'ਕਾਮਨਵੈਲਥ 'ਚ ਮੌਕਾ ਨਾ ਮਿਲਿਆ ਤਾਂ ਕਰ ਲਵਾਂਗੀ ਖ਼ੁਦਕੁਸ਼ੀ'
Published : Feb 8, 2018, 3:36 am IST
Updated : Feb 7, 2018, 10:06 pm IST
SHARE ARTICLE

ਨਵੀਂ ਦਿੱਲੀ, 7 ਫ਼ਰਵਰੀ: ਆਸਟ੍ਰੇਲੀਆ ਦੇ ਗੋਲਡ ਕੋਸਟ 'ਚ ਇਸ ਸਾਲ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ 'ਚ ਭਾਰਤੀ ਖਿਡਾਰੀਆਂ ਦੀ ਸੂਚੀ 'ਚ ਅਪਣਾ ਨਾਮ ਨਾ ਹੋਣ ਤੋਂ ਬਾਅਦ ਪੈਰਾ ਐਥਲੀਟ ਨੇ ਧਮਕੀ ਦਿਤੀ ਹੈ ਕਿ ਜੇਕਰ ਉਸ ਦੇ ਨਾਮ 'ਤੇ ਵਿਚਾਰ ਨਹੀਂ ਕੀਤਾ ਗਿਆ ਤਾਂ ਉਹ ਇੰਡੀਅਨ ਉਲੰਪਿਕ ਐਸੋਸੀਏਸ਼ਨ ਸਾਹਮਣੇ ਖ਼ੁਦਕੁਸ਼ੀ ਕਰ ਲਵੇਗੀ।ਗੱਲਬਾਤ ਕਰਦਿਆਂ ਪੈਰਾ ਭਾਰ-ਤੋਲਕ ਖਿਡਾਰੀ ਸਕੀਨਾ ਖ਼ਾਤੂਨ ਨੇ ਕਿਹਾ ਕਿ ਮੈਂ ਅਜੇ ਤਕ ਦੇਸ਼ ਦੀ ਅਗਵਾਈ ਕਰਨ ਵਾਲੇ ਖਿਡਾਰੀਆਂ ਦੀ ਸੂਚੀ 'ਚ ਅਪਣਾ ਨਾਮ ਦਰਜ ਹੋਣ ਦਾ ਇੰਤਜ਼ਾਰ ਕਰ ਰਹੀ ਹਾ। ਮੈਂ ਇਸ ਵਿਰੁਧ ਅਖ਼ੀਰ ਤਕ ਲੜਾਂਗੀ। ਜੇਕਰ ਮੇਰਾ ਨਾਮ ਸੂਚੀ 'ਚ ਸ਼ਾਮਲ ਨਹੀਂ ਕੀਤਾ ਜਾਂਦਾ ਹੈ ਤਾਂ ਮੈਂ ਕੋਰਟ ਤਕ ਲੜਾਂਗੀ, ਕਿਉਂ ਕਿ ਉਨ੍ਹਾਂ ਨੇ ਮੇਰੀ ਜ਼ਿੰਦਗੀ ਖ਼ਰਾਬ ਕਰ ਦਿਤੀ ਹੈ।


ਖ਼ਾਤੂਨ ਨੇ ਕਿਹਾ ਕਿ ਇਸ ਮਾਮਲੇ ਨੂੰ ਮੈਂ ਇਸ ਤਰ੍ਹਾਂ ਹੀ ਨਹੀਂ ਛੱਡਾਂਗੀ। ਭਾਵੇਂ ਇਸ ਲਈ ਮੈਨੂੰ ਆਈ.ਓ.ਏ. ਸਾਹਮਣੇ ਖ਼ੁਦਕੁਸ਼ੀ ਹੀ ਕਿਉਂ ਨਾ ਕਰਨੀ ਪਵੇ। ਜ਼ਿਕਰਯੋਗ ਹੈ ਕਿ ਗਲਾਸਗੋ 'ਚ ਹੋਈਆਂ ਰਾਸ਼ਟਰ ਮੰਡਲ ਖੇਡਾਂ 'ਚ ਖ਼ਾਤੂਨ ਨੇ ਹਲਕੇ ਭਾਰ ਵਰਗ 'ਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ। ਖ਼ਾਤੂਨ ਇਕੱਲੀ ਅਜਿਹੀ ਐਥਲੀਟ ਹੈ, ਜਿਸ ਨੇ ਅਜੇ ਤਕ ਇਸ ਸ਼੍ਰੇਣੀ 'ਚ ਤਮਗ਼ਾ ਜਿੱਤਿਆ ਹੈ। ਖ਼ਾਤੂਨ ਨੇ ਕਿਹਾ ਕਿ ਮੈਨੂੰ ਇਸ ਖ਼ਬਰ ਨਾਲ ਕਾਫ਼ੀ ਦੁੱਖ ਪਹੁੰਚਿਆ ਹੈ। ਪਿਛਲੇ ਚਾਰ ਸਾਲਾਂ ਤੋਂ ਮੈਂ ਇਨ੍ਹਾਂ ਖੇਡਾਂ ਦਾ ਇੰਤਜ਼ਾਰ ਕਰ ਰਹੀ ਸੀ। ਮੈਂ ਇਸ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਅਭਿਆਸ ਕਰਾਂ ਜਾਂ ਇਸ ਮਾਮਲੇ ਨਾਲ ਨਜਿੱਠਾਂ। ਮੈਂ ਬਹੁਤ ਤਣਾਅ 'ਚ ਹਾਂ। ਰਾਸ਼ਟਰ ਮੰਡਲ ਖੇਡਾਂ ਦੀ ਸੂਚੀ 'ਚ ਅਪਣਾ ਨਾਮ ਕਰਜ ਕਰਵਾਉਣ ਲਈ ਖ਼ਾਤੂਨ ਨੇ ਪੈਰਾਉਲਪਿੰਕ ਕਮੇਟੀ ਨੂੰ ਚਿੱਠੀ
ਲਿਖੀ ਸੀ।   (ਏਜੰਸੀ)

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement