ਲੱਗੀ ਹੋਈ ਸੀ ‘ਦੇਸ਼’ ਤੋਂ ਰੇਸ ਜਿਹੜੀ, ਲਾ ’ਤੀ ਟਰੰਪ ਨੇ ਖਿੱਚ ਬਰੇਕ ਮੀਆਂ।
ਲੱਗੀ ਹੋਈ ਸੀ ‘ਦੇਸ਼’ ਤੋਂ ਰੇਸ ਜਿਹੜੀ,
ਲਾ ’ਤੀ ਟਰੰਪ ਨੇ ਖਿੱਚ ਬਰੇਕ ਮੀਆਂ।
ਸਾਹ ਸੁੱਕੇ ਗਏ ਬਹੁਤ ਡਰਾਈਵਰਾਂ ਦੇ,
ਲਾਉਂਦੇ ਰਹੇ ਜੋ ਮਾਣਕ ਦੀ ਹੇਕ ਮੀਆਂ।
ਸੁਣ ਕੇ ਖ਼ਬਰ ‘ਡਿਟੇਨ-ਡਿਪੋਰਟਾਂ’ ਦੀ,
‘ਪਿੱਛੇ’ ਪੈਣ ਕਲੇਜੇ ਨੂੰ ‘ਛੇਕ’ ਮੀਆਂ।
ਫਿਰਦੀ ਲੱਭਦੀ ਉਨ੍ਹਾਂ ਪਰਦੇਸੀਆਂ ਨੂੰ,
ਘੜ ਕੇ ਆਏ ਕਹਾਣੀਆਂ ਫੇਕ ਮੀਆਂ।
ਕਹਿੰਦੀ ਕੁੱਝ ਨਾ ਉਨ੍ਹਾਂ ਪ੍ਰਵਾਸੀਆਂ ਨੂੂੰ,
ਆਉਂਦੇ ਵਰਤ ਕੇ ਢੰਗ ਜੋ ਨੇਕ ਮੀਆਂ।
ਹੈ ‘ਏਜੰਸੀ’ ਅਮਰੀਕਾ ਦੀ ਖ਼ਾਸ ਯਾਰੋ,
ਨਾਂ ‘ਆਈਸ’ ਪਰ ਮਾਰਦੀ ਸੇਕ ਮੀਆਂ।
-ਤਰਲੋਚਨ ਸਿੰਘ ਦੁਪਾਲ ਪੁਰ
ਫ਼ੋਨ : 001-408-915-1268..
