IPL 2018 'ਚ 'ਕ੍ਰਿਸ ਗੇਲ' ਨਾਲ ਖੇਡੇਗਾ ਇਹ ਸਕਿਓਰਿਟੀ ਗਾਰਡ, ਜਾਣੋ ਪੂਰੀ ਖਬਰ
Published : Jan 30, 2018, 11:28 am IST
Updated : Jan 30, 2018, 5:58 am IST
SHARE ARTICLE

ਜੰਮੂ ਕਸ਼ਮੀਰ ਦੇ ਸਰਵਸ਼੍ਰੇਸ਼ਠ ਕ੍ਰਿਕਟਰ ਪਰਵੇਜ਼ ਰਸੂਲ ਅਤੇ ਮੱਧ ਗਤੀ ਦੇ ਗੇਂਦਬਾਜ਼ ਉਮਰ ਨਜ਼ੀਰ ਆਈ.ਪੀ.ਐੱਲ. ਨਿਲਾਮੀ 'ਚ ਨਹੀਂ ਵਿਕ ਸਕੇ, ਜਦਕਿ ਮਨਜ਼ੂਰ ਅਹਿਮਦ ਡਾਰ ਨੂੰ ਪਹਿਲੀ ਵਾਰ ਇੰਡੀਅਨ ਪ੍ਰੀਮੀਅਰ ਲੀਗ 'ਚ ਪ੍ਰਵੇਸ਼ ਮਿਲਿਆ, ਜਿਸ ਨੂੰ ਕਿੰਗਸ ਇਲੈਵਨ ਪੰਜਾਬ ਨੇ 20 ਲੱਖ ਰੁਪਏ 'ਚ ਖਰੀਦਿਆ ਹੈ। ਮਨਜ਼ੂਰ ਨੇ ਖੁਦ ਇਕ ਇੰਟਰਵਿਊ 'ਚ ਕਿਹਾ ਸੀ, ''ਮੇਰਾ ਟੀਚਾ ਫਿਲਹਾਲ ਆਈ.ਪੀ.ਐੱਲ. ਹੀ ਹੈ।''

24 ਸਾਲਾ ਮਨਜ਼ੂਰ ਅਹਿਮਦ ਡਾਰ ਕਸ਼ਮੀਰ ਦੇ ਹਨ ਅਤੇ ਸਿਰਫ ਕ੍ਰਿਕਟ ਹੀ ਨਹੀਂ ਮਨਜ਼ੂਰ ਇਕ ਵੇਟਲਿਫਟਰ, ਇਕ ਕਬੱਡੀ ਖਿਡਾਰੀ, ਕਲਾਕਾਰ (ਲੱਕੜੀ ਨਾਲ ਸਾਮਾਨ ਬਣਾਉਣਾ) ਅਤੇ ਸਕਿਓਰਿਟੀ ਗਾਰਡ ਵੀ ਹਨ। ਮਨਜ਼ੂਰ ਦਾ ਨਾਂ ਕ੍ਰਿਕਟ 'ਚ 100 ਮੀਟਰ ਸਿਕਸਰਮੈਨ ਦੇ ਨਾਂ ਨਾਲ ਕਾਫੀ ਧਮਾਲ ਮਚਾ ਰਿਹਾ ਹੈ। ਮਨਜ਼ੂਰ ਦੇ ਕੋਚ ਅਬਦੁਲ ਕਿਊਮ ਕਹਿੰਦੇ ਹਨ, '' ਮਨਜ਼ੂਰ ਮਿਸਟਰ 100 ਮੀਟਰ ਸਿਕਸਰਮੈਨ ਹੈ। ਉਹ ਗੇਂਦ ਨੂੰ ਸਹੀ ਅਰਥਾਂ 'ਚ ਅਸਮਾਨ ਦਿਖਾਉਂਦਾ ਹੈ। ਪਿਛਲੇ ਸਾਲ ਪੰਜਾਬ ਦੇ ਲਈ ਇਕ ਮੈਚ 'ਚ ਉਸ ਨੇ ਕੁਝ ਛੱਕੇ ਵੀ ਲਗਾਏ ਸਨ, ਜੋ 100 ਮੀਟਰ ਤੋਂ ਜ਼ਿਆਦਾ ਦੂਰ ਗਏ ਸਨ। ਉਹ ਕਾਫੀ ਟੈਲੰਟਡ ਹੈ ਅਤੇ ਖ਼ੂਬ ਲੰਬੇ-ਲੰਬੇ ਛੱਕੇ ਮਾਰਦਾ ਹੈ।''



ਮਨਜ਼ੂਰ ਵੈਸਟਇੰਡੀਜ਼ ਦੇ 'ਸਿਕਸਰ ਕਿੰਗ' ਕ੍ਰਿਸ ਗੇਲ ਦੀ ਤਰ੍ਹਾਂ ਲੰਬੇ ਕੱਦ ਦੇ ਮਨਜ਼ੂਰ ਗਠੀਲੇ ਸਰੀਰ ਦੇ ਹਨ। 6 ਫੁੱਟ 2 ਇੰਚ ਲੰਬੇ ਮਨਜ਼ੂਰ ਦਾ ਵਜ਼ਨ 84 ਕਿਲੋਗ੍ਰਾਮ ਹੈ। ਉਨ੍ਹਾਂ ਦੇ ਦੋਸਤ ਉਨ੍ਹਾਂ ਨੂੰ ਛੇੜਦੇ ਹੋਏ ਹੱਥਾਂ ਨੂੰ ਛੂੰਹਦੇ ਹਨ ਅਤੇ ਜ਼ੋਰ ਨਾਲ ਬੋਲਦੇ ਹਨ 'ਪਾਂਡਵ'। ਇਸ ਦਾ ਮਤਲਬ ਹੈ ਕਿ ਉਹ ਪਾਂਡਵ ਭਰਾਵਾਂ ਦੀ ਤਰ੍ਹਾਂ ਮਜ਼ਬੂਤ ਵਿਅਕਤੀ ਹੈ। ਇਸ ਤਰ੍ਹਾਂ ਉਨ੍ਹਾਂ ਦਾ ਨਿਕਨੇਮ ਹੀ 'ਪਾਂਡਵ' ਪੈ ਗਿਆ ਹੈ।

ਸ਼ਰਮੀਲੇ ਸੁਭਾਅ ਦੇ ਮਨਜ਼ੂਰ ਬੱਲੇਬਾਜ਼ੀ ਦੇ ਨਾਲ ਮੱਧਮ ਗਤੀ ਦੀ ਗੇਂਦਬਾਜ਼ੀ ਵੀ ਕਰਦੇ ਹਨ। ਨਿਮਰ ਸੁਭਾਅ ਦੇ ਮਨਜ਼ੂਰ ਇਕ ਗਰੀਬ ਪਰਿਵਾਰ ਤੋਂ ਆਉਂਦੇ ਹਨ। ਉਹ ਬਾਂਦੀਪੋਰਾ ਜ਼ਿਲੇ ਦੇ ਸੋਨਾਵਾਰੀ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਇਕ ਮਜ਼ਦੂਰ ਹਨ, ਜੋ ਦੋ ਵਕਤ ਦੀ ਰੋਟੀ ਦੇ ਲਈ ਸਖਤ ਮਿਹਨਤ ਕਰਦੇ ਹਨ। ਚਾਰ ਬੱਚਿਆਂ 'ਚ ਸਭ ਤੋਂ ਵੱਡੇ ਮਨਜ਼ੂਰ 'ਤੇ ਪਰਿਵਾਰ ਦੀ ਜ਼ਿੰਮੇਵਾਰੀ ਵੀ ਹੈ, ਫਿਰ ਵੀ ਉਹ ਨਿਰਾਸ਼ ਨਹੀਂ ਹੈ। 



ਹਾਲਾਂਕਿ ਕਮਾਈ ਦੇ ਲਈ ਉਨ੍ਹਾਂ ਨੂੰ ਕਈ ਵਾਰ ਕ੍ਰਿਕਟ ਨੂੰ ਤਿਆਗਣਾ ਪੈਂਦਾ ਹੈ। ਹਾਰਡ ਹੀਟਿੰਗ ਬੈਟਸਮੈਨ ਮਨਜ਼ੂਰ ਸਕਿਓਰਿਟੀ ਗਾਰਡ ਦੇ ਰੂਪ 'ਚ ਵੀ ਕੰਮ ਕਰ ਚੁੱਕਾ ਹੈ ਅਤੇ ਵੁਡ ਕ੍ਰਾਫਟਸਮੈਨ ਦੇ ਰੂਪ 'ਚ ਵੀ। ਹਾਲਾਂਕਿ ਜਦੋਂ ਤੋਂ ਉਹ ਕ੍ਰਿਕਟ 'ਚ ਛੱਕੇ ਲਗਾਉਣ ਦੇ ਲਈ ਲੋਕਪ੍ਰਿਯ ਹੋਏ ਹਨ, ਉਨ੍ਹਾਂ ਦੀ ਸਥਿਤੀ ਵੀ ਕੁਝ ਬਿਹਤਰ ਹੋਈ ਹੈ। ਕਈ ਵਾਰ ਸਥਾਨਕ ਟੀਮਾਂ ਉਨ੍ਹਾਂ ਨੂੰ ਪੈਸਾ ਦੇ ਕੇ ਆਪਣੇ ਲਈ ਖੇਡਣ ਲਈ ਬੁਲਾਉਂਦੀਆਂ ਹਨ।

SHARE ARTICLE
Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement