
‘ਹਿਟਮੈਨ’ ਦੇ ਨਾਮ ਨਾਲ ਮਸ਼ਹੂਰ ਰੋਹਿਤ ਸ਼ਰਮਾ ਇਕ ਹੋਰ ਵੱਡੀ ਉਪਲਬਧੀ ਦੇ ਵੱਲ ਅਪਣੇ ਕਦਮ....
ਮੁੰਬਈ ( ਪੀ.ਟੀ.ਆਈ ): ‘ਹਿਟਮੈਨ’ ਦੇ ਨਾਮ ਨਾਲ ਮਸ਼ਹੂਰ ਰੋਹਿਤ ਸ਼ਰਮਾ ਇਕ ਹੋਰ ਵੱਡੀ ਉਪਲਬਧੀ ਦੇ ਵੱਲ ਅਪਣੇ ਕਦਮ ਵਧਾ ਚੁੱਕੇ ਹਨ। ਵੈਸਟਇੰਡੀਜ਼ ਦੇ ਖਿਲਾਫ਼ ਸੋਮਵਾਰ ਨੂੰ ਮੁੰਬਈ ਵਿਚ ਖੇਡੇ ਗਏ ਸੀਰੀਜ਼ ਦੇ ਚੌਥੇ ਵਨਡੇ ਵਿਚ 162 ਦੌੜਾਂ ਦੀ ਤੂਫਾਨੀ ਪਾਰੀ ਦੀ ਬਦੌਲਤ ਰੋਹਿਤ ਲਗਾਤਾਰ ਛੇ ਸਾਲ ਟੀਮ ਇੰਡੀਆ ਦੇ ਵਲੋਂ ਸਬ ਤੋਂ ਜਿਆਦਾ ਵਿਅਕਤੀਗਤ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਸਕਦੇ ਹਨ। ਇਸ ਸਾਲ ਟੀਮ ਇੰਡੀਆ ਦੇ ਖਾਤੇ ਵਿਚ ਸਿਰਫ਼ ਇਕ ਵਨਡੇ ਬਚਿਆ ਹੈ।
Rohit Sharma
ਜੋ ਕਿ ਤੀਰੂਵੰਥਪੁਰਮ ਵਿਚ 1 ਨਵੰਬਰ ਨੂੰ ਮੌਜੂਦਾ ਸੀਰੀਜ਼ ਵਿਚ ਵੈਸਟਇੰਡੀਜ਼ ਦੇ ਖਿਲਾਫ਼ ਖੇਡਿਆ ਜਾਵੇਗਾ ਅਤੇ ਇਸ ਦੇ ਬਾਅਦ ਅਗਲਾ ਵਨਡੇ ਅਗਲੇ ਸਾਲ 12 ਜਨਵਰੀ ਨੂੰ ਆਸਟਰੇਲਿਆ ਦੇ ਖਿਲਾਫ਼ ਸਿਡਨੀ ਵਿਚ ਹੋਵੇਗਾ। ਵੀਰਵਾਰ ਨੂੰ ਖੇਡੇ ਜਾਣ ਵਾਲੇ ਵਨਡੇ ਵਿਚ ਰੋਹਿਤ ਲਈ ਇਕ ਹੋਰ ਵੱਡੀ ਪਾਰੀ ਖੇਡਣ ਦਾ ਮੌਕਾ ਹੈ ਅਤੇ ਦੂਜੇ ਪਾਸੇ ਹੋਰ ਭਾਰਤੀ ਬੱਲੇਬਾਜਾਂ ਲਈ ਇਸ ਸਾਲ ਰੋਹਿਤ ਦੇ 162 ਦੌੜਾਂ ਦੀ ਪਾਰੀ ਨੂੰ ਪਿੱਛੇ ਛੱਡਣ ਦੀ ਚੁਣੌਤੀ ਹੈ। ਰੋਹਿਤ ਸ਼ਰਮਾ ਨੂੰ 23 ਜਨਵਰੀ 2013 ਨੂੰ ਇੰਗਲੈਂਡ ਦੇ ਖਿਲਾਫ਼ ਮੋਹਾਲੀ ਵਿਚ ਪ੍ਰਯੋਗ ਦੇ ਤੌਰ ਉਤੇ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਉਤਾਰਿਆ ਗਿਆ ਸੀ।
Rohit Sharma
ਉਦੋਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਸ ਨਵੀਂ ਭੂਮਿਕਾ ਵਿਚ ਮੁੰਬਈ ਦਾ ਇਹ ਬੱਲੇਬਾਜ਼ ਨਹੀਂ ਸਿਰਫ ਸਫਲ ਰਹੇਗਾ। ਸਗੋਂ ਲੰਬੀਆਂ ਪਾਰੀਆਂ ਖੇਡ ਕੇ ਰਿਕਾਰਡਾਂ ਦੀ ਨਵੀਂ ਦਸਤਾਵੇਜ਼ ਵੀ ਲਿਖੇਗਾ। ਰੋਹਿਤ ਨੇ ਸਲਾਮੀ ਬੱਲੇਬਾਜ਼ ਦੀ ਜ਼ਿੰਮੇਦਾਰੀ ਸੰਭਾਲਣ ਤੋਂ ਪਹਿਲਾਂ 86 ਵਨਡੇ ਮੈਚਾਂ ਵਿਚ 30.43 ਦੀ ਔਸਤ ਨਾਲ ਕੇਵਲ 1978 ਦੌੜਾਂ ਬਣਾਈਆਂ ਸਨ ਪਰ ਜਿਸ ਤਰ੍ਹਾਂ ਨਾਲ ਓਪਨਰ ਸਚਿਨ ਤੇਂਦੁਲਕਰ ਦਾ ਬੱਲਾ ਵਨਡੇ ਵਿਚ ਦੌੜਾਂ ਬਣਾਉਅ ਲੱਗਿਆ ਸੀ ਉਸੀ ਤਰ੍ਹਾਂ ਨਾਲ ਰੋਹਿਤ ਵੀ ਦੌੜਾਂ ਬਣਾਉਣ ਲੱਗ ਗਏ ਅਤੇ ਹੁਣ ਗੱਲ ਇਹ ਹੈ ਕਿ ਉਨ੍ਹਾਂ ਦੇ ਨਾਮ ਤਿੰਨ ਦੋਹਰੇ ਸੈਂਕੜੇ ਦਰਜ ਹਨ।
Rohit Sharma
ਜੋ ਪੂਰੀ ਦੁਨਿਆ ਵਿਚ ਰਿਕਾਰਡ ਹੈ। 31 ਸਾਲ ਦੇ ਰੋਹਿਤ ਹੁਣ ਤੱਕ ਸਲਾਮੀ ਬੱਲੇਬਾਜ਼ ਦੇ ਰੂਪ ਵਿਚ 107 ਪਾਰੀਆਂ ਵਿਚ 57.70 ਦੀ ਔਸਤ ਨਾਲ 5424 ਦੌੜਾਂ ਬਣਾ ਚੁੱਕੇ ਹਨ। ਜਿਸ ਵਿਚ 19 ਸੈਂਕੜੇ ਅਤੇ 24 ਅਰਧਸੈਂਕੜੇ ਦਰਜ ਹਨ। ਸਲਾਮੀ ਬੱਲੇਬਾਜ਼ ਬਣਨ ਤੋਂ ਪਹਿਲਾਂ ਵੀ 2011 ਵਿਚ ਤਿੰਨ ਮੈਚਾਂ ਵਿਚ ਉਹ ਪਾਰੀ ਦਾ ਆਗਾਜ ਕਰਨ ਉਤਰੇ ਸਨ ਪਰ ਉਦੋਂ ਉਨ੍ਹਾਂ ਨੂੰ ਖਾਸ ਸਫ਼ਲਤਾ ਨਹੀਂ ਮਿਲੀ ਸੀ।