ਧੀ ਨਾਲ ਪੁਜਾਰਾ ਨੇ ਸ਼ੇਅਰ ਕੀਤੀ ਪਹਿਲੀ ਤਸਵੀਰ, ਕਿਹਾ - ਸਾਡੀ ਇੱਛਾ ਪੂਰੀ ਹੋ ਗਈ
Published : Feb 23, 2018, 5:05 pm IST
Updated : Feb 23, 2018, 11:35 am IST
SHARE ARTICLE

ਭਾਰਤੀ ਕ੍ਰਿਕਟ ਟੀਮ ਦੇ ਮਿਸਟਰ ਭਰੋਸੇਮੰਦ ਯਾਨੀ ਦੀ ਚੇਤੇਸ਼ਵਰ ਪੁਜਾਰਾ ਪਿਤਾ ਬਣ ਗਏ ਹਨ। ਪੁਜਾਰਾ ਅਤੇ ਉਨ੍ਹਾਂ ਦੀ ਪਤਨੀ ਪੂਜਾ ਡਾਬਰੀ ਦੀ ਇਹ ਪਹਿਲੀ ਔਲਾਦ ਹੈ। ਇਸ ਖਬਰ ਨੂੰ ਸੁਣਕੇ ਪੁਜਾਰਾ ਦੇ ਨਾਲ ਹੀ ਟੀਮ ਇੰਡੀਆ ਦੇ ਦੂਜੇ ਮੈਂਬਰ ਵੀ ਬੇਹੱਦ ਖੁਸ਼ ਹਨ। ਪੁਜਾਰਾ ਨੇ ਇਹ ਖਬਰ ਅੱਜ ਸੋਸ਼ਲ ਮੀਡੀਆ 'ਤੇ ਵੀ ਆਪਣੇ ਫੈਨਸ ਦੇ ਨਾਲ ਸ਼ੇਅਰ ਕਰ ਲਈ ਹੈ। 



ਚੇਤੇਸ਼ਵਰ ਪੁਜਾਰਾ ਨੇ ਆਪਣੀ ਪਤਨੀ ਪੂਜਾ ਅਤੇ ਧੀ ਦੇ ਨਾਲ ਫੋਟੋ ਕਲਿਕ ਕਰ ਟਵਿਟਰ 'ਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਜੀਵਨ ਵਿਚ ਨਵੀਂ ਭੂਮਿਕਾਵਾਂ ਲਈ ਸਵਾਗਤ ਹੈ। ਜੀਵਨ ਨੂੰ ਉਤਸ਼ਾਹਿਤ ਅਤੇ ਖੁਸ਼ ਰੱਖਣ ਦੀ ਇਕ ਇੱਛਾ ਸੀ ਉਹ ਵੀ ਪੂਰੀ ਹੋ ਗਈ।’



ਪੂਜਾ ਅਤੇ ਪੁਜਾਰਾ ਨੇ 13 ਫਰਵਰੀ ਸਾਲ 2013 ਵਿਚ ਵਿਆਹ ਕੀਤਾ ਸੀ ਹਾਲ ਹੀ ਵਿਚ ਇਹਨਾਂ ਦੇ ਵਿਆਹ ਨੂੰ ਪੰਜ ਸਾਲ ਪੂਰੇ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ ਚੇਤੇਸ਼ਵਰ ਪੁਜਾਰਾ ਪੂਜਾ ਡਾਬਰੀ ਨੇ ਰਾਜਕੋਟ ਵਿਚ ਲਵ ਵਿਆਹ ਕੀਤਾ ਸੀ। ਪਿਛਲੇ ਪੰਜ ਸਾਲਾਂ ਤਕ ਇਨ੍ਹਾਂ ਦੋਨਾਂ ਦੀ ਸ਼ਾਦੀਸ਼ੁਦਾ ਜਿੰਦਗੀ ਸ਼ਾਨਦਾਰ ਸਫਰ ਰਿਹਾ ਹੈ। 


ਜਦੋਂ ਪੁਜਾਰਾ ਟੀਮ ਇੰਡੀਆ ਲਈ ਖੇਡ ਰਹੇ ਹੁੰਦੇ ਹਨ ਤਾਂ ਉਨ੍ਹਾਂ ਦੀ ਪਤਨੀ ਪੂਜਾ ਉਨ੍ਹਾਂ ਨੂੰ ਚਿਅਰਸ ਕਰਦੀ ਹੋਈ ਨਜ਼ਰ ਆਉਂਦੀ ਸੀ। ਹੁਣ ਇਨ੍ਹਾਂ ਦੋਨਾਂ ਦੀ ਜਿੰਦਗੀ ਵਿਚ ਇਕ ਹੋਰ ਮਹਿਮਾਨ ਆ ਜਾਣ ਨਾਲ ਇਹਨਾਂ ਦੀਆਂ ਖੁਸ਼ੀਆਂ ਨੂੰ ਚਾਰ ਚੰਨ ਲੱਗ ਜਾਣਗੇ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement