
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੇ ਚੌਥੇ ਦਿਨ ਦੀ ਖੇਡ ਖ਼ਤਮ ਹੋ ਗਈ ਹੈ। ਆਸਟ੍ਰੇਲੀਆ ਨੇ 8 ਵਿਕਟਾਂ ਦੇ ਨੁਕਸਾਨ 'ਤੇ 258 ਦੌੜਾਂ...
ਮੈਲਬੋਰਨ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੇ ਚੌਥੇ ਦਿਨ ਦੀ ਖੇਡ ਖ਼ਤਮ ਹੋ ਗਈ ਹੈ। ਆਸਟ੍ਰੇਲੀਆ ਨੇ 8 ਵਿਕਟਾਂ ਦੇ ਨੁਕਸਾਨ 'ਤੇ 258 ਦੌੜਾਂ ਬਣਾ ਲਈਆਂ ਹਨ। ਆਸਟ੍ਰੇਲੀਆ ਨੂੰ ਜਿੱਤ ਲਈ 141 ਦੌੜਾਂ ਦੀ ਜ਼ਰੂਰਤ ਹੈ। ਅਜੇ ਪੰਜਵੇਂ ਦਿਨ ਦੀ ਖੇਡ ਬਾਕੀ ਹੈ। ਪਰ ਆਸਟ੍ਰੇਲੀਆਈ ਬੱਲੇਬਾਜ਼ਾਂ ਦੇ ਲਚਰ ਪ੍ਰਦਰਸ਼ਨ ਨੂੰ ਵੇਖਦੇ ਹੋਏ ਆਸਟ੍ਰੇਲੀਆ ਦਾ ਮੈਚ ਜਿੱਤਣਾ ਲਗਭਗ ਅਸੰਭਵ ਹੈ।
Virat Kohli
ਇਸ ਤਰ੍ਹਾਂ ਭਾਰਤ ਜਿੱਤ ਤੋਂ ਸਿਰਫ਼ 2 ਵਿਕਟਾਂ ਦੂਰ ਹੈ। ਪੈਟ ਕਮਿੰਸ (61 ਦੌੜਾਂ) ਅਤੇ ਨਾਥਨ ਲੀਓਨ (6 ਦੌੜਾਂ) ਕ੍ਰੀਜ਼ 'ਤੇ ਮੌਜੂਦ ਹਨ। ਜ਼ਿਕਰਯੋਗ ਹੈ ਕਿ ਭਾਰਤ ਨੇ ਟਾਸ ਜਿੱਤ ਕੇ ਆਪਣੀ ਪਹਿਲੀ ਪਾਰੀ 'ਚ 7 ਵਿਕਟਾਂ 'ਤੇ 443 ਦੌੜਾਂ ਬਣਾਈਆਂ। ਜਿਸ ਦੇ ਜਵਾਬ 'ਚ ਆਸਟ੍ਰੇਲੀਆ ਨੇ ਅਪਣੀ ਪਹਿਲੀ ਪਾਰੀ 'ਚ 151 ਦੌੜਾਂ 'ਤੇ ਆਲ ਆਊਟ ਹੋ ਗਈ। ਇਸ ਤੋਂ ਭਾਰਤ ਨੇ ਆਪਣੀ ਦੂਜੀ ਪਾਰੀ 8 ਵਿਕਟਾਂ 'ਤੇ 106 ਦੌੜਾਂ ਦੇ ਐਲਾਨੀ।
India Team
ਇਸ ਦੇ ਜਵਾਬ 'ਚ ਆਸਟਰੇਲੀਆ ਨੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀ ਦੂਜੀ ਪਾਰੀ 'ਚ 8 ਵਿਕਟਾਂ ਦੇ ਨੁਕਸਾਨ 'ਤੇ 258 ਦੌੜਾਂ ਬਣਾ ਲਈਆਂ ਹਨ। ਭਾਰਤ ਨੇ ਐਡੀਲੇਡ 'ਚ ਪਹਿਲਾ ਮੈਚ 31 ਦੌੜਾਂ ਨਾਲ ਜਿੱਤਿਆ ਸੀ ਪਰ ਪਰਥ 'ਚ ਖੇਡੇ ਗਏ ਦੂਸਰੇ ਟੈਸਟ 'ਚ ਉਹ 146 ਦੌੜਾਂ ਨਾਲ ਹਾਰਨ ਤੋਂ ਬਾਅਦ 4 ਮੈਚਾਂ ਦੀ ਲੜੀ 'ਚ 1-1 ਦੀ ਬਰਾਬਰੀ 'ਤੇ ਆ ਗਿਆ ਹੈ। ਇਸ ਤਰ੍ਹਾਂ ਮੈਲਬੋਰਨ ਟੈਸਟ ਜਿੱਤ ਦੇ ਲਿਹਾਜ਼ ਨਾਲ ਭਾਰਤ ਲਈ ਅਹਿਮ ਹੋ ਗਿਆ ਹੈ।