ਕਾਮਨਵੈਲਥ ਖੇਡਾਂ-2018 - ਭਾਰਤ ਦਾ ਕੋਟਾ ਵਧਿਆ, 225 ਖਿਡਾਰੀ ਜਾਣਗੇ ਆਸਟ੍ਰੇਲੀਆ
Published : Feb 18, 2018, 12:41 am IST
Updated : Feb 17, 2018, 7:11 pm IST
SHARE ARTICLE

ਨਵੀਂ ਦਿੱਲੀ, 17 ਫ਼ਰਵਰੀ: ਰਾਸ਼ਟਰਮੰਡਲ ਖੇਡ ਸੰਘ ਨੇ ਭਾਰਤ ਦੀ ਮੰਗ ਮੰਨਦਿਆਂ ਦੋ ਖੇਡਾਂ 'ਚ ਭਾਰਤੀ ਖਿਡਾਰੀਆਂ ਲਈ ਕੋਟਾ ਵਧਾ ਦਿਤਾ ਹੈ ਅਤੇ ਹੁਣ 225 ਖਿਡਾਰੀ ਆਸਟ੍ਰੇਲੀਆ 'ਚ 4 ਤੋਂ 15 ਅਪ੍ਰੈਲ ਤਕ ਹੋਣ ਵਾਲੀਆਂ ਕਾਮਨਵੈਲਥ ਖੇਡਾਂ 'ਚ ਭਾਰਤ ਦੀ ਅਗਵਾਈ ਕਰਨਗੇ।ਹਾਲਾਂ ਕਿ ਫ਼ੈਡਰੇਸ਼ਨ ਨੇ ਜਿੱਥੇ ਮੁੱਕੇਬਾਜ਼ੀ ਅਤੇ ਅਥਲੈਟਿਕਸ 'ਚ ਕੋਟਾ ਵਧਾਇਆ, ਉਥੇ ਹੀ ਜਿਮਨਾਸਟਿਕ, ਸ਼ੂਟਿੰਗ ਅਤੇ ਸਾਈਕਲਿੰਗ 'ਚ ਭਾਰਤ ਦਾ ਕੋਟਾ ਘਟਾ ਦਿਤਾ ਹੈ। ਜ਼ਿਕਰਯੋਗ ਹੈ ਕਿ 2014 ਗਲਾਸਗੋ ਕਾਮਨਵੈਲਥ 'ਚ 214 ਖਿਡਾਰੀਆਂ ਦੇ ਭਾਰਤੀ ਦਲ ਨੇ ਹਿੱਸਾ ਲਿਆ ਸੀ। ਜਾਣਕਾਰੀ ਮੁਤਾਬਕ ਭਾਰਤੀ ਉਲੰਪਿਕ ਸੰਘ ਅਤੇ ਭਾਰਤੀ ਮੁੱਕੇਬਾਜ਼ੀ ਸੰਘ ਨੇ ਰਾਸ਼ਟਰ ਮੰਡਲ ਖੇਡ ਫ਼ੈਡਰੇਸ਼ਨ (ਸੀ.ਜੀ.ਐਫ਼.) ਨੂੰ ਕੋਟਾ ਵਧਾਉਣ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਸੀ.ਜੀ.ਐਫ਼. ਨੇ ਭਾਰਤੀ ਕੋਟਾ 13 ਤੋਂ ਘਟਾ ਕੇ 10 ਕਰ ਦਿਤਾ ਸੀ। ਬਾਅਦ 'ਚ ਵਿਚਾਰ ਕਰ ਕੇ ਕੋਟਾ 12 ਕਰ ਦਿਤਾ ਗਿਆ। ਇਸ ਦਾ ਮਤਲਬ ਮਹਿਲਾ ਵਰਗ 'ਚ ਭਾਰਤ ਇਕ ਵਾਧੂ ਮਹਿਲਾ ਮੁੱਕੇਬਾਜ਼ ਨੂੰ ਭੇਜ ਸਕਦਾ ਹੈ। 


ਗਲਾਸਗੋ ਕਾਮਨਵੈਲਥ 'ਚ ਭਾਰਤ ਨੇ ਤਿੰਨ ਮਹਿਲਾ ਮੁੱਕੇਬਾਜ਼ਾਂ ਨੂੰ ਭੇਜਿਆ ਸੀ। ਉਥੇ ਹੀ ਅਥਲੈਟਿਕਸ 'ਚ ਸੀ.ਜੀ.ਐਫ਼. ਤੋਂ ਭਾਰਤ ਨੂੰ ਸੱਤ ਜ਼ਿਆਦਾ ਕੋਟਾ ਦਿਤਾ, ਜਿਸ 'ਚ ਗਲਾਸਗੋ ਦੀ ਤੁਲਨਾ 5 ਜ਼ਿਆਦਾ ਖਿਡਾਰੀ ਇਸ ਵਾਰ ਭਾਰਤੀ ਦਲ ਦਾ ਹਿੱਸਾ ਬਣਨਗੇ।ਜ਼ਿਕਰਯੋਗ ਹੈ ਕਿ ਸੀ.ਜੀ.ਐਫ਼. ਨੇ ਬਾਕਸਿੰਗ 'ਚ ਜੋ ਕੋਟਾ ਵਧਾਇਆ ਹੈ ਉਹ ਭਾਰਤ ਦੀ ਮੰਗ ਤੋਂ ਅਜੇ ਵੀ ਇਕ ਘੱਟ ਹੈ ਪਰ ਇਹ ਗਲਾਸਗੋ 'ਚ ਭੇਜੇ ਗਏ ਮੁਕੇਬਾਜ਼ਾਂ ਦੇ ਦਲ ਦੇ ਮੁਕਾਬਲੇ ਇਕ ਜ਼ਿਆਦਾ ਹੈ। ਗਲਾਸਗੋ 'ਚ ਭਾਰਤ ਦੇ 11 ਮੁੱਕੇਬਾਜ਼ਾਂ ਦਾ ਦਲ ਭੇਜਿਆ ਗਿਆ ਸੀ। ਇਸੇ ਤਰ੍ਹਾਂ ਹੀ ਸੀ.ਜੀ.ਐਫ਼. ਨੇ ਅਥਲੈਟਿਕਸ 'ਚ ਵੀ ਕੋਟਾ ਵਧਾਇਆ ਹੈ। ਅਥਲੈਟਿਕਸ 'ਚ ਇਸ ਵਾਰ ਕੁਲ 37 ਐਥਲੀਟ ਭੇਜੇ ਜਾ ਸਕਣਗੇ। ਗਲਾਸਗੋ 'ਚ ਭਾਰਤ ਨੇ 32 ਐਥਲੀਟ ਭੇਜੇ ਸਨ। ਬਾਸਕਿਟਬਾਲ 'ਚ ਵੀ ਭਾਰਤ ਦੇ 24 ਖਿਡਾਰੀ ਜਾਣਗੇ।   (ਏਜੰਸੀ)

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement