ਜਿਉਂਦਾ ਨਾ ਬਚਦਾ ਕੋਈ ਸ਼੍ਰੀਲੰਕਾਈ ਖਿਡਾਰੀ, ਜੇਕਰ ਇਸ ਵਿਅਕਤੀ ਨੇ ਨਾ ਦਿਖਾਈ ਹੁੰਦੀ ਹਿੰਮਤ
Published : Mar 3, 2018, 5:06 pm IST
Updated : Mar 3, 2018, 11:36 am IST
SHARE ARTICLE

3 ਮਾਰਚ ਦਾ ਦਿਨ ਕ੍ਰਿਕੇਟ ਇਤਿਹਾਸ ਵਿਚ ਇਕ ਕਾਲੇ ਦਿਨ ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ। ਸਾਲ 2009 ਵਿਚ ਇਸ ਦਿਨ ਪਾਕਿਸਤਾਨ ਟੂਰ 'ਤੇ ਗਈ ਸ਼੍ਰੀਲੰਕਾਈ ਕ੍ਰਿਕਟ ਟੀਮ 'ਤੇ ਲਾਹੌਰ 'ਚ ਅੱਤਵਾਦੀ ਹਮਲਾ ਹੋਇਆ ਸੀ। ਜਿਸ ਵਿਚ ਖਿਡਾਰੀਆਂ ਦੀ ਜਾਨ ਵਾਲ - ਵਾਲ ਬਚੀ ਸੀ। ਅੱਤਵਾਦੀ, ਮਹਿਮਾਨ ਟੀਮ ਦੇ ਸਾਰੇ ਖਿਡਾਰੀਆਂ ਦੀ ਜਾਨ ਲੈਣ ਦੇ ਮਕਸਦ ਨਾਲ ਆਏ ਸਨ ਪਰ ਇਕ ਵਿਅਕਤੀ ਦੀ ਹਿੰਮਤ ਦੀ ਵਜ੍ਹਾ ਨਾਲ ਪੂਰੀ ਟੀਮ ਦੀ ਜਾਨ ਬੱਚ ਗਈ ਸੀ। 



ਗੋਲੀਆਂ ਦੇ ਵਿਚ ਡਰਾਇਵਰ ਨੇ ਵਿਖਾਈ ਸੀ ਹਿੰਮਤ

- ਸਾਲ 2009 ਵਿਚ ਸ਼੍ਰੀਲੰਕਾਈ ਕ੍ਰਿਕਟ ਟੀਮ 3 ਟੈਸਟ ਅਤੇ 3 ਵਨਡੇ ਮੈਚਾਂ ਦੀ ਸੀਰੀਜ ਖੇਡਣ ਲਈ ਪਾਕਿਸਤਾਨ ਗਈ ਸੀ। 1 ਮਾਰਚ ਤੋਂ ਸੀਰੀਜ ਦਾ ਦੂਜਾ ਟੈਸਟ ਮੈਚ ਸ਼ੁਰੂ ਹੋਇਆ ਸੀ। 


- 3 ਮਾਰਚ ਨੂੰ ਮੈਚ ਦੇ ਤੀਸਰੇ ਦਿਨ ਸ਼੍ਰੀਲੰਕਾਈ ਕ੍ਰਿਕਟਰਸ ਬੱਸ ਵਿਚ ਸਵਾਰ ਹੋਕੇ ਹੋਟਲ ਤੋਂ ਲਾਹੌਰ ਦੇ ਗੱਦਾਫੀ ਸਟੇਡਿਅਮ ਜਾਣ ਲਈ ਨਿਕਲੇ। ਇਸ ਦੌਰਾਨ ਰਸਤੇ ਵਿਚ ਕਰੀਬ 12 ਅੱਤਵਾਦੀਆਂ ਨੇ ਟੀਮ ਦੀ ਬੱਸ 'ਤੇ ਹਮਲਾ ਕਰ ਦਿੱਤਾ। 

- ਜਿਸਦੇ ਬਾਅਦ ਟੀਮ ਦੇ ਨਾਲ ਮੌਜੂਦ ਸੁਰੱਖਿਆ ਬਲਾਂ ਨਾਲ ਵਿਰੋਧੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਜਵਾਬ ਵੀ ਦਿੱਤਾ। ਹਮਾਲਾਵਰਾਂ ਨੇ ਟੀਮ ਦੀ ਬੱਸ 'ਤੇ ਰਾਕੇਟ ਲਾਂਚਰ ਵੀ ਦਾਗਿਆ ਪਰ ਕਿਸਮਤ ਨਾਲ ਇਹ ਨਿਸ਼ਾਨਾ ਚੂਕ ਗਿਆ। 


- ਇਸ ਦੌਰਾਨ ਬੱਸ ਨੂੰ ਮੇਹਰ ਮੋਹੰਮਦ ਖਲੀਲ ਨਾਮ ਦਾ ਡਰਾਇਵਰ ਚਲਾ ਰਿਹਾ ਸੀ। ਖਲੀਲ ਨੇ ਸਮਝਦਾਰੀ ਦਿਖਾਉਂਦੇ ਹੋਏ ਬੱਸ ਨੂੰ ਨਹੀਂ ਰੋਕਿਆ ਅਤੇ ਭਾਰੀ ਗੋਲੀਬਾਰੀ ਦੇ ਵਿਚ ਬੱਸ ਨੂੰ ਲਗਾਤਾਰ ਚਲਾਕੇ ਸਟੇਡਿਅਮ ਤੱਕ ਪਹੁੰਚ ਗਿਆ।

ਖਤਰੇ ਦੇ ਬਾਅਦ ਵੀ ਬਚਾਈ ਖਿਡਾਰੀਆਂ ਦੀ ਜਾਨ



- 3 ਮਾਰਚ, 2009 ਨੂੰ ਟੀਮ ਬੱਸ 'ਤੇ ਹੋਏ ਇਸ ਹਮਲੇ ਦੀ ਪੂਰੀ ਘਟਨਾ ਦੇ ਬਾਰੇ ਵਿਚ ਖਲੀਲ ਨੇ ਦੱਸਿਆ ਸੀ। ਖਲੀਲ ਦੇ ਮੁਤਾਬਕ ਪਹਿਲਾਂ ਮੈਨੂੰ ਲੱਗਿਆ ਕਿ ਇਹ ਮਹਿਮਾਨ ਟੀਮ ਦੇ ਸਵਾਗਤ ਵਿਚ ਫੋੜੇ ਜਾ ਰਹੇ ਪਟਾਖਿਆਂ ਦੀ ਅਵਾਜ ਹੈ। ਪਰ ਫਿਰ ਇਕ ਆਦਮੀ ਸਾਡੀ ਬੱਸ ਦੇ ਠੀਕ ਸਾਹਮਣੇ ਆ ਗਿਆ ਅਤੇ ਗੋਲੀਆਂ ਚਲਾਉਣ ਲੱਗਾ। ਇਸਦੇ ਬਾਅਦ ਮੈਨੂੰ ਲੱਗਿਆ ਕਿ ਇਹ ਪਟਾਖੇ ਨਹੀਂ ਕੁਝ ਹੋਰ ਹੈ। ਸਾਡੇ 'ਤੇ ਹਮਲਾ ਹੋਇਆ ਹੈ। 

- ਉਸ ਸਮੇਂ ਮੈਂ ਘਬਰਾ ਗਿਆ ਪਰ ਉਦੋਂ ਪਿੱਛੇ ਤੋਂ ਸ਼੍ਰੀਲੰਕਾਈ ਖਿਡਾਰੀਆਂ ਨੇ ਚੀਖਦੇ ਹੋਏ ਬੱਸ ਭਜਾਉਣ ਨੂੰ ਕਿਹਾ। ਉਨ੍ਹਾਂ ਨੇ ਇੰਨੀ ਤੇਜ ਚੀਕਿਆ ਕਿ ਮੈਨੂੰ 440 ਵੋਲਟ ਕਰੰਟ ਵਰਗਾ ਮਹਿਸੂਸ ਹੋਇਆ। ਫਿਰ ਪਤਾ ਨਹੀਂ ਕੀ ਹੋਇਆ, ਮੈਂ ਬਿਨਾਂ ਕੁਝ ਸੋਚੇ ਸਮਝੇ ਬੱਸ ਭਜਾਉਣ ਲੱਗਾ। 


- ਖਲੀਲ ਨੇ ਦੱਸਿਆ, ਸੇਫ ਲੋਕੇਸ਼ਨ 'ਤੇ ਪੁੱਜਣ ਦੇ ਬਾਅਦ ਸ਼੍ਰੀਲੰਕਾਈ ਖਿਡਾਰੀਆਂ ਨੇ ਮੇਰੀ ਕਾਫ਼ੀ ਤਾਰੀਫ਼ ਕੀਤੀ। ਉਨ੍ਹਾਂ ਵਿਚੋਂ ਇਕ ਖਿਡਾਰੀ ਨੇ ਮੈਨੂੰ ਨਾਲ ਸ਼੍ਰੀਲੰਕਾ ਚਲਣ ਨੂੰ ਕਿਹਾ ਪਰ ਮੈਂ ਕਿਹਾ ਕਿ ਮੈਂ ਪਰਿਵਾਰ ਵਾਲਾ ਹਾਂ। ਉਨ੍ਹਾਂ ਨੂੰ ਛੱਡਕੇ ਮੈਂ ਕਿਤੇ ਨਹੀਂ ਜਾ ਸਕਦਾ। 

- ਇਸ ਬਹਾਦਰੀ ਲਈ ਖਲੀਲ ਨੂੰ ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਸਨਮਾਨਤ ਵੀ ਕੀਤਾ ਸੀ। 

8 ਲੋਕਾਂ ਦੀ ਹੋਈ ਸੀ ਮੌਤ



- ਇਸ ਹਮਲੇ ਵਿਚ ਸ਼੍ਰੀਲੰਕਾਈ ਕਪਤਾਨ ਮਾਹੇਲਾ ਜੈਵਰਧਨੇ, ਉਪਕਪਤਾਨ ਕੁਮਾਰ ਸੰਗਾਕਾਰਾ ਸਮੇਤ 6 ਖਿਡਾਰੀਆਂ ਨੂੰ ਸੱਟ ਲੱਗੀ ਸੀ। ਉਥੇ ਹੀ ਟੀਮ ਦੇ ਅਸਿਸਟੈਂਟ ਕੋਚ ਨੂੰ ਵੀ ਚੋਟ ਲੱਗੀ ਸੀ। 

- ਹਮਲੇ ਵਿਚ ਪਾਕਿਸਤਾਨ ਪੁਲਿਸ ਦੇ 6 ਨੌਜਵਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ। ਹਮਲੇ ਦੇ ਬਾਅਦ ਸ਼੍ਰੀਲੰਕਾਈ ਖਿਡਾਰੀਆਂ ਨੂੰ ਸਟੇਡਿਅਮ ਤੋਂ ਏਅਰਲਿਫਟ ਕਰ ਏਅਰਪੋਰਟ ਪਹੁੰਚਾਇਆ ਗਿਆ ਸੀ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement