
ਆਸਟਰੇਲੀਆ 19 ਸਾਲ ਤੋਂ ਇੰਗਲੈਂਡ 'ਚ ਨਹੀਂ ਜਿੱਤ ਸਕਿਆ ਏਸ਼ੇਜ਼ ਟੈਸਟ ਲੜੀ
ਬਰਮਿੰਘਮ : ਵਿਸ਼ਵ ਕੱਪ ਜਿੱਤਣ ਤੋਂ ਬਾਅਦ ਇੰਗਲੈਂਡ ਅੱਜ ਤੋਂ ਇਥੇ ਆਸਟਰੇਲੀਆ ਵਿਰੁਧ ਸ਼ੁਰੂ ਹੋ ਰਹੀ ਏਸ਼ੇਜ਼ ਟੈਸਟ ਲੜੀ ਵੀ ਜਿੱਤ ਕੇ ਘਰੇਲੂ ਸੀਜ਼ਨ ਦਜਾ ਅੰਤ ਦੋਹਰੀ ਸਫ਼ਲਤਾ ਨਾਲ ਕਰਨਾ ਚਾਹੇਗਾ। ਵਿਸ਼ਵ ਕੱਪ ਜੇਕਰ 50 ਓਵਰਾਂ ਦੇ ਰੂਪ ਦਾ ਚੋਟੀ ਦਾ ਟੂਰਨਾਮੈਂਟ ਹੈ ਤਾਂ ਟੈਸਟ ਕ੍ਰਿਕਟ ਵਿਚ ਆਸਟਰੇਲੀਆ ਅਤੇ ਇੰਗਲੈਂਡ ਲਈ ਏਸ਼ੇਜ਼ ਤੋਂ ਵੱਧ ਕੇ ਕੁਝ ਨਹੀਂ ਹੈ। ਪਿਛਲੇ ਕਈ ਸਾਲਾਂ ਤੋਂ ਇਹ ਇੰਗਡਲੈਂਡ ਲਈ ਸੱਭ ਤੋਂ ਮਹੱਤਵਪੂਰਨ ਘਰੇਲੂ ਸੀਜ਼ਨ ਹੈ ਅਤੇ ਉਸ ਨੇ ਇਸ ਦੀ ਸ਼ੁਰੂਆਤ ਪਹਿਲੀ ਵਾਰ ਵਿਸ਼ਵ ਕੱਪ ਜਿੱਤ ਕੇ ਕੀਤੀ। ਵਿਸ਼ਵ ਕੱਪ ਜਿੱਤ ਨਾਲ ਇੰਗਲੈਂਡ ਵਿਚ ਕ੍ਰਿਕਟ ਦੇ ਸਮਰਥਕਾਂ ਦੀ ਗਿਣਤੀ 'ਚ ਇਜ਼ਾਫ਼ਾ ਹੋਇਆ ਹੈ ਅਤੇ ਏਸ਼ੇਜ਼ ਵਿਚ ਜਿੱਤ ਇਨ੍ਹਾਂ ਨਵੇਂ ਸਮਰਥਕਾਂ ਨੂੰ ਜੁੜੇ ਰੱਖਣ ਵਿਚ ਮਹੱਤਵਪੂਰਲ ਭੂਮਿਕਾ ਨਿਭਾਏਗੀ।
Ashes Test : England seek a 'double' as Australia eye Ashes history
ਦੂਜੇ ਪਾਸੇ ਟਿਮ ਪੇਨ ਦੀ ਅਗਵਾਈ ਵਿਚ ਆਸਟਰੇਲੀਆ ਏਸ਼ੇਜ਼ ਲੜੀ ਜਿੱਤ ਕੇ ਦਖਣੀ ਅਫ਼ਰੀਕਾ ਵਿਚ ਪਿਛਲੇ ਸਾਲ ਗੇਂਦ ਨਾਲ ਛੇੜਛਾੜ ਮਾਮਲੇ ਨੂੰ ਪਿੱਛੇ ਛੱਡਣ ਦਾ ਯਤਨ ਕਰੇਗਾ ਜਿਸ ਨਾਲ ਸਾਬਕਾ ਕਪਤਾਨ ਸਟੀਵ ਸਮਿਥ, ਡੇਵਿਡ ਵਾਰਨਰ ਅਤੇ ਕੈਮਰਨ ਬੇਨਕਰਾਫ਼ਟ ਨੂੰ ਪਾਬੰਦੀ ਦਾ ਸਾਹਮਣਾ ਕਰਨਾ ਪਿਆ ਸੀ। ਏਜ਼ਬਸਟਨ ਵਿਚ ਇਨ੍ਹਾਂ ਤਿੰਨਾਂ ਬੱਲੇਬਾਜ਼ਾਂ ਦੇ ਖੇਡਣ ਦੀ ਉਮੀਦ ਹੈ ਅਤੇ ਬੇਨਕਰਾਫ਼ਟ ਨੂੰ ਉਸੀ ਤਰ੍ਹਾਂ ਦੀ ਹੂਟਿੰਗ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਵੇਂ ਵਿਸ਼ਵ ਕੱਪ ਦੌਰਾਨ ਵਾਰਨਰ ਅਤੇ ਸਮਿਥ ਨੂੰ ਝਲਣੀ ਪਈ ਸੀ।
Ashes Test : England seek a 'double' as Australia eye Ashes history
ਆਸਟਰੇਲੀਆ 19 ਸਾਲ ਤੋਂ ਇੰਗਲੈਂਡ ਵਿਚ ਏਸ਼ੇਜ਼ ਜਿੱਤ ਨਹੀਂ ਸਕੀ ਹੈ ਜਦਕਿ ਮੇਜ਼ਬਾਨ ਇੰਗਲੈਂਡ ਕੋਲ ਵਰਲਡ ਕੱਪ ਤੋਂ ਬਾਅਦ ਏਸ਼ੇਜ਼ ਸਾਰੀਜ਼ ਆਪਣੇ ਨਾਂ ਕਰ ਕੇ ਜਿੱਤ ਦਾ ਜਸ਼ਨ ਦੁਗਣਾ ਕਰਨ ਦਾ ਮੌਕਾ ਹੈ। ਇੰਗਲੈਂਡ ਟੀਮ ਨੂੰਇਕ ਵਾਰ ਫਿਰ ਆਪਣੇ ਘਰੇਲੂ ਹਾਲਾਤਾਂ ਦਾ ਫਾਇਦਾ ਹੋਵੇਗਾ ਜਿਸ ਨਾਲ ਵਿਰੋਧੀ ਟੀਮ ਨੂੰਮੁਸ਼ਕਲ ਹੋ ਸਕਦੀ ਹੈ ਜਿਸ ਦੇ ਖਿਡਾਰੀ ਖਾਸ ਕਰ ਗੇਂਦਬਾਜ਼ ਇੱਥੇ ਦੀਆਂ ਪਿੱਚਾਂ 'ਤੇ ਲਗਾਤਾਰ ਸੰਘਰਸ਼ ਕਰਦੇ ਰਹੇ ਹਨ।
Ashes Test : England seek a 'double' as Australia eye Ashes history
ਵਿਸ਼ਵ ਕੱਪ ਦੇ ਸਟਾਰ ਖਿਡਾਰੀਆਂ ਦੀ ਮੌਜੂਦਗੀ ਵਾਲੀ ਇੰਗਲੈਂਡ ਦੀ ਟੀਮ ਪਿੱਛਲੇ ਹਫ਼ਤੇ ਆਯਰਲੈਂਡ ਨੇ ਲਾਰਡਜ਼ 'ਤੇ ਇਕ ਮਾਤਰ ਟੈਸਟ ਦੀ ਪਹਿਲੀ ਪਾਰੀ ਵਿਚ ਸਿਰਫ਼ 85 ਦੌੜਾਂ 'ਤੇ ਢੇਰ ਦਰ ਦਿਤਾ ਸੀ ਜਿਸ ਨਾਲ ਟੀਮ ਦੇ ਚੋਟੀ ਕ੍ਰਮ ਦੀ ਕਮਜ਼ੋਰੀ ਉਜਾਗਰ ਹੁੰਦੀ ਹੈ। ਇੰਗਲੈਂਡ ਹਾਲਾਂਕਿ ਆਯਰਲੈਂਡ ਵਿਰੁਧ ਟੈਸਟ ਜਿੱਤਣ ਵਿਚ ਸਫ਼ਲ ਰਿਹਾ ਸੀ। ਆਸਟਰੇਲੀਆ ਨੂੰ ਤੇਜ਼ ਗੇਂਦਬਾਜ਼ ਜੇਮਜ਼ ਪੇਟਨਿਸਨ ਅਤੇ ਪੈਟ ਕਮਿਸ ਦੀ ਮੌਜੂਦਗੀ ਵਾਲੇ ਅਪਣੇ ਗੇਂਦਬਾਜ਼ੀ ਹਮਲੇ ਤੋਂ ਕਾਫੀ ਉਮੀਦਾਂ ਹਨ।
Ashes Test : England seek a 'double' as Australia eye Ashes history
ਆਸਟਰੇਲੀਆ 2001 ਤੋਂ ਏਜਬਸਟਨ 'ਤੇ ਕਿਸੀ ਵੀ ਰੂਪ ਦਾ ਮੈਚ ਨਹੀਂ ਜਿੱਤ ਸਕਿਆ ਹੈ। ਵਿਸ਼ਵ ਕੱਪ ਸੈਮੀਫ਼ਾਈਨਲ ਵਿਚ ਵੀ ਇੰਗਲੈਂਡ ਨੇ ਰਾਏ ਦੀ 85 ਦੌੜਾਂ ਦੀ ਪਾਰੀ ਦੀ ਬਦੌਲਤ ਉਸ ਨੂੰ ਇਥੇ ਹਰਾਇਆ ਸੀ। ਦੂਜੇ ਪਾਸੇ ਇੰਗਲੈਂਡ ਨੇ ਇਸ ਮੈਦਾਨ 'ਤੇ ਅਪਣੇ ਪਿੱਛਲੇ 11 ਕੌਮਾਂਤਰੀ ਮੈਚ ਜਿੱਤੇ ਹਨ। ਇਸ ਲੜੀ ਨਾਲ ਦੋਹਾਂ ਟੀਮਾਂ ਲਈ ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਸ਼ੁਰੂਆਤ ਵੀ ਹੋਵੇਗੀ।