ਇਸ ਖਿਡਾਰੀ ਦੀ ਘਰ ਵਾਪਸੀ ਤੋਂ ਬਾਅਦ ਰੁਤਵਾ ਵੀ ਬਰਕਰਾਰ
Published : Mar 7, 2018, 4:45 pm IST
Updated : Mar 7, 2018, 11:15 am IST
SHARE ARTICLE

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ 'ਚੋਂ ਕਾਫ਼ੀ ਲੰਬੇ ਸਮੇਂ ਤੋਂ ਬਾਹਰ ਚੱਲ ਰਹੇ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਗੋਤਮ ਗੰਭੀਰ ਜੋ ਆਈ.ਪੀ.ਐੱਲ 'ਚ ਪਿਛਲੇ ਕੁਝ ਸਮੇਂ ਤੋਂ ਕੋਲਕਾਤਾ ਨਾਲ ਜੁੜੇ ਹੋਏ ਸਨ। ਤੇ ਹੁਣ ਉਸ ਨੂੰ ਦਿੱਲੀ ਨੇ ਬੇਸ ਪ੍ਰਾਇਜ਼ 2.8 ਕਰੋੜ ਰੁਪਏ ਦੀ ਕੀਮਤ 'ਤੇ ਖਰੀਦ ਲਿਆ ਸੀ। ਆਈ.ਪੀ.ਐੱਲ ਦੇ 11ਵੇਂ ਸੀਜ਼ਨ 'ਚ ਦਿੱਲੀ ਨੇ ਅਪਣੀ ਟੀਮ ਦੀ ਕਮਾਨ ਗੌਤਮ ਗੰਭੀਰ ਨੂੰ ਸੌਂਪ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਕੋਲਕਾਤਾ ਨੇ ਗੰਭੀਰ ਦੀ ਕਪਤਾਨੀ ਵਿਚ ਦੋ ਵਾਰ ਆਈ.ਪੀ.ਐੱਲ ਦਾ ਖਿਤਾਬ ਵੀ ਜਿੱਤਿਆ ਹੈ। ਆਖਰ ਹੁਣ ਗੰਭੀਰ ਦੀ ਘਰ ਵਾਪਸੀ ਹੋ ਹੀ ਗਈ ਤੇ ਟੀਮ ਨੇ ਗੰਭੀਰ ਨੂੰ ਕਪਤਾਨ ਦੇ ਅਹੁੱਦੇ ਤੋਂ ਵੀ ਨਵਾਜਿਆ। 

 
ਜ਼ਿਕਰਯੋਗ ਹੈ ਕਿ 7 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਆਈ.ਪੀ.ਐੱਲ.-2018 ਲਈ ਦਿੱਲੀ ਨੇ ਗੰਭੀਰ ਦੇ ਇਲਾਵਾ ਭਾਰਤੀ ਅੰਡਰ-19 ਟੀਮ ਦੇ ਕਪਤਾਨ ਪ੍ਰਿਥਵੀ ਸ਼ਾਅ ਨੂੰ ਵੀ ਸ਼ਾਮਿਲ ਕੀਤਾ ਹੈ। ਪ੍ਰਿਥਵੀ ਲਈ ਦਿੱਲੀ ਨੇ 1 ਕਰੋੜ 20 ਲੱਖ ਰੁਪਏ ਦੀ ਕੀਮਤ ਅਦਾ ਕੀਤੀ ਹੈ। ਪਿਛਲੇ ਸੀਜ਼ਨ ਵਿੱਚ ਦਿੱਲੀ ਡੇਅਰਡੇਵਿਲਸ ਲਈ ਖੇਡ ਚੁੱਕੇ ਕਾਗਿਸੋ ਰਬਾਦਾ ਲਈ ਚੇਨਈ ਨੇ 4.2 ਕਰੋੜ ਰੁਪਏ ਦੀ ਬੋਲੀ ਲਗਾਈ ਸੀ, ਪਰ ਦਿੱਲੀ ਨੇ ਰਾਈਟ ਟੂ ਮੈਚ ਦਾ ਵਰਤੋ ਕਰਦੇ ਹੋਏ ਇੱਕ ਵਾਰ ਫਿਰ ਰਬਾਡਾ ਨੂੰ ਆਪਣੇ ਨਾਲ ਜੋੜ ਲਿਆ। ਰਬਾਡਾ ਹਾਲ ਹੀ ਵਿੱਚ ਸਾਉਥ ਅਫਰੀਕਾ-ਭਾਰਤ ਦੇ ਮੁਕਾਬਲਿਆਂ ਵਿੱਚ ਆਪਣੀ ਚਮਕ ਵਿਖਾ ਚੁੱਕੇ ਹਨ। ਅਜਿਹੇ ਵਿੱਚ ਉਮੀਦ ਹੈ ਕਿ ਇਹ ਗੇਂਦਬਾਜ਼ ਦਿੱਲੀ ਨੂੰ ਗੇਂਦਬਾਜ਼ੀ ਵਿੱਚ ਮਜ਼ਬੂਤੀ ਦੇਵੇਗਾ।



ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਆਈ.ਪੀ.ਐੱਲ ਚ ਬਹੁਤ ਬਦਲਾਅ ਹੋ ਚੁੱਕੇ ਹਨ। ਪਿਛਲੇ ਸੀਜ਼ਨਾਂ ਤੋਂ ਇਸ ਵਾਰ ਕੁਝ ਅਲੱਗ ਦੇਖਣ ਨੂੰ ਮਿਲਿਆ। ਪੰਜਾਬ ਦੀ ਟੀਮ ਵੱਲੋਂ ਅਕਸ਼ਰ ਪਟੇਲ ਨੂੰ ਹੀ ਰਿਟੇਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕ੍ਰਿਸ ਗੇਲ, ਯੁਵਰਾਜ ਸਿੰਘ ਤੇ ਫਿੰਚ ਜਿਹੇ ਦਿੱਗਜ਼ ਖਿਡਾਰੀਆਂ ਨੂੰ ਪੰਜਾਬ ਨੇ ਖਰੀਦ ਲਿਆ ਸੀ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement