ਝੂਲਨ ਗੋਸਵਾਮੀ ਨੇ 50 ਕੈਚ ਫੜਨ ਦਾ ਵਿਸ਼ਵ ਰੀਕਾਰਡ ਅਪਣੇ ਨਾਂ ਕੀਤਾ
Published : Feb 7, 2018, 3:54 am IST
Updated : Feb 6, 2018, 10:24 pm IST
SHARE ARTICLE

ਨਵੀਂ ਦਿੱਲੀ,  6 ਫ਼ਰਵਰੀ : ਆਈ.ਸੀ.ਸੀ. ਮਹਿਲਾ ਚੈਂਪੀਅਨਸ਼ਿਪ ਵਿਚ ਸੋਮਵਾਰ ਨੂੰ ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫ਼ਰੀਕਾ ਨੂੰ 88 ਦੌੜਾਂ ਨਾਲ ਹਰਾ ਦਿਤਾ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਟੀਮ ਦੀ ਸ਼ੁਰੁਆਤ ਚੰਗੀ ਰਹੀ ਅਤੇ ਸਲਾਮੀ ਬੱਲੇਬਾਜ਼ ਪੂਨਮ ਰਾਉਤ ਨੇ ਸਮ੍ਰਿਤੀ ਮੰਧਾਨਾ ਦੇ ਨਾਲ ਮਿਲਕੇ ਤੇਜ਼ੀ ਨਾਲ ਦੌੜਾਂ ਬਣਾਉਣੀਆਂ ਸ਼ੁਰੂ ਕੀਤੀਆਂ। ਦੋਵਾਂ ਵਿਚਾਲੇ ਪਹਿਲੇ ਵਿਕਟ ਲਈ 55 ਦੌੜਾਂ ਦੀ ਸਾਂਝ ਹੋਈ, ਇਸ ਤੋਂ ਬਾਅਦ 19 ਦੇ ਸਕੋਰ 'ਤੇ ਪੂਨਮ ਰਾਉਤ ਆਊਟ ਹੋ ਗਈ। ਹਾਲਾਂਕਿ, ਇਕ ਪਾਸੇ ਤੋਂ ਸਮ੍ਰਿਤੀ ਮੰਧਾਨਾ ਨੇ ਟੀਮ ਨੂੰ ਸੰਭਾਲਣ ਦਾ ਕੰਮ ਕੀਤਾ ਅਤੇ ਭਾਰਤੀ ਟੀਮ ਨੂੰ ਇੱਕ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਮੰਧਾਨਾ ਨੇ ਭਾਰਤ ਵਲੋਂ ਸੱਭ ਤੋਂ ਜ਼ਿਆਦਾ 84 ਦੌੜਾਂ ਬਣਾਈਆਂ । ਜਦਕਿ ਭਾਰਤੀ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਵੀ 45 ਦੌੜਾਂ ਜੋੜੀਆਂ। ਇਨ੍ਹਾਂ ਦੋਨਾਂ ਦੀ ਬਦੌਲਤ ਭਾਰਤੀ ਟੀਮ 50 ਓਵਰਾਂ ਵਿੱਚ ਸੱਤ ਵਿਕਟਾਂ ਉੱਤੇ 213 ਦੌੜਾਂ ਬਣਾਉਣ ਵਿਚ ਕਾਮਯਾਬ ਰਹੀ। ਟੀਚੇ ਦਾ ਪਿੱਛਾ ਕਰਨ ਉਤਰੀ ਦਖਣੀ ਅਫ਼ਰੀਕਾ ਦੀ ਪੂਰੀ ਟੀਮ ਸਿਰਫ਼ 125 ਦੌੜਾਂ ਬਣਾਕੇ ਆਲ ਆਉਟ ਹੋ ਗਈ। ਭਾਰਤ ਵਲੋਂ ਝੂਲਨ ਗੋਸਵਾਮੀ ਨੇ ਸੱਭ ਤੋਂ ਜ਼ਿਆਦਾ 4 ਵਿਕਟ ਝਟਕੇ, ਝੂਲਨ ਤੋਂ ਇਲਾਵਾ ਸ਼ਿਖਾ ਪਾੰਡੇ ਨੇ ਤਿੰਨ ਅਤੇ ਪੂਨਮ ਯਾਦਵ ਨੇ ਇਕ ਵਿਕਟ ਹਾਸਲ ਕੀਤਾ। 


ਝੂਲਨ ਗੋਸਵਾਮੀ ਨੇ ਇਸ ਮੈਚ ਵਿਚ ਇਕ ਖਾਸ ਰੀਕਾਰਡ ਵੀ ਅਪਣੇ ਨਾਂ ਕੀਤਾ। ਝੂਲਨ ਹੁਣ ਦੁਨੀਆ ਦੀ ਚੌਥੀ ਅਜਿਹੀ ਮਹਿਲਾ ਕ੍ਰਿਕਟਰ ਬਣ ਗਈ ਹੈ ਜਿਸ ਨੇ ਵਨਡੇ ਕ੍ਰਿਕਟ ਵਿੱਚ 1000 ਦੌੜਾਂ ਬਣਾਉਣ ਦੇ ਨਾਲ-ਨਾਲ, 50 ਤੋਂ ਜ਼ਿਆਦਾ ਵਿਕਟ ਅਤੇ 50 ਤੋਂ ਜ਼ਿਆਦਾ ਕੈਚ ਲਏ ਹਨ। 35 ਸਾਲ ਦੀ ਝੂਲਨ ਦੀ ਗੇਂਦਬਾਜ਼ੀ ਦੀ ਤਾਰੀਫ਼ ਤਾਂ ਹਰ ਕੋਈ ਕਰਦਾ ਹੈ, ਪਰ ਉਹ ਕਈ ਵਾਰ ਬੱਲੇ ਨਾਲ ਵੀ ਟੀਮ ਲਈ ਅਹਿਮ ਦੌੜਾਂ ਬਣਾ ਚੁੱਕੀ ਹੈ । ਸੋਮਵਾਰ ਨੂੰ ਖੇਡੇ ਗਏ ਮੈਚ ਵਿੱਚ ਦੱਖਣ ਅਫ਼ਰੀਕਾ ਵਿਰੁਧ ਸ਼ਾਨਦਾਰ ਦੌੜਾਂ ਬਣਾਉਣ ਦੀ ਬਦੌਲਤ ਝੂਲਨ ਵਨਡੇ ਮੈਚਾਂ ਵਿਚ ਹਜ਼ਾਰ ਤੋਂ ਜ਼ਿਆਦਾ ਦੌੜਾਂ ਨੂੰ ਪਾਰ ਕਰ ਗਈ । ਗੋਸਵਾਮੀ ਹੁਣ ਆਸਟਰੇਲੀਅਨ ਮਹਿਲਾ ਖਿਡਾਰਨ ਐਲੀਸੇ ਪੇਰੀ  ਦੇ ਰੀਕਾਰਡ ਦੇ ਕਾਫ਼ੀ ਕਰੀਬ ਪਹੁੰਚ ਗਈ ਹੈ। ਆਸਟਰੇਲੀਆ ਵਲੋਂ ਖੇਡਣ ਵਾਲੀ ਐਲੀਸੇ ਪੇਰੀ ਨੇ ਸਿਰਫ਼ 17 ਸਾਲ ਦੀ ਉਮਰ ਵਿਚ ਵਨਡੇ ਕ੍ਰਿਕਟ ਵਿਚ ਨਿਊਜ਼ੀਲੈਂਡ ਵਿਰੁਧ ਡੈਬਿਊ ਮੈਚ ਖੇਡਿਆ ਸੀ। ਗੋਸਵਾਮੀ ਤੋਂ ਪਹਿਲਾਂ ਇੰਗਲੈਂਡ ਦੀ ਸ਼ੇਰਲੋਟ ਐਡਵਰਡਸ ਅਤੇ ਨਿਊਜ਼ੀਲੈਂਡ ਦੀ ਸੂਜ਼ੀ ਬੇਟਸ ਇਹ ਰੀਕਾਰਡ ਅਪਣੇ ਨਾਂ ਕਰ ਚੁੱਕੀਆਂ ਹਨ।      (ਏਜੰਸੀ)

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement