
1 ਦਸੰਬਰ ਨੂੰ ਅਲ ਬੈਤ ਸਟੇਡੀਅਮ ਵਿਚ ਰਚਿਆ ਜਾਵੇਗਾ ਇਤਿਹਾਸ
ਕਤਰ: ਪੁਰਸ਼ਾਂ ਦਾ ਫੁੱਟਬਾਲ ਵਿਸ਼ਵ ਕੱਪ ਦੁਨੀਆ ਦੀਆਂ ਸਾਰੀਆਂ ਖੇਡਾਂ ਦੇ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਸਮਾਗਮ ਹੈ। ਪੁਰਸ਼ਾਂ ਦੇ ਦਬਦਬੇ ਵਾਲੇ ਇਸ ਮੁਕਾਬਲੇ ਵਿਚ 1 ਦਸੰਬਰ ਨੂੰ ਇਤਿਹਾਸ ਰਚਿਆ ਜਾਵੇਗਾ, ਜਦੋਂ ਕੋਸਟਾ ਰੀਕਾ ਅਲ ਬੈਤ ਸਟੇਡੀਅਮ ਵਿਚ ਜਰਮਨੀ ਦਾ ਸਾਹਮਣਾ ਕਰੇਗਾ।
ਇਸ ਦੌਰਾਨ ਫਰਾਂਸ ਦੀ ਸਟੈਫਨੀ ਫਰੈਪਾਰਟ ਫੀਫਾ ਵਿਸ਼ਵ ਕੱਪ ਦੇ ਇਤਿਹਾਸ ਵਿਚ ਮੈਚ ਰੈਫਰੀ ਕਰਨ ਵਾਲੀ ਪਹਿਲੀ ਮਹਿਲਾ ਬਣ ਜਾਵੇਗੀ। ਸਟੈਫਨੀ ਫਰਾਪਾਰਟ ਨੇ ਮਹਿਲਾ ਦ੍ਰਿਸ਼ਟੀਕੋਣ ਤੋਂ ਇਕ ਵੱਡੀ ਉਪਲਬਧੀ ਹਾਸਲ ਕੀਤੀ ਹੈ ਕਿਉਂਕਿ ਉਹ ਪੁਰਸ਼ ਵਿਸ਼ਵ ਕੱਪ ਮੈਚ ਵਿਚ ਪਹਿਲੀ ਮਹਿਲਾ ਰੈਫਰੀ ਬਣ ਗਈ ਹੈ।
ਫੀਫਾ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਸਟੇਫਨੀ ਵੀਰਵਾਰ ਨੂੰ ਜਰਮਨੀ ਅਤੇ ਕੋਸਟਾ ਰੀਕਾ ਵਿਚਾਲੇ ਹੋਣ ਵਾਲੇ ਗਰੁੱਪ ਈ ਮੈਚ ਦੀ ਜ਼ਿੰਮੇਵਾਰੀ ਸੰਭਾਲਣਗੇ। ਫਰਾਂਸ ਦੀ ਫਰਾਪਾਰਟ ਇਸ ਵਿਸ਼ਵ ਕੱਪ ਵਿਚ ਅਹੁਦਾ ਸੰਭਾਲਣ ਵਾਲੀਆਂ ਤਿੰਨ ਮਹਿਲਾ ਰੈਫਰੀਆਂ ਵਿਚੋਂ ਇਕ ਹੈ।
ਬਾਕੀ ਦੋ ਰਵਾਂਡਾ ਦੀ ਸਲੀਮਾ ਮੁਕਾਨਸਾੰਗਾ ਅਤੇ ਜਾਪਾਨ ਦੀ ਯੋਸ਼ੀਮੀ ਯਾਮਾਸ਼ੀਤਾ ਹਨ। ਕੁੱਲ ਮਿਲਾ ਕੇ 36 ਮੈਚ ਰੈਫਰੀ ਮੈਚਾਂ ਦੀ ਕਾਰਵਾਈ ਕਰਨ ਲਈ ਕਤਰ ਪਹੁੰਚੇ ਹਨ। ਤਿੰਨ ਹੋਰ ਮਹਿਲਾ ਅਧਿਕਾਰੀਆਂ ਨੇ ਸਹਾਇਕ ਰੈਫਰੀ ਦੇ ਤੌਰ 'ਤੇ ਵਿਸ਼ਵ ਕੱਪ ਦੀ ਯਾਤਰਾ ਕੀਤੀ ਹੈ।