜ ਵਿਚ ਸੋਨ ਤਗਮਾ ਜਿੱਤ ਕੇ ਆਪਣੇ ਅੰਤਰਰਾਸ਼ਟਰੀ ਖੇਡ ਕੈਰੀਅਰ ਦੀ ਸ਼ੁਰੂਆਤ ਕੀਤੀ ਹੈ। ਅਭਿਨੇਤਾ ਦੇ ਪਰਿਵਾਰ ਤੋਂ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਇਸ ਸਮੇਂ ਉਨ੍ਹਾਂ 'ਤੇ ਮਾਣ ਮਹਿਸੂਸ ਕਰ ਰਹੇ ਹਨ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਅੰਗਦ ਨੇ ਇਸ ਦੌੜ 'ਚ ਨਾ ਸਿਰਫ ਹਿੱਸਾ ਲਿਆ ਹੈ। ਸਗੋਂ ਇਹ ਦੌੜ ਜਿੱਤ ਕੇ ਉਸ ਨੇ ਇਕ ਵਾਰ ਫਿਰ ਆਪਣੇ ਪਿਤਾ ਦਾ ਮਾਣ ਵਧਾਇਆ ਹੈ।

ਇਹ ਵੀ ਪੜ੍ਹੋ:Chandigarh Burail Jail News: ਬੁੜੈਲ ਜੇਲ ਦੀਆਂ ਮਹਿਲਾ ਕੈਦੀਆਂ 'ਤੇ ਸੀਸੀਟੀਵੀ ਕੈਮਰਿਆਂ ਰਾਹੀਂ ਰੱਖੀ ਜਾਵੇਗੀ ਨਜ਼ਰ

ਅੰਗਦ ਬੇਦੀ ਨੇ ਆਪਣੀ ਇਸ ਪ੍ਰਾਪਤੀ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕਰਦੇ ਹੋਏ ਲਿਖਿਆ, ''ਦਿਲ ਨਹੀਂ ਸੀ.. ਹਿੰਮਤ ਨਹੀਂ ਸੀ.. ਸਰੀਰ ਤਿਆਰ ਨਹੀਂ ਸੀ.. ਮਨ ਨਹੀਂ ਸੀ ਪਰ ਉੱਪਰੋਂ ਇੱਕ ਬਾਹਰੀ ਤਾਕਤ ਨੇ ਮੈਨੂੰ ਅੱਗੇ ਵਧਣ ਲਈ ਮਜਬੂਰ ਕਰ ਦਿਤਾ। ਇਹ ਮੇਰਾ ਸਭ ਤੋਂ ਵਧੀਆ ਸਮਾਂ ਨਹੀਂ ਸੀ। ਮੈਂ ਬਿਹਤਰੀਨ ਫਾਰਮ 'ਚ ਨਹੀਂ ਸੀ, ਪਰ ਕਿਸੇ ਤਰ੍ਹਾਂ ਅਸੀਂ ਅਜਿਹਾ ਕੀਤਾ। ਇਹ ਸੋਨਾ ਹਮੇਸ਼ਾ ਮੇਰੇ ਲਈ ਸਭ ਤੋਂ ਖਾਸ ਰਹੇਗਾ। ਮੇਰੇ ਲਈ ਉੱਥੇ ਹੋਣ ਲਈ ਤੁਹਾਡਾ ਧੰਨਵਾਦ ਪਿਤਾ ਜੀ... ਮੈਂ ਤੁਹਾਨੂੰ ਯਾਦ ਕਰਦਾ ਹਾਂ, ਤੁਹਾਡਾ ਪੁੱਤਰ।"

ਇਹ ਵੀ ਪੜ੍ਹੋ: Onion Price Hike: ਪਿਆਜ਼ ਦੀ ਵੱਧਦੀਆਂ ਕੀਮਤ ਨੇ ਵਿਗਾੜਿਆ ਆਮ ਆਦਮੀ ਦੀ ਰਸੋਈ ਦਾ ਬਜਟ, ਕੀਮਤਾਂ ਨੇ ਉਡਾਏ ਹੋਸ਼

ਅੰਗਦ ਬੇਦੀ ਨੇ ਅੱਗੇ ਲਿਖਿਆ, "ਇਹ ਜਿੱਤ ਮੇਰੇ ਪਿਤਾ ਨੂੰ ਸਮਰਪਿਤ ਹੈ। ਉਨ੍ਹਾਂ ਨੇ ਹਮੇਸ਼ਾ ਕਿਹਾ ਸੀ ਕਿ ਆਪਣਾ ਸਿਰ ਹੇਠਾਂ ਰੱਖੋ ਅਤੇ ਆਪਣੇ ਕੰਮ ਨਾਲ ਲੋਕਾਂ ਨੂੰ ਜਵਾਬ ਦਿਓ। ਮੈਂ ਹਮੇਸ਼ਾ ਇਸ ਤੋਂ ਪ੍ਰੇਰਿਤ ਰਿਹਾ ਹਾਂ। ਮੈਂ ਇਹ ਦੌੜ ਇਸ ਲਈ ਕੀਤੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਅਜਿਹਾ ਹੀ ਮੇਰੇ ਪਿਤਾ ਜੀ ਚਾਹੁੰਦੇ ਹੋਣਗੇ। ਇਹ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਵਿਰਾਸਤ ਦਾ ਸਨਮਾਨ ਕਰਨ ਦਾ ਮੇਰਾ ਤਰੀਕਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement