ਭਾਰਤ ਤੇ ਦੱ.ਅਫ਼ਰੀਕਾ ਵਿਚਕਾਰ ਦੂਜਾ ਵਨਡੇ ਅੱਜ, ਸੀਰੀਜ਼ ਚ 1-0 ਨਾਲ ਬੜ੍ਹਤ
Published : Feb 4, 2018, 10:56 am IST
Updated : Feb 4, 2018, 5:26 am IST
SHARE ARTICLE

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਦੀ ਜ਼ਮੀਨ 'ਤੇ ਆਖਰੀ ਟੈਸਟ ਤੇ ਵਨ ਡੇ ਸੀਰੀਜ਼ ਦਾ ਪਹਿਲਾ ਮੈਚ ਜਿੱਤ ਕੇ ਜੇਤੂ ਲੈਅ ਹਾਸਲ ਕਰ ਲਈ ਹੈ। ਭਾਰਤ ਨੇ ਦੱਖਣੀ ਅਫਰੀਕਾ ਨੂੰ ਟੈਸਟ ਸੀਰੀਜ਼ ਦੇ ਆਖਰੀ ਮੈਚ 'ਚ 63 ਦੌੜਾਂ ਨਾਲ ਹਰਾਇਆ ਸੀ। 

ਇਸੇ ਲੈਅ ਨੂੰ ਕਾਇਮ ਰੱਖਦੇ ਹੋਏ ਉਸ ਨੇ ਵਨ ਡੇ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ 6 ਵਿਕਟਾਂ ਨਾਲ ਜਿੱਤ ਆਪਣੇ ਨਾਂ ਕੀਤੀ। ਅਫਰੀਕੀ ਪਿੱਚਾਂ ਦੇ ਹਿਸਾਬ ਨਾਲ ਨਾ ਖੇਡ ਸਕਣ ਦੀ ਆਲੋਚਨਾ ਝੱਲ ਰਹੀ ਵਿਰਾਟ ਕੋਹਲੀ ਦੀ ਟੀਮ ਹੁਣ ਫਿਰ ਤੋਂ ਆਪਣੀ ਫਾਰਮ 'ਚ ਖੇਡ ਰਹੀ ਹੈ। 


ਦੂਜੇ ਪਾਸੇ ਮੇਜ਼ਬਾਨ ਟੀਮ ਹਾਰ ਦੇ ਨਾਲ-ਨਾਲ ਆਪਣੇ ਅਹਿਮ ਖਿਡਾਰੀਆਂ ਦੇ ਜ਼ਖ਼ਮੀ ਹੋ ਜਾਣ ਨਾਲ ਹੋਰ ਕਮਜ਼ੋਰ ਹੋ ਗਈ ਹੈ। ਧਾਕੜ ਬੱਲੇਬਾਜ਼ ਏ. ਬੀ. ਡਿਵਿਲੀਅਰਸ ਜ਼ਖ਼ਮੀ ਹੋ ਕੇ ਪਹਿਲਾਂ ਹੀ 3 ਮੈਚਾਂ 'ਚੋਂ ਬਾਹਰ ਹੈ। ਦੂਜੇ ਪਾਸੇ ਡਰਬਨ 'ਚ ਕਪਤਾਨ ਡੂ ਪਲੇਸਿਸ ਵੀ ਜ਼ਖ਼ਮੀ ਹੋਣ ਕਾਰਨ ਬਾਹਰ ਹੋ ਗਿਆ ਹੈ।

ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਸੇਂਚੁਰੀਅਨ ਵਿਚ 5 ਵਨ ਡੇ ਖੇਡੇ ਹਨ, ਜਿਨ੍ਹਾਂ 'ਚੋਂ 2 ਜਿੱਤੇ ਅਤੇ 2 ਹਾਰੇ ਹਨ। ਹਾਲਾਂਕਿ ਉਮੀਦ ਹੈ ਕਿ ਜਿਸ ਫਾਰਮ 'ਚ ਖਿਡਾਰੀ ਪ੍ਰਦਰਸ਼ਨ ਕਰ ਰਹੇ ਹਨ, ਭਾਰਤ ਇਥੇ ਆਪਣੇ ਰਿਕਾਰਡ ਨੂੰ ਹੋਰ ਵਧੀਆ ਕਰ ਸਕੇ। 


 ਟੀਮ 'ਚ ਚੌਥੇ ਨੰਬਰ 'ਤੇ ਰਹਾਨੇ ਵਧੀਆ ਖੇਡ ਰਿਹਾ ਹੈ ਅਤੇ ਪਿਛਲੇ ਮੈਚ 'ਚ ਉਸ ਨੇ ਅਰਧ-ਸੈਂਕੜਾ ਠੋਕਿਆ ਸੀ। ਉਥੇ ਹੀ ਗੇਂਦਬਾਜ਼ੀ 'ਚ ਵਿਰਾਟ ਦਾ ਭਰੋਸਾ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਹਿਲ 'ਤੇ ਵਧਿਆ ਹੈ। ਉਹ ਐਤਵਾਰ ਨੂੰ ਵੀ ਦੋਵਾਂ ਸਪਿਨਰਾਂ ਨੂੰ ਮੌਕਾ ਦੇਵੇਗਾ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement