ਆਈ.ਐਸ.ਐਸ.ਐਫ਼. ਵਿਸ਼ਵ ਕੱਪ
Published : Mar 5, 2018, 11:33 pm IST
Updated : Mar 5, 2018, 6:03 pm IST
SHARE ARTICLE

ਮਨੂੰ ਭਾਕਰ ਨੇ ਜਿੱਤਿਆ ਸੋਨ ਤਮਗ਼ਾ
ਨਵੀਂ ਦਿੱਲੀ, 5 ਮਾਰਚ: ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫ਼ੈਡਰੇਸ਼ਨ (ਆਈ.ਐਸ.ਐਸ.ਐਫ਼) ਵਲੋਂ ਕਰਵਾਏ ਜਾ ਰਹੇ ਵਰਲਡ ਕੱਪ ਵਿਚ ਭਾਰਤ ਹੱਥ ਇਕ ਹੋਰ ਕਾਮਯਾਬੀ ਲੱਗੀ ਹੈ। ਹਰਿਆਣਾ ਦੀ ਗਿਆਰ੍ਹਵੀਂ ਕਲਾਸ ਦੀ ਵਿਦਿਆਰਕਣ ਮਨੂੰ ਭਾਕਰ ਨੇ 10 ਮੀਟਰ ਏਅਰ ਪਿਸਟਲ (ਮਹਿਲਾ) ਵਿਚ ਸੋਨੇ ਦਾ ਤਮਗ਼ਾ ਜਿੱਤ ਲਿਆ ਹੈ। ਜਦੋਂ ਕਿ ਰਵੀ ਕੁਮਾਰ ਨੇ ਕਾਂਸੀ ਦੇ ਤਮਗ਼ੇ 'ਤੇ ਕਬਜ਼ਾ ਕੀਤਾ। ਇਨ੍ਹਾਂ ਤਮਗ਼ਿਆਂ ਨੂੰ ਮਿਲਾ ਕੇ ਭਾਰਤ ਦੀ ਝੋਲੀ ਵਿਚ ਹੁਣ ਤਕ ਪੰਜ ਤਮਗ਼ੇ ਆ ਚੁੱਕੇ ਹਨ। ਇਨ੍ਹਾਂ ਵਿਚ ਦੋ ਸੋਨ ਤੇ ਤਿੰਨ ਕਾਂਸੀ ਦੇ ਤਮਗ਼ੇ ਸ਼ਾਮਲ ਹਨ।


16 ਸਾਲ ਦੀ ਮਨੂੰ ਹਰਿਆਣੇ ਦੇ ਝੱਜਰ ਦੀ ਰਹਿਣ ਵਾਲੀ ਹੈ ਤੇ ਗਿਆਰ੍ਹਵੀਂ ਕਲਾਸ ਦੀ ਵਿਦਿਆਰਥਣ ਹੈ। ਉਨ੍ਹਾਂ ਨੇ ਜਿੱਤ ਲਈ 237.5 ਪੁਆਇੰਟ ਹਾਸਲ ਕੀਤੇ ਸਨ। ਮੈਕਸੀਕੋ ਦੀ ਅਲੇਜਾਂਡਰਾ ਜਵਾਲਾ ਵਜਾਕਵੇਜ ਨੇ ਚਾਂਦੀ ਅਤੇ ਉਥੇ ਹੀ ਦੀ ਸੇਲੀਨ ਗਾਬਵਿਲ ਨੇ ਕਾਂਸੀ ਦਾ ਤਮਗ਼ਾ ਜਿੱਤਿਆ। ਮਨੂੰ   ਨੇ ਮੇਜ਼ਬਾਨ ਦੇਸ਼ ਦੇ ਅਲੇਂਜਾਂਦਰਾ ਜਾਵਾਲਾ ਨੂੰ ਪਛਾੜਿਆ, ਜੋ ਦੋ ਵਾਰ ਦਾ ਵਿਸ਼ਵ ਕੱਪ ਜੇਤੂ ਹੈ।  ਤਮਗ਼ਾ ਜਿੱਤਣ ਤੋਂ ਬਾਅਦ ਮਨੂੰ ਨੇ ਕਿਹਾ ਕਿ ਮੈਂ ਇਹ ਤਮਗ਼ਾ ਜਿੱਤ ਕੇ ਬਹੁਤ ਖ਼ੁਸ਼ ਹਾਂ, ਕਿਉਂ ਕਿ ਇਹ ਮੇਰਾ ਪਹਿਲਾ ਵਿਸ਼ਵ ਕੱਪ ਹੈ। ਮੈਂ ਆਗ਼ਾਮੀ ਮੁਕਾਬਲਿਆਂ 'ਚ ਇਸ ਤੋਂ ਹੋਰ ਜ਼ਿਆਦਾ ਕੋਸ਼ਿਸ਼ਾਂ ਕਰਦੀ ਰਹਾਂਗੀ ਅਤੇ ਚੰਗੇ ਨਤੀਜੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੀ। ਭਾਰਤ ਦੀ ਯਸ਼ਵਿਨੀ ਸਿੰਘ ਚੌਥੇ ਸਥਾਨ 'ਤੇ ਰਹੇ।    (ਏਜੰਸੀ)

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement