ਧੋਨੀ ਨੂੰ ਭਾਰਤੀ ਟੀਮ ‘ਚੋਂ ਬਾਹਰ ਕਰਨ ਦਾ ਫ਼ੈਸਲਾ ਸਹੀ : ਅਜਿਤ ਅਗਰਕਰ
Published : Oct 31, 2018, 1:41 pm IST
Updated : Oct 31, 2018, 1:41 pm IST
SHARE ARTICLE
The decision to step out Dhoni from the Indian team is right
The decision to step out Dhoni from the Indian team is right

ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਟੀ-20 ਟੀਮ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਫੈਂਨਸ ਅਤੇ ਕ੍ਰਿਕੇਟਰ ਐਕਸਪਰਟਸ ਪ੍ਰਤੀਕਿਰਿਆ ਦੇ ਰਹੇ...

ਮੁੰਬਈ (ਭਾਸ਼ਾ) : ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਟੀ-20 ਟੀਮ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਫੈਂਨਸ ਅਤੇ ਕ੍ਰਿਕੇਟਰ ਐਕਸਪਰਟਸ ਪ੍ਰਤੀਕਿਰਿਆ ਦੇ ਰਹੇ ਹਨ। ਸਾਬਕਾ ਕ੍ਰਿਕੇਟਰ ਅਜਿਤ ਅਗਰਕਰ ਨੇ ਟੀ-20 ਤੋਂ ਧੋਨੀ ਨੂੰ ਬਾਹਰ ਕੀਤੇ ਜਾਣ ਦੇ ਫੈਸਲੇ ਨੂੰ ਠੀਕ ਦੱਸਿਆ ਹੈ। ਇਸ ਸਾਲ ਹੁਣ ਤੱਕ ਮਾਹੀ ਦਾ ਪ੍ਰਦਰਸ਼ਨ ਕੁਝ ਖ਼ਾਸ ਨਹੀਂ ਰਿਹਾ ਹੈ ਅਤੇ ਵੈਸਟ ਇੰਡੀਜ਼ ਦੇ ਨਾਲ ਹੁਣ ਤੱਕ ਹੋਏ 4 ਵਨਡੇ ਮੈਚ ਵਿਚ ਉਹ ਕੁਝ ਖ਼ਾਸ ਨਹੀਂ ਕਰ ਸਕੇ ਹਨ।

Mohinder Singh DhoniMohinder Singh Dhoniਅਜਿਤ ਅਗਰਕਰ ਨੇ ਇਕ ਕ੍ਰਿਕੇਟ ਵੈਬਸਾਈਟ ਦੇ ਨਾਲ ਗੱਲਬਾਤ ਵਿਚ ਕਿਹਾ, ਭਾਰਤੀ ਟੀਮ ਦੇ ਭਵਿੱਖ ਨੂੰ ਵੇਖਦੇ ਹੋਏ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ  ਨੂੰ ਟੀਮ ਤੋਂ ਬਾਹਰ ਕੀਤੇ ਜਾਣ ਦਾ ਫ਼ੈਸਲਾ ਬਿਲਕੁਲ ਠੀਕ ਹੈ। ਇਸ ਦੇ ਲਈ ਮੁੱਖ ਚੋਣ ਕਰਤਾ ਨੂੰ ਨਿਸ਼ਾਨਾ ਬਣਾਇਆ ਜਾਣਾ ਨਿਰਾਸ਼ਾਜਨਕ ਹੈ। ਟੀਮ ਦੇ ਭਵਿੱਖ ਅਤੇ ਅਗਲੇ ਟੀ-20 ਵਰਲਡ ਕੱਪ ਨੂੰ ਵੇਖਦੇ ਹੋਏ ਇਹ ਫ਼ੈਸਲਾ ਠੀਕ ਸਮੇਂ ‘ਤੇ ਲਿਆ ਗਿਆ ਹੈ। 

ਅਗਰਕਰ ਨੇ ਕਿਹਾ, 2020 ਵਿਚ ਟੀ-20 ਵਰਲਡ ਕੱਪ ਖੇਡਣਾ ਹੈ ਤਾਂ ਉਸ ਤੋਂ ਪਹਿਲਾਂ ਰਿਸ਼ਭ ਪੰਤ ਨੂੰ ਪੂਰੇ ਮੌਕੇ ਦਿਤੇ ਜਾਣੇ ਚਾਹੀਦਾ ਹਨ। ਪੰਤ ਧੋਨੀ ਦਾ ਵਿਕਲਪ ਮੰਨੀ ਜਾ ਰਹੇ ਹਨ, ਇਸ ਲਈ ਉਨ੍ਹਾਂ ਨੂੰ ਟੀਮ ਦੇ ਨਾਲ ਹਰ ਸਥਿਤੀ ਵਿਚ ਤਾਲਮੇਲ ਲਈ ਸਮਾਂ ਚਾਹੀਦਾ ਹੈ। ਜੇਕਰ ਟੀਮ ਸੰਗ੍ਰਹਿ ਦਾ ਪੈਮਾਨਾ ਸਿਰਫ਼ ਪ੍ਰਦਰਸ਼ਨ ਹੀ ਹੈ ਤਾਂ ਉਸ ਆਧਾਰ ਉਤੇ ਵੀ ਡਰਾਪ ਕਰਨ ਦੇ ਫ਼ੈਸਲੇ ਨੂੰ ਗ਼ਲਤ ਨਹੀਂ ਕਹਿ ਸਕਦੇ। ​

Former Indian Team CaptainFormer Indian Team Captainਟੀ-20 ਕ੍ਰਿਕੇਟ ਵਿਚ ਧੋਨੀ ਦਾ ਮੌਜੂਦਾ ਪ੍ਰਦਰਸ਼ਨ ਕੋਈ ਬਹੁਤ ਪ੍ਰਭਾਵੀ ਨਹੀਂ ਰਿਹਾ ਹੈ ਅਤੇ ਸਿਰਫ਼ ਉਨ੍ਹਾਂ ਦੇ ਰਿਕਾਰਡ ਅਤੇ ਨਾਮ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਟੀਮ ਦਾ ਹਿੱਸਾ ਨਹੀਂ ਬਣਾਇਆ ਜਾ ਸਕਦਾ। ਫਿਲਹਾਲ ਧੋਨੀ ਦੀ ਜਗ੍ਹਾ 2019 ਵਰਲਡ ਕੱਪ ਵਿੱਚ ਪੱਕੀ ਮੰਨੀ ਜਾ ਰਹੀ ਹੈ। ਵਿਕੇਟ ਕੀਪਿੰਗ ਅਤੇ ਡੀਆਰਐਸ ਦੇ ਮਾਮਲੇ ਵਿਚ ਮਾਹੀ ਕਪਤਾਨ ਵਿਰਾਟ ਕੋਹਲੀ ਦੀ ਕਾਫ਼ੀ ਮਦਦ ਕਰਦੇ ਹਨ।

ਸਾਬਕਾ ਕਪਤਾਨ ਧੋਨੀ ਨੂੰ ਇਸ ਸਮੇਂ ਅਪਣੇ ਪ੍ਰਦਰਸ਼ਨ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੂੰ ਛੇਤੀ ਹੀ ਅਪਣੇ ਪ੍ਰਦਰਸ਼ਨ ਵਿਚ ਵਾਪਸੀ ਕਰਨੀ ਹੋਵੇਗੀ। ਉਮੀਦ ਹੈ ਕਿ ਆਸਟਰੇਲੀਆ ਦੌਰੇ ਉਤੇ ਉਹ ਅਪਣੇ ਪ੍ਰਦਰਸ਼ਨ ਵਿਚ ਵਾਪਸ ਆ ਜਾਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement