
ਇਸ ਵੇਲੇ ਈਰਾਨ ਦੂਜੇ ਅਤੇ ਅਮਰੀਕਾ ਤੀਜੇ ਸਥਾਨ 'ਤੇ ਹੈ
ਨਵੀਂ ਦਿੱਲੀ - 30 ਨਵੰਬਰ ਨੂੰ ਈਰਾਨ ਅਤੇ ਅਮਰੀਕਾ ਟੂਰਨਾਮੈਂਟ ਦਾ ਆਪਣਾ ਤੀਜਾ ਮੈਚ ਖੇਡਣਗੇ। ਗਰੁੱਪ ਬੀ 'ਚ ਇਰਾਨ ਤਿੰਨ ਅੰਕਾਂ ਨਾਲ ਦੂਜੇ ਸਥਾਨ 'ਤੇ ਹੈ ਜਦਕਿ ਅਮਰੀਕਾ ਦੋ ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਹਾਲਾਂਕਿ, ਇਸ ਮੈਚ ਨਾਲ ਅੰਕੜੇ ਯਕੀਨੀ ਬਦਲ ਸਕਦੇ ਹਨ, ਕਿਉਂਕਿ ਨਤੀਜੇ ਦੇ ਆਧਾਰ 'ਤੇ ਸਥਿਤੀਆਂ 'ਚ ਬਦਲਾਅ ਆ ਸਕਦਾ ਹੈ।
ਸੰਖੇਪ ਜਾਣਕਾਰੀ
ਈਰਾਨ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਇੰਗਲੈਂਡ ਦੇ ਖਿਲਾਫ ਕਰਾਰੀ ਹਾਰ ਨਾਲ ਕੀਤੀ। ਉਸ ਤੋਂ ਬਾਅਦ ਵੇਲਜ਼ ਖ਼ਿਲਾਫ਼ ਉਨ੍ਹਾਂ ਦਾ ਪ੍ਰਦਰਸ਼ਨ ਬਿਹਤਰ ਰਿਹਾ, ਉਨ੍ਹਾਂ 2-0 ਨਾਲ ਮੈਚ ਜਿੱਤ ਲਿਆ। ਹੁਣ, ਉਨ੍ਹਾਂ ਕੋਲ ਅਮਰੀਕੀ ਟੀਮ ਖ਼ਿਲਾਫ਼ ਜਿੱਤ ਦਰਜ ਕਰਨ ਦਾ ਮੌਕਾ ਹੈ, ਜਿਸ ਨੇ ਆਪਣੇ ਪਹਿਲੇ ਦੋ ਮੈਚਾਂ ਵਿੱਚੋਂ ਹਰੇਕ ਵਿੱਚ ਡਰਾਅ ਕੀਤਾ ਹੈ।
ਈਰਾਨ
ਵੇਲਜ਼ ਖ਼ਿਲਾਫ਼ ਜਿੱਤ ਨਾਲ ਇਰਾਨ ਆਪਣੇ ਪਿਛਲੇ ਪ੍ਰਦਰਸ਼ਨ 'ਤੇ ਵਾਪਸੀ ਕਰਦਾ ਨਜ਼ਰ ਆ ਰਿਹਾ ਸੀ। ਅਮਰੀਕਾ 'ਤੇ ਜਿੱਤ ਦਰਜ ਕਰਕੇ ਇਰਾਨ ਪਹਿਲੀ ਵਾਰ ਨਾਕਆਊਟ ਦੌਰ ਵਿੱਚ ਦਾਖਲ ਹੋਵੇਗਾ।
ਅਮਰੀਕਾ
ਰਾਊਂਡ ਆਫ਼ 16 ਵਿੱਚ ਜਾਣ ਲਈ ਸੰਯੁਕਤ ਰਾਜ ਅਮਰੀਕਾ ਨੂੰ ਜਿੱਤਣਾ ਲਾਜ਼ਮੀ ਹੈ। ਗੋਲ ਕੀਤੇ ਜਾਣ, ਗੋਲਾਂ ਦਾ ਅੰਤਰ ਜਾਂ ਨਿਰਪੱਖ ਖੇਡ ਨੂੰ ਅਮਰੀਕਾ ਨੂੰ ਚਿੰਤਾ ਦਾ ਵਿਸ਼ਾ ਨਹੀਂ ਬਣਾਉਣਾ ਚਾਹੀਦਾ। ਸਿਰਫ਼ ਇੱਕ ਸਕਾਰਾਤਮਕ ਨਤੀਜਾ ਹੀ ਅਮਰੀਕਾ ਨੂੰ ਅਗਲੇ ਦੌਰ ਵਿੱਚ ਲਿਜਾਣ ਲਈ ਕਾਫ਼ੀ ਹੋਵੇਗਾ। ਅਮਰੀਕਾ ਆਪਣੀ ਗੈਰ-ਜਿੱਤ ਵਾਲੀ ਡਰਾਅ ਦੀ ਲੜੀ ਤੋੜਨ ਲਈ ਬੇਤਾਬ ਹੋਵੇਗਾ, ਕਿਉਂਕਿ ਹੁਣ ਤੱਕ ਦੇ ਸਾਰੇ ਮੁਕਾਬਲਿਆਂ 'ਚ ਉਹ ਆਪਣੇ ਪਿਛਲੇ ਪੰਜ ਮੈਚਾਂ ਵਿੱਚੋਂ ਇੱਕ ਹਾਰਿਆ, ਅਤੇ ਚਾਰ ਡਰਾਅ ਕਰ ਚੁੱਕਿਆ ਹੈ।
ਮੁਕਾਬਲਾ
ਇਸ ਤੋਂ ਪਹਿਲਾਂ ਈਰਾਨ ਅਤੇ ਅਮਰੀਕਾ ਦੋ ਵਾਰ ਆਹਮੋ-ਸਾਹਮਣੇ ਹੋ ਚੁੱਕੇ ਹਨ। ਸ਼ੁਰੂ ਵਿੱਚ ਉਨ੍ਹਾਂ ਦਾ ਪੇਚ ਫ਼ੀਫ਼ਾ ਵਿਸ਼ਵ ਕੱਪ 1998 ਵਿੱਚ ਫ਼ਸਿਆ, ਅਤੇ ਬਾਅਦ ਵਿੱਚ 2000 ਵਿੱਚ ਇੱਕ ਦੋਸਤਾਨਾ ਮੈਚ ਦੌਰਾਨ ਉਹ ਦੁਬਾਰਾ ਆਮੋ-ਸਾਹਮਣੇ ਹੋਏ। ਵਿਸ਼ਵ ਕੱਪ ਮੈਚ ਈਰਾਨ ਨੇ ਜਿੱਤਿਆ ਸੀ, ਜਦ ਕਿ ਸਾਲ 2000 'ਚ ਹੋਇਆ ਦੂਜਾ ਮੁਕਾਬਲਾ ਜੋ ਕਿ ਇੱਕ ਅੰਤਰਰਾਸ਼ਟਰੀ ਦੋਸਤਾਨਾ ਮੈਚ ਸੀ, 1-1 ਨਾਲ ਟਾਈ ਹੋਇਆ ਸੀ।
ਉਮੀਦਾਂ
ਪਿਛਲੇ ਮੈਚ ਦੇ ਈਰਾਨ ਦੇ ਸਿਤਾਰੇ ਰੂਜ਼ਬੇਹ ਚਸ਼ਮੀ ਅਤੇ ਰਾਮੀਨ ਰੇਜ਼ਾਇਨ 'ਤੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ। ਗ੍ਰੇਗ ਬਰਹਾਲਟਰ ਦੇ ਖਿਡਾਰੀਆਂ ਦੀ ਨਿਰਭਰਤਾ ਮਿਡਫੀਲਡਰ ਕ੍ਰਿਸਚੀਅਨ ਪੁਲਿਸਿਕ 'ਤੇ ਰਹਿਣ ਦੀ ਉਮੀਦ ਹੈ।
ਮਿਤੀ, ਸਮਾਂ ਅਤੇ ਸਥਾਨ
ਈਰਾਨ ਬਨਾਮ ਅਮਰੀਕਾ ਦਾ ਮੈਚ 30 ਨਵੰਬਰ ਨੂੰ ਅਲ ਥੁਮਾਮਾ ਸਟੇਡੀਅਮ, ਅਲ ਥੁਮਾਮਾ ਵਿੱਚ ਸਵੇਰੇ 00:30 ਵਜੇ (ਭਾਰਤੀ ਸਮੇਂ ਅਨੁਸਾਰ) ਖੇਡਿਆ ਜਾਵੇਗਾ।
ਲਾਈਵ-ਸਟ੍ਰੀਮਿੰਗ ਵੇਰਵੇ
ਇਸ ਮੈਚ ਦਾ ਭਾਰਤ ਵਿੱਚ ਸਪੋਰਟਸ 18 ਅਤੇ ਸਪੋਰਟਸ 18 ਐਚਡੀ ਟੀਵੀ ਚੈਨਲਾਂ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ, ਅਤੇ ਜੀਓ ਸਿਨੇਮਾ ਦੀ ਐਪ ਅਤੇ ਵੈਬਸਾਈਟ ਦੋਵੇਂ ਈਵੈਂਟ ਦੀ ਮੁਫਤ ਲਾਈਵ ਸਟ੍ਰੀਮਿੰਗ ਵੀ ਕਰਨਗੇ।