
ਭਾਰਤ ਨੇ ਜਿੱਤ ਦੀ ਰਾਹ 'ਤੇ ਪਰਤਣ ਦੀ ਮੁਹਿੰਮ 'ਚ ਬੁੱਧਵਾਰ ਨੂੰ ਇੱਥੇ ਆਸਟਰੇਲੀਆ ਖਿਲਾਫ ਸ਼ੁਰੂ ਹੋ ਰਹੇ ਤੀਜੇ 'ਬਾਕਸਿੰਗ ਡੇ' ਟੈਸਟ ਲਈ ਮਯੰਕ ਅਗਰਵਾਲ.......
ਮੈਲਬੋਰਨ : ਭਾਰਤ ਨੇ ਜਿੱਤ ਦੀ ਰਾਹ 'ਤੇ ਪਰਤਣ ਦੀ ਮੁਹਿੰਮ 'ਚ ਬੁੱਧਵਾਰ ਨੂੰ ਇੱਥੇ ਆਸਟਰੇਲੀਆ ਖਿਲਾਫ ਸ਼ੁਰੂ ਹੋ ਰਹੇ ਤੀਜੇ 'ਬਾਕਸਿੰਗ ਡੇ' ਟੈਸਟ ਲਈ ਮਯੰਕ ਅਗਰਵਾਲ ਅਤੇ ਹਨੁਮਾ ਵਿਹਾਰੀ ਦੀ ਯੁਵਾ ਸਲਾਮੀ ਜੋੜੀ ਨੂੰ ਜ਼ਿੰਮੇਵਾਰੀ ਸੌਂਪੀ ਹੈ। ਪਰਥ 'ਚ ਦੂਜੇ ਟੈਸਟ 'ਚ 146 ਦੌੜਾਂ ਦੀ ਹਾਰ ਦੇ ਬਾਅਦ ਭਾਰਤ ਨੁੰ ਇਸ ਦੀ ਸਮੀਖਿਆ ਕਰਨ ਲਈ ਇਕ ਹਫਤੇ ਦਾ ਬਰੇਕ ਮਿਲਿਆ ਅਤੇ ਟੀਮ ਨੇ ਖਰਾਬ ਫਾਰਮ ਨਾਲ ਜੂਝ ਰਹੇ ਬੱਲੇਬਾਜ਼ਾਂ ਲੋਕੇਸ਼ ਰਾਹੁਲ ਅਤੇ ਮੁਰਲੀ ਵਿਜੇ ਨੂੰ ਆਖ਼ਰਕਾਰ ਪਲੇਇੰਗ ਇਲੈਵਨ 'ਚੋਂ ਬਾਹਰ ਕਰ ਦਿੱਤਾ।
ਕਪਤਾਨ ਵਿਰਾਟ ਕੋਹਲੀ ਕੋਲ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਖਿਡਾਉਣ ਦਾ ਬਦਲ ਸੀ ਪਰ ਉਨ੍ਹਾਂ ਨੇ ਦੁਬਾਰਾ ਫਿੱਟ ਹੋ ਚੁੱਕੇ ਰੋਰਿਤ ਸ਼ਰਮਾ ਨੂੰ ਵਾਧੂ ਬੱਲੇਬਾਜ਼ ਦੇ ਰੂਪ 'ਚ ਖਿਡਾਉਣ ਦਾ ਫੈਸਲਾ ਕੀਤਾ। ਭਾਰਤੀ ਟੀਮ ਪ੍ਰਬੰਧਨ ਨੇ ਰਿਵਾਇਤ ਤੋਂ ਹਟਦੇ ਹੋਏ ਮੈਚ ਤੋਂ ਇਕ ਦਿਨ ਪਹਿਲਾਂ ਹੀ ਆਪਣੇ ਪਲੇਇੰਗ ਇਲੈਵਨ ਦਾ ਐਲਾਨ ਕਰ ਦਿੱਤਾ ਜਿਸ ਨਾਲ ਟੀਮ ਦੇ ਸੰਭਾਵੀ ਤਾਲਮੇਲ ਨੂੰ ਲੈ ਕੇ ਪ੍ਰਗਟਾਈਆਂ ਜਾ ਰਹੀਆਂ ਸੰਭਾਵਨਾਵਾਂ ਨੂੰ ਖਤਮ ਕਰ ਦਿੱਤਾ ਗਿਆ ਹੈ।
ਭਾਰਤੀ ਟੀਮ
ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ (ਉਪ ਕਪਤਾਨ), ਮਯੰਕ ਅੱਗਰਵਾਲ, ਹਨੁਮਾ ਵਿਹਾਰੀ, ਚੇਤੇਸ਼ਵਰ ਪੁਜਾਰਾ, ਰੋਹਿਤ ਸ਼ਰਮਾ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ।
ਆਸਟਰੇਲੀਆਈ ਟੀਮ
ਐਰੋਨ ਫਿੰਚ, ਮਾਰਕਸ ਹੈਰਿਸ, ਉਸਮਾਨ ਖਵਾਜਾ, ਸ਼ਾਨ ਮਾਰਸ਼, ਟ੍ਰੇਵਿਸ ਹੇਡ, ਮਿਸ਼ੇਲ ਮਾਰਸ਼, ਟਿਮ ਪੇਨ (ਕਪਤਾਨ, ਵਿਕਟਕੀਪਰ), ਪੈਟ ਕਮਿੰਸ, ਮਿਸ਼ੇਲ ਸਟਾਰਕ, ਨਾਥਨ ਲੀਓਨ, ਜੋਸ਼ ਹੇਜ਼ਲਵੁੱਡ। (ਏਜੰਸੀ)