ਅਜਿਹਾ ਕੀ ਹੋਇਆ ਕਿ ਸੁਨੀਲ ਗਾਵਸਕਰ ਨੂੰ ਯਾਦ ਆ ਗਏ ਧੋਨੀ !
Published : Jan 17, 2018, 3:15 pm IST
Updated : Jan 17, 2018, 10:41 am IST
SHARE ARTICLE

ਭਾਰਤ ਦੇ ਦਿੱਗਜ ਸਾਬਕਾ ਕਪਤਾਨ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਮਹਿੰਦਰ ਸਿੰਘ ਧੋਨੀ ਨੂੰ ਟੈਸਟ ਕ੍ਰਿਕਟ ਤੋਂ ਇੰਨੀ ਜਲਦੀ ਸਨਿਆਸ ਨਹੀਂ ਲੈਣਾ ਚਾਹੀਦਾ ਸੀ। ਗਾਵਸਕਰ ਦੇ ਮੁਤਾਬਕ ਟੀਮ ਇੰਡੀਆ ਨੂੰ ਟੈਸਟ ਕ੍ਰਿਕਟ ਵਿਚ ਹੁਣ ਵੀ ਧੋਨੀ ਦੀ ਬਹੁਤ ਜ਼ਰੂਰਤ ਹੈ। ਇਹ ਗੱਲ ਗਾਵਸਕਰ ਨੇ ਸੈਂਚੁਰਿਅਨ ਟੈਸਟ ਦੇ ਚੌਥੇ ਦਿਨ ਕਮੈਂਟਰੀ ਦੇ ਦੌਰਾਨ ਕਹੀ।

ਪਾਰਥਿਵ ਦੀਆਂ ਗਲਤੀਆਂ ਪਈਆਂ ਟੀਮ 'ਤੇ ਭਾਰੀ



ਸੈਂਚੁਰਿਅਨ ਟੈਸਟ ਵਿਚ ਟੀਮ ਇੰਡੀਆ ਨੂੰ ਆਪਣੇ ਵਿਕਟਕੀਪਰ ਰਿਧੀਮਾਨ ਸਾਹਾ ਦੇ ਜ਼ਖਮੀ ਹੋਣ ਦੀ ਵਜ੍ਹਾ ਨਾਲ ਪਾਰਥਿਵ ਪਟੇਲ ਨੂੰ ਮੌਕਾ ਦਿੱਤਾ। ਇਸ ਦੌਰੇ ਉਤੇ ਟੀਮ ਦੇ ਨਾਲ ਬਤੋਰ ਦੂਜੇ ਵਿਕਟਕੀਪਰ ਦੇ ਰੂਪ ਵਿਚ ਸਾਊਥ ਅਫਰੀਕਾ ਗਏ ਪਾਰਥਿਵ ਨੇ ਵਿਕਟਕੀਪਿੰਗ ਦੇ ਦੌਰਾਨ ਅਹਿਮ ਮੌਕਿਆਂ 'ਤੇ ਕੈਚ ਡਰਾਪ ਕੀਤੇ। ਪਾਰਥਿਵ ਨੇ ਇਸ ਟੈਸਟ ਦੀ ਪਹਿਲੀ ਪਾਰੀ ਵਿਚ ਹਾਸ਼ਿਮ ਅਮਲਾ ਦਾ ਕੈਚ ਤੱਦ ਛੱਡਿਆ, ਜਦੋਂ 30 ਰਨ ਉਤੇ ਬੈਟਿੰਗ ਕਰ ਰਹੇ ਸਨ। ਇਸਦੇ ਬਾਅਦ ਅਮਲਾ ਨੇ 82 ਰਨ ਬਣਾਏ। ਇਸੇ ਤਰ੍ਹਾਂ ਸਾਊਥ ਅਫਰੀਕਾ ਦੀ ਦੂਜੀ ਪਾਰੀ ਵਿਚ ਉਨ੍ਹਾਂ ਨੇ ਡੀਨ ਐਲਗਰ ਦਾ ਆਸਾਨ ਜਿਹਾ ਕੈਚ ਫੜਨ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਇਸਦੇ ਬਾਅਦ ਐਲਗਰ ਨੇ 61 ਰਨ ਜੋੜੇ।

ਟੈਸਟ ਨੂੰ ਜਲਦੀ ਅਲਵਿਦਾ ਕਹਿ ਗਏ ਧੋਨੀ

ਗਾਵਸਕਰ ਮੈਚ ਦੇ ਦੌਰਾਨ ਪਾਰਥਿਵ ਦੀਆਂ ਇਨ੍ਹਾਂ ਗਲਤੀਆਂ ਦੇ ਬਾਰੇ ਵਿਚ ਗੱਲ ਕਰ ਰਹੇ ਸਨ ਅਤੇ ਤੱਦ ਉਨ੍ਹਾਂ ਨੇ ਟੈਸਟ ਟੀਮ ਵਿਚ ਧੋਨੀ ਦੀ ਉਪਯੋਗਤਾ ਦੀ ਗੱਲ ਕਹੀ। ਗਾਵਸਕਰ ਨੇ ਕਿਹਾ, ਧੋਨੀ ਹੁਣ ਹੋਰ ਟੈਸਟ ਕ੍ਰਿਕਟ ਖੇਡ ਸਕਦੇ ਸਨ, ਪਰ ਕਪਤਾਨੀ ਦੇ ਬੋਝ ਦੀ ਵਜ੍ਹਾ ਨਾਲ ਉਨ੍ਹਾਂ ਨੇ ਟੈਸਟ ਕ੍ਰਿਕਟ ਨੂੰ ਜਲਦੀ ਅਲਵਿਦਾ ਕਹਿ ਦਿੱਤਾ।

ਲਿਟਿਲ ਮਾਸਟਰ ਨੇ ਕਿਹਾ, ਜੇਕਰ ਧੋਨੀ ਖੇਡਣਾ ਚਾਹੁੰਦੇ ਤਾਂ ਉਹ ਆਸਾਨੀ ਨਾਲ ਖੇਡ ਸਕਦੇ ਸਨ, ਮੇਰੇ ਵਿਚਾਰ ਨਾਲ ਉਨ੍ਹਾਂ 'ਤੇ ਕਪਤਾਨੀ ਦਾ ਦਬਾਅ ਕੁਝ ਜ਼ਿਆਦਾ ਹੀ ਵੱਧ ਗਿਆ ਸੀ ਅਤੇ ਇਸ ਲਈ ਉਨ੍ਹਾਂ ਨੇ ਟੈਸਟ ਕ੍ਰਿਕਟ ਛੱਡ ਦਿੱਤਾ। ਜੇਕਰ ਮੈਂ ਉਨ੍ਹਾਂ ਨੂੰ ਸਲਾਹ ਦਿੰਦਾ, ਤਾਂ ਇਹੀ ਦੱਸਦਾ ਕਿ ਉਹ ਭਲੇ ਕਪਤਾਨੀ ਛੱਡ ਦਿੰਦੇ, ਪਰ ਬਤੋਰ ਵਿਕਟਕੀਪਰ ਬੱਲੇਬਾਜ਼ ਟੀਮ ਵਿਚ ਰਹਿੰਦੇ। ਡਰੈਸਿੰਗ ਰੂਮ ਵਿਚ ਉਨ੍ਹਾਂ ਦੀ ਸਲਾਹ ਟੀਮ ਲਈ ਬੇਹੱਦ ਕਾਰਗਰ ਹੁੰਦੀ। ਪਰ ਸ਼ਾਇਦ ਉਨ੍ਹਾਂ ਨੇ ਸੋਚਿਆ ਕਿ ਖੇਡ ਦੇ ਇਕ ਫਾਰਮੇਟ ਨੂੰ ਛੱਡ ਦੇਣਾ ਹੀ ਬਿਹਤਰ ਹੋਵੇਗਾ।



ਇਸ ਮੌਕੇ ਉਤੇ ਗਾਵਸਕਰ ਨੇ ਇਹ ਵੀ ਮੰਨਿਆ ਕਿ ਇਸ ਟੈਸਟ ਵਿਚ ਭਾਰਤ ਨੂੰ ਸਾਹਾ ਦੀ ਕਮੀ ਸਾਫਤੌਰ 'ਤੇ ਮਹਿਸੂਸ ਹੋ ਰਹੀ ਹੈ। ਦੱਸ ਦਈਏ ਕਿ ਸਾਹਾ ਦੇ ਪ੍ਰੈਕਟਿਸ ਸੈਸ਼ਨ ਦੇ ਦੌਰਾਨ ਮਾਸਪੇਸ਼ੀਆਂ ਵਿਚ ਖਿਚਾਅ ਆ ਗਿਆ ਸੀ। ਜਿਸਦੀ ਵਜ੍ਹਾ ਨਾਲ ਟੈਸਟ ਵਿਕਟਕੀਪਰ ਦੇ ਰੂਪ ਵਿਚ ਭਾਰਤ ਦੀ ਪਹਿਲੀ ਪਸੰਦ ਸਾਹਾ ਹੁਣ ਪੂਰੀ ਸੀਰੀਜ ਤੋਂ ਬਾਹਰ ਹੋ ਗਏ ਹਨ। ਬੀਸੀਸੀਆਈ ਨੇ ਤੀਸਰੇ ਟੈਸਟ ਤੋਂ ਪਹਿਲਾਂ ਉਨ੍ਹਾਂ ਦੀ ਜਗ੍ਹਾ ਦਿਨੇਸ਼ ਕਾਰਤਿਕ ਨੂੰ ਬੁਲਾਇਆ ਹੈ। ਤਮਿਲਨਾਡੂ ਦੇ ਇਸ ਵਿਕਟਕੀਪਰ ਬੱਲੇਬਾਜ਼ ਨੇ ਜਨਵਰੀ 2010 ਤੋਂ ਭਾਰਤ ਲਈ ਕੋਈ ਟੈਸਟ ਮੈਚ ਨਹੀਂ ਖੇਡਿਆ ਹੈ।

SHARE ARTICLE
Advertisement

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM

'ਸੁਖਪਾਲ ਖਹਿਰਾ ਮੇਰਾ ਹੱਕ ਖਾ ਗਿਆ, ਇਹ ਬੰਦਾ ਤਿਤਲੀਆਂ ਨਾਲੋਂ ਵੀ ਵੱਡੀ ਕੈਟਾਗਰੀ 'ਚ ਆਉਂਦਾ'

04 May 2024 11:31 AM

patiala 'ਚ ਭਿੜ ਗਏ ਆਪ, Congress ਤੇ BJP ਦੇ ਵਰਕਰ, ਕਹਿੰਦੇ ਹੁਣ ਲੋਟਸ ਨਹੀਂ ਪੰਜਾ ਅਪ੍ਰੇਸ਼ਨ ਚੱਲੂ

04 May 2024 11:12 AM

ਕੌਣ ਪਾਵੇਗਾ ਗੁਰਦਾਸਪੁਰ ਦੀ ਗੇਮ, ਕਿਸ ਨੂੰ ਜਿਤਾਉਣਗੇ ਮਾਝੇ ਵਾਲ਼ੇ, ਕੌਣ ਬਣੇਗਾ ਮਾਝੇ ਦਾ ਜਰਨੈਲ, ਵੇਖੋ ਖ਼ਾਸ ਪੇਸ਼ਕਸ਼

04 May 2024 10:06 AM
Advertisement