
ਟੀਮ ਇੰਡੀਆ ਨੂੰ ਆਸਟਰੇਲੀਆ ਦੇ ਵਿਰੁਧ ਨਵੇਂ ਸਾਲ ਉਤੇ 3 ਜਨਵਰੀ ਤੋਂ ਸਿਡਨੀ.......
ਨਵੀਂ ਦਿੱਲੀ : ਟੀਮ ਇੰਡੀਆ ਨੂੰ ਆਸਟਰੇਲੀਆ ਦੇ ਵਿਰੁਧ ਨਵੇਂ ਸਾਲ ਉਤੇ 3 ਜਨਵਰੀ ਤੋਂ ਸਿਡਨੀ ਵਿਚ ਸ਼ੁਰੂ ਹੋ ਰਹੇ ਆਖਰੀ ਟੈਸਟ ਮੈਚ ਵਿਚ ਖੇਡਣਾ ਹੈ। ਐਤਵਾਰ ਨੂੰ ਮੈਲਬਰਨ ਵਿਚ ਆਸਟਰੇਲੀਆ ਉਤੇ 137 ਦੌੜਾਂ ਨਾਲ ਜਿੱਤ ਦੇ ਨਾਲ ਭਾਰਤ ਚਾਰ ਮੈਚਾਂ ਦੀ ਟੈਸਟ ਸੀਰੀਜ਼ ਵਿਚ 2-1 ਨਾਲ ਵਾਧਾ ਬਣਾ ਚੁੱਕਿਆ ਹੈ। ਭਾਰਤ ਜੇਕਰ ਇਹ ਟੈਸਟ ਮੈਚ ਡਰਾ ਵੀ ਕਰਾ ਲੈਂਦਾ ਹੈ,
Australia Team
ਤਾਂ ਉਹ 71 ਸਾਲ ਵਿਚ ਪਹਿਲੀ ਵਾਰ ਆਸਟਰੇਲੀਆ ਦੀ ਧਰਤੀ ਉਤੇ ਕੋਈ ਟੈਸਟ ਸੀਰੀਜ਼ ਜਿੱਤਣ ਦਾ ਰਿਕਾਰਡ ਬਣਾ ਲਵੇਗਾ। ਖਬਰਾਂ ਮੁਤਾਬਿਕ ਕਿ ਸਿਡਨੀ ਦੀ ਪਿਚ ਕਾਫ਼ੀ ਸਪਿਨ ਕਰੇਗੀ, ਇਸ ਲਈ ਇਕ ਵਾਰ ਫਿਰ ਭਾਰਤ ਇਸ ਮੈਚ ਨੂੰ ਜਿੱਤਣ ਦਾ ਪ੍ਰਬਲ ਦਾਵੇਦਾਰ ਨਜ਼ਰ ਆ ਰਿਹਾ ਹੈ। ਆਸਟਰੇਲੀਆ ਦੌਰੇ ਉਤੇ ਹਰ ਇਕ ਜਿੱਤ ਦੇ ਨਾਲ ਹੀ ਭਾਰਤ ਰਿਕਾਰਡ ਬਣਾ ਰਿਹਾ ਹੈ। ਐਡੀਲੈਡ ਵਿਚ ਆਸਟਰੇਲੀਆ ਨੂੰ 31 ਦੌੜਾਂ ਨਾਲ ਮਾਤ ਦੇ ਕੇ ਟੀਮ ਇੰਡੀਆ ਨੇ 15 ਸਾਲ ਬਾਅਦ ਜਿੱਤ ਦਰਜ਼ ਕੀਤੀ ਸੀ।
Team India
ਮੈਲਬਰਨ ਵਿਚ ਕੰਗਾਰੁਆਂ ਨੂੰ 137 ਦੌੜਾਂ ਨਾਲ ਹਰਾ ਕੇ ਭਾਰਤ ਨੇ 37 ਸਾਲ ਦਾ ਸੋਕਾ ਖਤਮ ਕੀਤਾ ਸੀ ਅਤੇ ਹੁਣ ਭਾਰਤ ਜੇਕਰ ਸਿਡਨੀ ਵਿਚ ਖੇਡੇ ਜਾਣ ਵਾਲੇ ਆਖਰੀ ਟੈਸਟ ਮੈਚ ਵੀ ਜਿੱਤ ਲੈਂਦਾ ਹੈ ਤਾਂ ਉਹ 40 ਸਾਲ ਬਾਅਦ ਮੈਦਾਨ ਫਤਿਹ ਕਰ ਲਵੇਗਾ। ਸਿਡਨੀ ਵਿਚ ਭਾਰਤ ਨੂੰ ਆਖਰੀ ਵਾਰ 1978 ਵਿਚ ਬਿਸ਼ਨ ਸਿੰਘ ਬੇਦੀ ਦੀ ਕਪਤਾਨੀ ਵਿਚ ਜਿੱਤ ਮਿਲੀ ਸੀ। ਉਸ ਸਮੇਂ ਭਾਰਤ ਨੇ ਇਹ ਮੈਚ ਪਾਰੀ ਅਤੇ 2 ਦੌੜਾਂ ਨਾਲ ਜਿੱਤੀਆ ਸੀ।